HOME ਬਸਪਾ ਵਲੋਂ ਖੁਰਾਲਗੜ ਤੋ ਗੜਸੰਕਰ ਤਕ ਰੋਸ ਮਾਰਚ ਤੇ ਪ੍ਰਦਰਸ਼ਨ ਵਿੱਚ ਪੁੱਜਣ...

ਬਸਪਾ ਵਲੋਂ ਖੁਰਾਲਗੜ ਤੋ ਗੜਸੰਕਰ ਤਕ ਰੋਸ ਮਾਰਚ ਤੇ ਪ੍ਰਦਰਸ਼ਨ ਵਿੱਚ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ

1

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਕੱਲ ਮਿਤੀ 18-06-2025 ਨੂੰ ਸ਼੍ਰੀ ਖੁਰਾਲਗੜ ਸਾਹਿਬ ਜੀ ਤੋਂ ਬਹੁਜਨ ਸਮਾਜ ਪਾਰਟੀ, ਸਰਕਾਰ ਵਿਰੁੱਧ ਰੋਸ ਪ੍ਦਰਸ਼ਨ ਦੀ ਅਰੰਭਤਾ ਕਰੇਗੀ ਤੇ ਬਾਅਦ ਵਿੱਚ ਗੜਸ਼ੰਕਰ ਵਿਖੇ ਮੈਮੋਰੈਂਡਮ ਦਿੱਤਾ ਜਾਵੇਗਾ। ਸ਼ੀ੍ ਖੁਰਾਲਗੜ ਸਾਹਿਬ ਜੀ ਦੇ ਮੰਦਰ ਦੇ ਨਾਲ ਹੀ ਸਰਕਾਰ ਵਲੋਂ ਸ਼ਰਾਬ ਦਾ ਠੇਕਾ ਖੋਲਿਓ ਗਿਆ ਹੈ ਹੋਰ ਅਧਿਕਾਰਤ ਨਸ਼ੇ ਦੀਆਂ ਦੁਕਾਨਾਂ ਵੀ ਨਸ਼ੇ ਵਪਾਰੀਆਂ ਵਲੋਂ ਚਲਾਈਆਂ ਜਾਂ ਰਹੀਆਂ ਹਨ ਜੋ ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਘੋਰ ਨਿਰਾਦਰ ਹੈ। ਉਸ ਠੇਕੇ ਨੂੰ ਚਕਾਓਣ ਵਾਸਤੇ ਤੇ ਪੰਜਾਬ ਸਰਕਾਰ ਵਲੋਂ ਦਲਿਤਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਸਾਹਿਬ ਜੀ ਦੇ ਬੁਤਾਂ ਦੀ ਬੇਅਦਬੀ ਦੇ ਵਿਰੋਧ ਵਿੱਚ ਕੱਲ ਦਾ ਰੋਸ ਪ੍ਦਰਸ਼ਨ ਹੋਵੇਗਾ। ਬਸਪਾ ਦੇ ਹਰ ਵਰਕਰ, ਆਗੂ, ਸਮਰਥਕ, ਬਾਮਸੇਫ਼ ਦੇ ਸਾਥੀਆਂ ਤੇ ਬਸਪਾ ਦੀ ਸੋਚ ਨੂੰ ਸਮਰਪਿਤ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ/ ਵਿੱਚੋਂ ਵਰਕਰਾਂ ਦਾ ਪ੍ਬੰਧ ਕਰਵਾ ਕੇ ਉਨ੍ਹਾਂ ਨੂੰ ਸ਼ੀ੍ ਖੁਰਾਲਗੜ ਸਾਹਿਬ ਜੀ ਵਿਖੇ ਪਹੁੰਚਾਉਣ ਦੀ ਅਪੀਲ ਕਰਦੇ ਹੋਏ ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਜਿਲਾ ਇੰਚਾਰਜ ਮਨੋਹਰ ਕਮਾਮ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਥ ਰਟੈਂਡਾ, ਹਲਕਾ ਪ੍ਰਧਾਨ ਸਤਪਾਲ ਰਟੈਂਡਾ, ਉਪ ਪ੍ਰਧਾਨ ਅਸ਼ੋਕ ਕੁਮਾਰ ਹਲਕਾ ਜਨਰਲ ਸਕੱਤਰ ਚਰਨਜੀਤ ਮੰਢਾਲੀ ਸਤਪਾਲ ਰਟੈਂਡਾ ਹਰਜਿੰਦਰ ਜੰਡਾਲੀ ਸੰਮਤੀ ਮੈਂਬਰ ਅਜੀਤ ਰਾਮ ਗੁਣਾਚੌਰ ਸਾਬਕਾ ਸਰਪੰਚ ਗੁਣਾਚੌਰ ਚਰਨਜੀਤ ਸੱਲਾਂ, ਤੇ ਵਿਧਾਨ ਸਭਾ ਹਲਕਾ ਬੰਗਾ ਦੀ ਸਮੂਚੀ ਲੀਡਰਸ਼ਿਪ ਵਲੋਂ ਖੁਰਾਲਗੜ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਅਤੇ ਗੁਰੂ ਰਵਿਦਾਸ ਜੀ ਦੀ ਚਰਨ ਛੋ ਧਰਤੀ ਤੇ ਸਰਕਾਰ ਨੂੰ ਨਸ਼ਿਆਂ ਦੇ ਵਪਾਰ ਦੀ ਇਜਾਜ਼ਤ ਨਹੀਂ ਦੇਵਾਂਗੇ -ਅਵਤਾਰ ਸਿੰਘ ਕਰੀਮਪੁਰੀ
Next articleਸਤਿਕਾਰਯੋਗ ਹਰਭਜਨ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਦੀ 11 ਵੀਂ ਬਰਸੀ ਮੌਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਟੀਮ ਨੂੰ ਲੈਕੇ ਵਿਸ਼ੇਸ਼ ਤੌਰ ਤੇ ਪਹੁੰਚੇ