ਕੌਸ਼ਾਂਭੀ (ਸਮਾਜ ਵੀਕਲੀ): ਰਾਜ ਸਭਾ ਮੈਂਬਰ ਜਯਾ ਬੱਚਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਆਪ ਨੂੰ ਯੂਪੀ ਦੀ ‘ਵੱਡੀ ਬਹੂ’ ਕਰਾਰ ਦਿੱਤਾ ਜਦਕਿ ਡਿੰਪਲ ਨੂੰ ‘ਛੋਟੀ ਨੂੰਹ’ ਦੱਸਿਆ। ਜਯਾ ਨੇ ਕਿਹਾ,‘‘ਜਦੋਂ ਅਮਿਤਾਭ ਬੱਚਨ ਇਥੋਂ ਚੋਣ ਲੜ ਰਹੇ ਸਨ ਤਾਂ ਮੈਂ ਕਿਹਾ ਸੀ ਕਿ ਮੈਂ ਤੁਹਾਡੀ ਨੂੰਹ ਹਾਂ। ਅੱਜ ਮੈਂ ਪਲਵੀ ਲਈ ਆਈ ਹਾਂ ਅਤੇ ਬੇਨਤੀ ਕਰਦੀ ਹਾਂ ਕਿ ਵੱਡੀ ਨੂੰਹ ਦੀ ਗੱਲ ਸੁਣੋ ਅਤੇ ਆਪਣੇ ਭਰਾ ‘ਗੰਗਾ ਕਿਨਾਰੇ ਕੇ ਛੋਰੇ (ਅਮਿਤਾਭ ਬੱਚਨ) ਦਾ ਮਾਣ ਬਹਾਲ ਰੱਖਣਾ।’’ ਅਮਿਤਾਭ ਬੱਚਨ ਮੂਲ ਰੂਪ ਤੋਂ ਪ੍ਰਯਾਗਰਾਜ ਦੇ ਹਨ ਅਤੇ ਉਨ੍ਹਾਂ ਕਾਂਗਰਸ ਉਮੀਦਵਾਰ ਵਜੋਂ 1985 ’ਚ ਅਲਾਹਾਬਾਦ ਸੰਸਦੀ ਹਲਕੇ ਤੋਂ ਚੋਣ ਜਿੱਤੀ ਸੀ। ਪਰਿਵਾਰਵਾਦ ਦੇ ਲੱਗ ਰਹੇ ਦੋਸ਼ਾਂ ਬਾਰੇ ਜਯਾ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ, ਧੀ ਜਾਂ ਨੂੰਹ ਬਾਰੇ ਕੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਪਿਛਲੇ 15 ਸਾਲਾਂ ਤੋਂ ਹਨ ਪਰ ਭਾਜਪਾ ਨੇ ਸਿਰਫ਼ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬੋਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly