ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਦਿਨੀ ਗ੍ਰਾਮ ਪੰਚਾਇਤ ਮਾਈਦਿੱਤਾ,ਪੈਲੀ,ਤੇ ਚੱਕ ਹਾਜੀਪੁਰ ਵੱਲੋ ਸਾਂਝੇ ਤੌਰ ਤੇ ਸਤਿਕਾਰਯੋਗ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਜੀ ਨਾਲ ਉਹਨਾ ਦੇ ਦਫ਼ਤਰ ਗੜ੍ਹਸ਼ੰਕਰ ਵਿਖੇ ਪਿੰਡਾ ਦੇ ਵਿਕਾਸ ਕਾਰਜਾ ਨੂੰ ਲੈ ਕੇ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ।ਇਸ ਮੌਕੇ ਗ੍ਰਾਮ ਪੰਚਾਇਤ ਮਾਈਦਿੱਤਾ ਬਲਾਕ ਔੜ ਵੱਲੋ ਸ੍ਰੀ ਨਿੰਦਰ ਮਾਈਦਿੱਤਾ(ਸਰਪੰਚ) ਸ੍ਰੀ ਭਾਗਚੰਦ ਜੀ(ਸਾਬਕਾ ਸਰਪੰਚ)ਸ੍ਰੀ ਗੁਰਪ੍ਰੀਤ ਸਿੰਘ(ਪੰਚ)ਸ੍ਰੀ ਮਨਪ੍ਰੀਤ ਸਿੰਘ(ਪੰਚ)ਸ੍ਰੀ ਰਵਿੰਦਰ ਸਿੰਘ,ਗ੍ਰਾਮ ਪੰਚਾਇਤ ਚੱਕ ਹਾਜੀਪੁਰ ਬਲਾਕ ਗੜ੍ਹਸ਼ੰਕਰ ਵੱਲੋ ਡਾਂ.ਰਾਮਲਾਲ ਜੀ (ਸਰਪੰਚ)ਸ੍ਰੀ ਜੁਝਾਰ ਸਿੰਘ(ਪੰਚ),ਗ੍ਰਾਮ ਪੰਚਾਇਤ ਪੈਲੀ ਬਲਾਕ ਸੜੋਆ ਵੱਲੋ ਸ੍ਰੀ ਸੁਰਜੀਤ ਪੈਲੀ(ਸਰਪੰਚ)ਸ. ਗੁਰਮੀਤ ਸਿੰਘ(ਪੰਚ)ਸ. ਕੇਵਲ ਸਿੰਘ (ਪੰਚ)ਸ. ਮੋਹਨ ਲਾਲ(ਪੰਚ)ਸ. ਅਮਰਜੀਤ ਸਿੰਘ(ਪੰਚ),ਸੇਠ ਕੁਮਾਰ(ਪੰਚ) ਅਤੇ ਵਿਸ਼ੇਸ਼ ਤੌਰ ਤੇ ਜੁਗਿੰਦਰ ਕੁੱਲੇਵਾਲ ਸਾਬਕਾ ਸਰਪੰਚ ਕੁੱਲੇਵਾਲ ਹਾਜ਼ਰ ਸਨ। ਸਾਰੀਆਂ ਪੰਚਾਇਤਾ ਨੇ ਸਾਝੇੰ ਤੌਰ ਤੇ ਗੱਲਬਾਤ ਕਰਦਿਆ ਪਿੰਡਾ ਵਿਚ ਹੋਣ ਵਾਲੇ ਵਿਕਾਸ ਕਾਰਜਾ ਨੂੰ ਲੈ ਕੇ ਸਪੀਕਰ ਸਾਹਿਬ ਨਾਲ ਲੰਬੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ।ਉਹਨਾਂ ਆਏ ਹੋਏ ਪੰਚਾਇਤਾ ਦੇ ਨਵੇਂ ਚੁਣੇ ਗਏ ਨੁਮਾਇੰਦਿਆ ਨੂੰ ਭਰੋਸਾ ਦਿੰਦਿਆ ਕਿਹਾ ਵਿਕਾਸ ਕਾਰਜਾ ਲਈ ਸਾਡੀ ਸਰਕਾਰ ਬਚਨਬੱਧ ਹੈ।ਬਾਅਦ ਵਿਚ ਉਹਨਾਂ ਵੱਲੋ ਆਏ ਹੋਏ ਨੁਮਾਇੰਦਿਆ ਨੂੰ ਹਾਰ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਸਪੀਕਰ ਸਾਹਿਬ ਨੂੰ ਇੱਕ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਵੀ ਭੇਟ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly