(ਸਮਾਜ ਵੀਕਲੀ)
“ਓਏ ਆਹ ਐਸ ਵੇਲੇ ਨਾਲੀ ‘ਚ ਕੌਣ ਡਿੱਗਿਆ ਪਿਆ?”
“ਕੋਈ ਸ਼ਰਾਬੀ ਲੱਗਦੈ।”
“ਚੱਲ ਬੰਤਿਆ ਦੇਖੀਏ ।”
“ਉਹ ਰਾਮਿਆ ਆਹ ਤਾਂ ਆਪਣੇ ਪਿੰਡ ਦੇ ਸਰਪੰਚ ਦਾ ਮੁੰਡਾ ਲੱਗਦੈ ।”
“ਆਹੋ ਉਹੀ ਏ ,ਚੱਲ ਛੱਡ ਆਈਏ ਇਹਨੂੰ ਘਰੇ।”
“ਰਹਿਣ ਦੇ ਰਾਮਿਆ, ਜੇ ਕਿੱਧਰੇ ਰਾਹ ‘ਚ ਮਰ ਗਿਆ ਤਾਂ ਇਲਜ਼ਾਮ ਆਪਣੇ ਤੇ ਆਊ।”
“ਚੱਲ ਤੇਰੀ ਮਰਜ਼ੀ ਯਾਰ।”
“ਉਹ ਤੈਨੂੰ ਯਾਦ ਏ ਬੰਤਿਆ, ਜਦ ਇਹ ਪੀਂਦਾ ਨਹੀਂ ਸੀ ਹੁੰਦਾ ਤਾਂ ਤੂੰ ਇਹਦੀ ਠਾਠ ਦੇਖ ਕੇ ਇਹਦੇ ਨਾਲ ਇੱਕ ਗੱਲ ਕਰਨ ਨੂੰ ਮੌਕਾ ਭਾਲਦਾ ਸੀ ਤੇ ਅੱਜ ਇਹਨੂੰ ਛੱਡਣ ਲਈ ਵੀ ……।”
“ਓਏ ਰਾਮਿਆ, ਉਹ ਵੇਲਾ ਹੋਰ ਸੀ। ਹੁਣ ਤਾਂ ਇਹਨੂੰ ਕੁੱਤਾ ਵੀ ਮੂੰਹ ਨਾ ਮਾਰੇ ।”
ਉਸ ਦੇ ਮੂੰਹੋਂ ਇਹ ਸੁਣ ਰਾਮੇ ਨੂੰ ਵੀ ਉਹਦੇ ਕੋਲ ਹੋਰ ਖਲੋਣਾ ਅਪਮਾਨਿਤ ਜਿਹਾ ਲੱਗਾ ਤੇ ਉਹ ਛੇਤੀ ਨਾਲ ਬੰਤੇ ਨਾਲ ਅੱਗੇ ਹੋ ਤੁਰਿਆ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ