ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਵਿੱਤਰ ਵੇਈਂ ਕੰਢੇ ਸਥਾਪਿਤ ਦੋਆਬਾ ਬੇਕਰੀ ਦੇ ਸਟਾਫ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਸੀਚੇਵਾਲ ਜੀ ਦੇ ਸੇਵਾਦਾਰਾਂ ਨਾਲ ਪੈਦਾ ਹੋਇਆ ਵਿਵਾਦ ਸੁਰਿੰਦਰ ਬੱਬੂ ਪ੍ਰਧਾਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਤੇ ਨਰਿੰਦਰ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ ਨੂੰ ਨਾਲ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਸੇਵਾਦਾਰਾਂ ਪ੍ਰਤੀ ਪੈਦਾ ਹੋਈ ਗਲਤਫਹਿਮੀ ਮਿਲ ਬੈਠ ਕੇ ਦੂਰ ਕਰ ਲਈ ਹੈ । ਜਿਸ ਨਾਲ ਉਕਤ ਵਿਵਾਦ ਪੂਰੀ ਤਰ੍ਹਾਂ ਸਮਾਪਤ ਹੋ ਗਿਆ ਹੈ।
ਦੋਆਬਾ ਬੇਕਰੀ ਦੇ ਮਾਲਕ ਸੁਖਦੇਵ ਸਿੰਘ ਨਾਨਕਪੁਰ ਨੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਤੇ ਕੁੱਝ ਦਿਨ ਪਹਿਲਾਂ ਪੈਦਾ ਹੋਈ ਗਲਤਫਹਿਮੀ ਨੂੰ ਗੱਲਬਾਤ ਕਰਕੇ ਹੱਲ ਕੀਤਾ। ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਬਾਰੇ ਜੋ ਵੀ ਲੋਕਾਂ ਵੱਲੋਂ ਵੇਈਂ ਕੰਢੇ ਗਲਤ ਕਾਰਜ਼ ਕਰਨ ਦੀਆਂ ਅਫਵਾਹਾਂ ਉਡਾਈਆ ਗਈਆਂ ਹਨ। ਉਹ ਸਰਾਸਰ ਗਲਤ ਹਨ। ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਨਾਂ ਵਿੱਚ ਸੰਤ ਸੀਚੇਵਾਲ ਜੀ ਦਾ ਬਹੁਤ ਸਤਿਕਾਰ ਹੈ। ਉਨ੍ਹਾਂ ਨੇ ਹੀ ਸੇਵਾਦਾਰਾਂ ਦੀ ਮੱਦਦ ਨਾਲ ਸੁਲਤਾਨਪੁਰ ਲੋਧੀ ਦਾ ਆਲ਼ਾ-ਦੁਆਲਾ ਸਾਫ਼-ਸੁਥਰਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਜਿਸ ਨੂੰ ਦੇਖਣ ਲਈ ਲੋਕ ਦੁਨੀਆ ਭਰ ਤੋਂ ਆਉਂਦੇ ਹਨ।
ਉਹ ਨਹੀਂ ਚਾਹੁੰਦੇ ਕਿ ਇਸ ਮਸਲੇ ਨੂੰ ਬਿੰਨ੍ਹਾਂ ਵਜ੍ਹਾ ਹੋਰ ਉਲਝਾਇਆ ਜਾਵੇ। ਇਸ ਲਈ ਉਹ ਆਪਣੇ ਭਰਾ ਅਤੇ ਮਿੱਤਰ
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਵੇਈਂ ਦੀ ਸੰਭਾਲ ਕਰਦੇ ਸੇਵਾਦਾਰਾਂ ਨਾਲ ਵੇਈਂ ਕੰਢੇ ਬਿੰਨ੍ਹਾਂ ਨੰਬਰ ਵਾਲੀਆਂ ਗੱਡੀਆਂ ਖੜੀਆਂ ਕਰਨ, ਦੋਆਬਾ ਬੇਕਰੀ ਵਲੋਂ ਆਪਣਾ ਕੂੜਾ ਵੇਈਂ ਕੰਢੇ ਵੱਲ ਦੀ ਕੱਢਣ ਸਬੰਧੀ ਕਈਵਾਰ ਫਿਕਰਮੰਦੀ ਜ਼ਾਹਿਰ ਕੀਤੀ ਗਈ ਸੀ। ਜਿਸ ਕਾਰਨ ਸੇਵਾਦਾਰਾਂ ਅਤੇ ਹੋਟਲ ਦੇ ਸਟਾਫ ਵਿੱਚ ਉਲਝਣ ਪੈਦਾ ਹੋ ਗਈ ਸੀ। ਜਿਸ ਨੂੰ ਅੱਜ ਸੰਤ ਆਸ਼ਰਮ ਵਿੱਚ ਬੈਠ ਕੇ ਆਪਸ ਵਿੱਚ ਪੈਦਾ ਹੋਈ ਗਲਤ ਫਹਿਮੀ ਨੂੰ ਦੂਰ ਕਰ ਲਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly