HOME ਸਤਿਕਾਰਯੋਗ ਹਰਭਜਨ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਦੀ 11 ਵੀਂ ਬਰਸੀ ਮੌਕੇ...

ਸਤਿਕਾਰਯੋਗ ਹਰਭਜਨ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਦੀ 11 ਵੀਂ ਬਰਸੀ ਮੌਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਟੀਮ ਨੂੰ ਲੈਕੇ ਵਿਸ਼ੇਸ਼ ਤੌਰ ਤੇ ਪਹੁੰਚੇ

1

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਤਿਕਾਰਯੋਗ ਹਰਭਜਨ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਦੀ 11ਵੀ ਬਰਸੀ ਤੇ ਫ੍ਰੀ ਮੈਡੀਕਲ ਕੈਂਪ ਉਹਨਾਂ ਦੇ ਜੱਦੀ ਪਿੰਡ ਕਰਨਾਣਾ ਵਿਖੇ ਲਗਾਇਆ ਗਿਆ ਜਿਸ ਕੈਂਪ ਨੂੰ ਸਰਕਾਰੀ ਹਸਪਤਾਲ ਸੁੱਜੋਂ ਦੇ ਡਾਕਟਰਾਂ ਦੀ ਟੀਮ ਨੇ ਸਚੁੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਫ੍ਰੀ ਮੈਡੀਕਲ ਕੈਂਪ ਵਿੱਚ ਪਿੰਡ ਵਾਸੀਆਂ ਨੇ ਲਾਭ ਉਠਾਇਆ। ਕਨੇਡਾ ਵਸਦੇ ਲਾਖਾ ਜੀ ਦੇ ਸਪੁੱਤਰ ਪਰਮਜੀਤ ਸਿੰਘ ਲਾਖਾ ਨੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਪਿੰਡ ਵਾਸੀਆਂ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਕੈਂਪ ਨੂੰ ਹਰਭਜਨ ਲਾਖਾ ਸਪੋਰਟਸ ਵੈਲਫੇਅਰ ਅਤੇ ਕਲਚਰਲ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਵਿਸ਼ੇਸ਼ ਤੌਰ ਤੇ ਵਿਧਾਨਸਭਾ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਪਹੁੰਚੇ ਉਹਨਾਂ ਨਾਲ ਪ੍ਰਵੀਨ ਬੰਗਾ ਜੀ ਜਨਰਲ ਸਕੱਤਰ ਬਸਪਾ ਪੰਜਾਬ, ਮਨੋਹਰ ਕਮਾਮ, ਜਗਤਾਰ ਬੀਕਾ ਵਿਜੈ ਗੁਣਾਚੌਰ, ਹਰਜੋਤ ਕੌਰ ਲੋਹਟੀਆ, ਜਗਦੀਸ਼ ਗੁਰੂ ਭਲਵਾਨ, ਵਿਜੈ ਕੁਮਾਰ ਗੁਰੂ ਮੂਸਾਪੁਰ, ਮੋਹਣ ਬੀਕਾ, ਏਐਸਾਈ ਮਨਜੀਤ ਕੁਮਾਰ, ਸੁਰਿੰਦਰ ਕਰਨਾਣਾ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਵਲੋਂ ਖੁਰਾਲਗੜ ਤੋ ਗੜਸੰਕਰ ਤਕ ਰੋਸ ਮਾਰਚ ਤੇ ਪ੍ਰਦਰਸ਼ਨ ਵਿੱਚ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ
Next articleSuperstar Rajinikanth Watches Vishnu Manchu’s Kannappa on the Eve of 30 Glorious Years of Pedarayudu