ਵੱਖ ਵੱਖ ਵਰਗਾਂ ਵੱਲੋਂ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ
ਵੈਨਕੂਵਰ ਕੈਨੇਡਾ (ਕੁਲਦੀਪ ਚੁੰਬਰ )– ਬਹੁਤ ਹੀ ਸਤਿਕਾਰਯੋਗ ਮਾਤਾ ਪ੍ਰਸਿੰਨੀ ਦੇਵੀ ਜੀ ਜੋ ਕਿ 29 ਨਵੰਬਰ 2021 ਨੂੰ ਕੈਨੇਡਾ ਦੀ ਧਰਤੀ ਤੇ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੇ ਅੰਤਮ ਸੰਸਕਾਰ, ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ 7 ਦਸੰਬਰ ਕੈਨੇਡਾ ਵੈਨਕੂਵਰ ਦੀ ਧਰਤੀ ਤੇ ਕੀਤੇ ਜਾਣਗੇ । ਮਾਤਾ ਜੀ ਦੇ ਅਕਾਲ ਚਲਾਣੇ ਤੇ ਸਮੁੱਚਾ ਪਰਿਵਾਰ , ਭਾਈਚਾਰਾ ਅਤੇ ਰਿਸ਼ਤੇਦਾਰ ਸਾਕ ਸਬੰਧੀ ਗਹਿਰੇ ਦੁੱਖ ਅਤੇ ਸ਼ੋਕ ਗ੍ਰਸਤ ਹਨ । ਉਨ੍ਹਾਂ ਦੇ ਪਰਿਵਾਰ ਨਾਲ ਵੱਖ ਵੱਖ ਵਰਗਾਂ ਅਤੇ ਹੋਰ ਇਲਾਕੇ ਦੇ ਪਤਵੰਤਿਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਕੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਤਾ ਪ੍ਰਸਿੰਨੀ ਦੇਵੀ ਜੀ ਦੇ ਪਰਿਵਾਰਕ ਮੈਂਬਰ ਫੁੱਲਵਾੜੀ ਸ੍ਰੀ ਚਰਨਜੀਤ ਕੈਂਥ ,ਸ੍ਰੀ ਮਦਨ ਕੈਂਥ ਅਤੇ ਸ੍ਰੀ ਵਰਿੰਦਰ ਬੰਗੜ ਨੇ ਦੱਸਿਆ ਕਿ ਮਾਤਾ ਪ੍ਰਸਿੰਨੀ ਦੇਵੀ ਛੱਬੀ 26 ਦਸੰਬਰ 1938 ਨੂੰ ਪੈਦਾ ਹੋਏ ਜੋ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ 29 ਨਵੰਬਰ 2021 ਨੂੰ ਅਕਾਲ ਚਲਾਣਾ ਕਰ ਗਏ । ਅੱਜ 7 ਦਸੰਬਰ ਨੂੰ ਰਿਵਰਸਾਈਡ ਡੈਲਟਾ ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ । ਜਿਸ ਉਪਰੰਤ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਗੁਰੂ ਘਰ ਬਰਨਬੀ ਵਿਖੇ ਉਨ੍ਹਾਂ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly