ਅਧਿਆਪਕ ਮਸਲਿਆਂ ਦਾ ਨਿਪਟਾਰਾ ਨਾ ਹੋਣ ਦੀ ਸੂਰਤ ਵਿੱਚ ਹੋਵੇਗਾ ਅੰਦੋਲਨ:- ਕਰਨੈਲ ਫਿਲੌਰ

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਵਲੋਂ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਦੀ ਗੈਰਹਾਜ਼ਰੀ ਵਿੱਚ ਅਮਲੇ ਨੂੰ ਦਿੱਤਾ ਮੰਗ ਪੱਤਰ*
ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਵਲੋਂ ਅਧਿਆਪਕਾਂ ਦੇ ਮੰਗਾਂ ਮਸਲਿਆਂ ਦੇ ਹੱਲ ਲਈ ਜਿਲਾ ਸਿਖਿਆ ਅਫਸਰ ਐਲੀਮੈਂਟਰੀ ਜਲੰਧਰ ਦੀ ਗੈਰਹਾਜ਼ਰੀ ਵਿੱਚ ਮੰਗ ਪੱਤਰ ਮੌਜੂਦ ਅਮਲੇ ਨੂੰ ਦਿੱਤਾ ਗਿਆ। ਇਸ ਸਮੇਂ ਜਿਲਾ ਪ੍ਰਧਾਨ ਕਰਨੈਲ ਫਿਲੌਰ ਨੇ ਚੇਤਾਵਨੀ ਦਿੱਤੀ ਕਿ ਅਗਰ ਇੱਕ ਹਫਤੇ ਦੇ ਅੰਦਰ ਅੰਦਰ ਦਿੱਤੇ ਗਏ ਅਜੰਡੇ ਤੇ ਅਧਿਆਪਕਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਦਫਤਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਦੀ ਹੋਵੇਗੀ। ਇਸ ਸਮੇਂ ਜਿਲਾ ਸਕੱਤਰ ਸੁਖਵਿੰਦਰ ਸਿੰਘ ਮੱਕੜ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਮੰਗਾ ਸਬੰਧੀ ਕਿਹਾ ਕਿ ਵਿਦੇਸ਼ ਛੁੱਟੀ ਦੇ ਕੇਸ ਬਿਨਾਂ ਦੇਰੀ ਹੈਡਕੁਆਰਟਰ ਨੂੰ ਭੇਜੇ ਜਾਣ ਤੇ ਅਧਿਆਪਕਾਂ ਦੀ ਜਿਲਾ ਦਫਤਰ ਵਲੋਂ ਪਾਸਪੋਰਟਾਂ ਦੀ ਜਾਂਚ ਕਰਨ ਦੀ ਬੇਲੋੜੀ ਕਾਰਵਾਈ ਤੇ ਅਧਿਆਪਕਾਂ ਦੀ ਖੱਜਲ ਖੁਆਰੀ ਤਰੁੰਤ ਬੰਦ ਕੀਤੀ ਜਾਵੇ, ਜੀ ਪੀ ਐੱਫ ਦੀ ਅਦਾਇਗੀ ਦੇ ਕੇਸ ਸਮਾਂਬੱਧ ਕਰਨ ਸਬੰਧੀ ਤੇ ਬੇਲੋੜੀ ਦੇਰੀ ਬੰਦ ਕੀਤੀ ਜਾਵੇ, ਪੈਡਿੰਗ ਮੈਡੀਕਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਪਿਛਲੇ ਕਈ ਸਾਲਾਂ ਤੋਂ ਪੈਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ, ਜੀ ਪੀ ਐੱਫ ਸਲਿੱਪਾਂ ਬਿਨਾਂ ਦੇਰੀ ਜਾਰੀ ਕੀਤੀਆਂ ਜਾਣ,  ਬਲਾਕਾਂ ਵਿੱਚ ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕੀਤੀਆਂ ਜਾਣ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੇ ਪਰਮੋਸ਼ਨ ਸਬੰਧੀ ਲੱਗੇ ਕੇਸ ਵਿੱਚ ਪਾਰਦਰਸ਼ੀ ਸੀਨੀਅਰਤਾ ਸੂਚੀ ਬਣਾ ਕੇ ਕੇਸ ਹੱਲ ਕਰਨ ਦਾ ਉਪਰਾਲਾ ਕੀਤਾ ਜਾਵੇ, ਅਧਿਆਪਕਾਂ ਵਲੋਂ ਜਿਲਾ ਦਫਤਰ ਨੂੰ ਮੈਡੀਕਲ ਛੁੱਟੀ ਦੀ ਪਰਵਾਨਗੀ ਸਬੰਧੀ ਸਪੱਸ਼ਟਤਾ, ਸਿੱਖਿਆ ਪ੍ਰੋਵਾਇਡਰ ਦੀ ਤਨਖਾਹ ਲਈ ਬਜਟ ਤਰੁੰਤ ਅਲਾਟ ਕੀਤਾ ਜਾਵੇ, ਐਚ ਟੀ ਅਤੇ ਸੀ ਐਚ ਟੀ ਦੀਆਂ ਘੱਟ ਤਨਖਾਹ ਤਰੁੱਟੀਆਂ ਦੂਰ ਕੀਤੀਆਂ ਜਾਣ, ਬਿਜਲੀ ਦੇ ਬਿੱਲਾਂ ਲਈ ਤਰੁੰਤ ਬਜਟ ਜਾਰੀ ਕੀਤਾ ਜਾਵੇ, ਸਵੀਪਰਾਂ ਦੀ ਤਨਖਾਹ ਲਈ ਬਜਟ ਜਾਰੀ ਕੀਤਾ ਜਾਵੇ, ਯੋਗੇਸ਼ਵਰ ਕਾਲੀਆ ਸਪ੍ਸ ਗੁੜਾ ਦੇ ਪੈਡਿੰਗ  ਤਰੱਕੀ ਦੇ ਬਕਾਏ ਕੱਢਵਾਏ ਜਾਣ ਤੇ ਇਸ ਤਰ੍ਹਾਂ ਦੇ ਪੈਡਿੰਗ ਬਕਾਏ ਹੋਰ ਕੇਸ ਵੀ ਨਿਪਟਾਏ ਜਾਣ।
ਆਗੂਆਂ ਨੇ ਜਿਲਾ ਸਿੱਖਿਆ ਅਧਿਕਾਰੀ ਜਲੰਧਰ ਤੇ ਜਥੇਬੰਦੀ ਨੂੰ ਬਿਨਾ ਸੂਚਨਾ ਦਿੱਤੇ ਦਫਤਰ ਤੋਂ ਚਲੇ ਜਾਣ ਤੇ ਇਤਰਾਜ਼ ਕੀਤਾ ਤੇ ਆਪਣਾ ਗੁੱਸਾ ਜਾਹਰ ਕੀਤਾ। ਇਸ ਸਮੇਂ ਪਸਸਫ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ, ਨਿਰਮੋਲਕ ਸਿੰਘ ਹੀਰਾ, ਵਿਨੋਦ ਭੱਟੀ, ਜੋਗਿੰਦਰ ਸਿੰਘ ਜੋਗੀ, ਜਸਵੀਰ ਸਿੰਘ ਨਕੋਦਰ, ਬੂਟਾ ਰਾਮ ਅਕਲ ਪੁਰ, ਪ੍ਰੇਮ ਖਲਵਾੜਾ, ਸੁਖਵਿੰਦਰ ਰਾਮ, ਕੁਲਵੰਤ ਰੁੜਕਾ, ਲੇਖ ਰਾਜ ਪੰਜਾਬੀ, ਬਖਸ਼ੀ ਰਾਮ ਕੰਗ, ਰਜਿੰਦਰ ਕੰਗ, ਸੰਦੀਪ ਕੁਮਾਰ, ਰਾਮ ਰੂਪ, ਯੋਗੇਸ਼ਵਰ ਕਾਲੀਆ,  ਕਰਨੈਲ ਸਿੰਘ, ਆਦਿ ਹਾਜਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਲਤੀ ਦਾ ਅਹਿਸਾਸ
Next articleਮਾਲੀਵਾਲ ਕੁੱਟਮਾਰ ਮਾਮਲੇ ‘ਚ ਰਿਸ਼ਵ ਕੁਮਾਰ ਨੂੰ ਝਟਕਾ