ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ 19-2-2025 ਨੂੰ ਸਤਿਕਾਰਯੋਗ ਚਰੰਜੀ ਲਾਲ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਕਿਉਂਕਿ ਇਹ ਸੰਖੇਪ ਬਿਮਾਰੀ ਕਰਕੇ ਪਿਛਲੇ ਦਿਨੀਂ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਾਡੇ ਸਭ ਤੋਂ ਵਿਛੜ ਗਏ ਸਨ ਜਿਨ੍ਹਾ ਦੀ ਅੱਜ ਅੰਤਿਮ ਅਰਦਾਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਹੀਉਂ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਗਿਆਨੀ ਮੱਖਣ ਸਿੰਘ ਥਾਦੀਆਂ ਵੱਲੋਂ ਵਿਰਾਗ ਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਜਿਥੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਹੀ ਸਤਿਕਾਰਯੋਗ ਚਰੰਜੀ ਲਾਲ ਜੀ ਦੀ ਪ੍ਰਸੰਸਾ ਵੀ ਕੀਤੀ ਕਿਉਂਕਿ ਉਹਨਾਂ ਦਾ ਜੀਵਨ ਜਿਥੇ ਆਪਣੇ ਪਰਿਵਾਰ ਨੂੰ ਪਾਲਣਾ ਇੱਕ ਜ਼ੁਮੇਵਾਰੀ ਸੀ ਉਸ ਜ਼ੁਮੇਵਾਰੀ ਦੇ ਨਾਲ ਨਾਲ ਸਮਾਜ ਲਈ ਇਸ ਪਰਿਵਾਰ ਨੇ ਬਹੁਤ ਕੰਮ ਕੀਤਾ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਮਿਸ਼ਨ ਨੂੰ ਕਾਮਯਾਬ ਕਰਨ ਲਈ ਮਿਹਨਤ ਕੀਤੀ। ਹਰਜੋਤ ਲੋਹਟੀਆ ਆਪ ਆਗੂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਡਾ ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ, ਕੁਲਜੀਤ ਸਿੰਘ ਸਰਹਾਲ ਇੰਚਾਰਜ ਹਲਕਾ ਬੰਗਾ,ਤਰਲੋਚਨ ਸਿੰਘ ਸੂੰਡ ਸਾਬਕਾ ਐਮ ਐਲ ਏ,ਡਾ ਸੁਖਵਿੰਦਰ ਹੀਰਾ, ਮੈਡਮ ਸੁਦੇਸ਼ ਸ਼ਰਮਾ ਬੀ ਜੇ ਪੀ ਆਗੂ , ਸੋਹਣ ਲਾਲ ਢੰਡਾ ਆਪ ਆਗੂ,ਡਾ ਰਵਿੰਦਰ ਸਿੰਘ ਡਿਪਟੀ ਡਿਟੈਕਟਰ, ਬਹਾਦਰ ਰਾਮ ਮੁਕੰਦਪੁਰ, ਮਾਸਟਰ ਅਸ਼ੋਕ ਕੁਮਾਰ ਹੀਉੰ,ਰਾਜ ਭਟੋਆ ਪੱਤਰਕਾਰ,ਮਾ ਰਾਮ ਪਾਲ ਕੈਂਥ,ਡੀ ਐਸ ਪੀ ਅਮਰ ਸਿੰਘ, ਮੈਨੇਜਰ ਸਤਪਾਲ ਸਿੰਘ, ਕਸ਼ਮੀਰ ਸਿੰਘ ਮੁਕੰਦਪੁਰ,ਡਾ ਇਕਬਾਲ ਸਿੰਘ ਬਹਿਰਾਮ,ਰਾਮ ਦਾਸ ਸਿੰਘ ਬਲਾਕ ਪ੍ਰਧਾਨ ਕਾਂਗਰਸ ਔੜ, ਹਰਬੰਸ ਸਿੰਘ ਬਬਲੂ, ਹਰੀਸ਼ ਕੁਮਾਰ ਕਾਂਗਰਸ,ਅਮਰ ਨਾਥ ਜੇਠੂਮਜਾਰਾ, ਮਾਂ ਤਿਰਲੋਕ ਸਿੰਘ ਫਿਲੌਰਾ , ਮਾਂ ਗਿਆਨ ਸਿੰਘ ਮੁਕੰਦਪੁਰ,ਡਾ ਦੇਸ਼ ਰਾਜ ਖਾਨਖਾਨਾ,ਪਿਆਰਾ ਰਾਮ ਸਰਪੰਚ ਹੀਉਂ, ਦਿਲਬਾਗ ਸਿੰਘ ਸਾਬਕਾ ਸਰਪੰਚ, ਬਾਬਾ ਹਰਦੀਪ ਸਿੰਘ,ਡਾ ਹਰਬੰਸ ਲਾਲ, ਗੁਰਦਿਆਲ ਚੰਦ ਸਾਬਕਾ ਪੰਚ, ਗੁਰਬਖਸ਼ ਰਾਏ ਸੂਬੇਦਾਰ,ਡਾ ਚਰਨ ਸਿੰਘ ਮਾਹਿਲ ਗਹਿਲਾਂ,ਸਵਰਨਾ ਰਾਮ ਹੌਲਦਾਰ, ਅੰਮ੍ਰਿਤ ਕੌਰ ਸਾਬਕਾ ਸਰਪੰਚ,ਡਾ ਚਰਨਜੀਤ ਕੁਮਾਰ ਦੁੱਗ ਐਸ ਐਮ ਓ ਸੁੱਜੋਂ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ, ਅਵਤਾਰ ਹੀਉਂ ਬਸਪਾ ਆਗੂ, ਹਰਦੀਪ ਰਾਮ ਦੀਪਾ ਸਾਬਕਾ ਪੰਚ, ਹਰਭਜਨ ਰਾਮ ਅਤੇ ਡਾ ਨਰਿੰਜਨ ਪਾਲ ਸਿੰਘ ਸਾਬਕਾ ਸੀ ਐਮ ਓ ਨੇ ਬਾਅਦ ਵਿੱਚ ਸਮੂਹ ਰਾਜਨੀਤਕ ਪਾਰਟੀਆਂ, ਧਾਰਮਿਕ ਸਮਾਜਿਕ ਸੱਭਿਆਚਾਰਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਭਰਾ ਦਾ ਬਹੁਤ ਯੋਗਦਾਨ ਹੈ ਕਿ ਮੈਂ ਐਸ ਐਮ ਓ ਬਣ ਕੇ ਰਿਟਾਇਰਮੈਂਟ ਹੋਇਆ। ਬਿਮਾਰੀਆਂ ਤੋਂ ਬਚਣ ਲਈ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮਾਸਟਰ ਸਤਪਾਲ ਸਿੰਘ ਰਟੈਂਡਾ ਨੇ ਸਟੇਜ ਸਕੱਤਰ ਦਾ ਕੰਮ ਬਾਖੂਬੀ ਨਿਭਾਇਆ।