ਰਿਟਾਇਡ ਬੈਂਕ ਮੁਲਾਜਮ ਪ੍ਰਦੀਪ ਪ੍ਰਾਸ਼ਰ ਨੇ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਜੁਆਇਨ ਕੀਤੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲਬ ਆਫ ਹੁਸ਼ਿਆਰਪੁਰ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸਨੇਹ ਜੈਨ ਦੀ ਅਗਵਾਈ ਵਿੱਚ ਰੋਟਰੀ ਭਵਨ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰੋਟਰੀ ਕਲਬ ਜ਼ਿਲ੍ਹਾ 3070 ਦੇ ਗਵਰਨਰ ਡਾ. ਪੀ.ਐਸ. ਗਰੋਵਰ ਅਤੇ ਉਹਨਾ ਦੀ ਧਰਮ ਪਤਨੀ ਬਲਵਿੰਦਰ ਕੌਰ ਸ਼ਾਮਿਲ ਹੋਏ। ਇਸ ਮੌਕੇ ਤੇ ਸਟੇਟ ਬੈਂਕ ਆਫ ਇੰਡੀਆ ਤੋਂ ਰਿਟਾਈਰ ਮੁੱਖ ਪ੍ਰਬੰਧਕ ਸ਼੍ਰੀ ਪ੍ਰਦੀਪ ਪਰਾਸ਼ਰ ਨੂੰ ਡਾ. ਪੀ.ਐਸ. ਗਰੋਵਰ ਵੱਲੋਂ ਲੈਪਲ ਪਿਨ ਲਗਾ ਕੇ ਰੋਟਰੀ ਪਰਿਵਾਰ ਵਿੱਚ ਸ਼ਾਮਿਲ ਕੀਤਾ ਗਿਆ। ਪ੍ਰਧਾਨ ਸਨੇਹ ਜੇਨ ਅਤੇ ਸਕੱਤਰ ਟਿਮਾਟਨੀ ਆਹਲੂਵਾਲੀਆ ਨੇ ਉਹਨਾ ਦਾ ਰੋਟਰੀ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਤਹਿ ਦਿਲੋ ਸਵਾਗਤ ਕੀਤਾ । ਪ੍ਰਦੀਪ ਪਰਾਸ਼ਰ ਜੀ ਦਾ ਨਾਮ ਰੋਟੇਰੀਅਨ ਰਜਿੰਦਰ ਮੋਦਗਿਲ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਦਾ ਤਮਾਮ ਰੋਟਰੀ ਕਲੱਬ ਮੈਂਬਰਾਂ ਨੇ ਤਾਲੀਆਂ ਵਜਾ ਕੇ ਸਵਾਗਤ ਕੀਤਾ । ਇਸ ਮੌਕੇ ਤੇ ਜ਼ਿਲ੍ਹਾ ਗਵਰਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵਿੱਚ ਪਹਿਲਾ ਹੀ ਤਿੰਨ ਪੂਰਵ ਜ਼ਿਲ੍ਹਾ ਗਵਰਨਰ ਹਨ ਅਤੇ ਇਸ ਤੋਂ ਇਲਾਵਾ ਸਾਰੇ ਮੈਂਬਰ ਅਲੱਗ-ਅਲੱਗ ਕੀਤਿਆਂ ਨਾਲ ਸਬੰਧਤ ਹਨ ਅਤੇ ਹੁਣ ਇੱਕ ਰਿਟਾਇਰ ਬੈਂਕਰ ਦੇ ਆਉਣ ਨਾਲ ਕਲੱਬ ਚਾਰ ਚੰਦ ਲੱਗ ਜਾਣਗੇ। ਇਸ ਤੋਂ ਬਾਅਦ ਕਲੱਬ ਵੱਲੋਂ ਰੋਟੇਰੀਅਨ ਪ੍ਰਦੀਪ ਪਰਾਸ਼ਰ ਨੂੰ ਸਰੋਪਾ ਅਤੇ ਸਮਰੂਪੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰੋਟੇਰੀਅਨ ਜੀ.ਐਸ. ਬਾਵਾ, ਸੁਰਿੰਦਰ ਵਿੱਜ, ਅਰੁਣ ਜੈਨ, ਪ੍ਰਧਾਨ ਸਨੇਹ ਜੈਨ, ਸਕੱਤਰ ਟਿਮਾਟਨੀ ਆਹਲੂਵਾਲਿਆਂ, ਰਜਿੰਦਰ ਮੋਦਗਿਲ, ਰਵੀ ਜੈਨ, ਅਸ਼ੋਕ ਜੈਨ, ਯੋਗੇਸ਼ ਚੰਦਰ, ਪ੍ਰਦੀਪ ਪਰਾਸ਼ਰ, ਮੈਡਮ ਤਰਨਜੀਤ ਕੌਰ, ਸੁਰਿੰਦਰ ਕੁਮਾਰ, ਮੈਡਮ ਓਮ ਕਾਂਤਾ, ਡਾਕਟਰ ਰਣਜੀਤ, ਸੰਜੀਵ ਕੁਮਾਰ, ਲੇਂਪੀ ਆਹਲੂਵਾਲਿਆਂ, ਚੰਦਰ ਸ਼ਰੀਨ, ਸੁਮਨ ਨਈਅਰ, ਡਾ. ਰਾਜਿੰਦਰ ਸ਼ਰਮਾ ਆਦਿ ਹਾਜ਼ਿਰ ਸਨ ਅਤੇ ਪ੍ਰਦੀਪ ਪਰਾਸ਼ਰ ਨੇ ਕਿਹਾ ਕਿ ਮੈਂ ਤਨ, ਮਨ, ਧਨ ਦੀ ਸੇਵਾ ਭਾਵਨਾ ਨਾਲ ਰੋਟਰੀ ਵਿੱਚ ਸੇਵਾ ਕਰਾਂਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਤਿੰਨ ਰੋਜ਼ਾ ਸਿਖਲਾਈ ਟ੍ਰੇਨਿੰਗ ਮੁਕੰਮਲ ਮਗਸੀਪਾ ਵਲੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਬਜਟ ਤੇ ਆਡਿਟ ਟ੍ਰੇਨਿੰਗ ਦਿੱਤੀ
Next articleਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ