HOME ਪਿੰਡ ਸੜੋਆ ਦੇ ਰਿਹਾਇਸ਼ੀ ਖੇਤਰ ਵਿਚਕਾਰ ਬਣੇ ਗੰਦੇ ਪਾਣੀ ਦੇ ਟੋਭੇ ਨਾਲ...

ਪਿੰਡ ਸੜੋਆ ਦੇ ਰਿਹਾਇਸ਼ੀ ਖੇਤਰ ਵਿਚਕਾਰ ਬਣੇ ਗੰਦੇ ਪਾਣੀ ਦੇ ਟੋਭੇ ਨਾਲ ਮੁਹੱਲਾ ਵਾਸੀ ਡਾਢੇ ਪ੍ਰੇਸ਼ਾਨ, ਸਮੱਸਿਆ ਦੇ ਹੱਲ ਲਈ ਲਾਈ ਗੁਹਾਰ

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਸੜੋਆ ਦੀ ਸਫਾਈ ਵਿਵਸਥਾ ਵੈਸੇ ਤਾਂ ਪਿਛਲੇ ਕਈ ਮਹੀਨਿਆ ਤੋਂ ਬੁਰਾ ਹਾਲ ਹੈ, ਪਰ ਹੁਣ ਤਾਂ ਸਥਿਤੀ ਉਸ ਵੇਲੇ  ਹੋਰ ਵੀ ਵਿਗੜ ਚੁੱਕੀ ਹੈ ਜਦ ਗ੍ਰਾਮ ਪੰਚਾਇਤ ਵਲੋਂ ਜਾਣ ਬੁੱਝ ਕੇ ਗੰਦੇ ਪਾਣੀ ਦੇ ਨਿਕਾਸ ਨੂੰ ਪੰਜਾਬ ਵਕਫ ਬੋਰਡ ਦੀ ਜਮੀਨ ਵਿੱਚ ਕਰਕੇ ਮੁਹੱਲਾ ਨਵਾਸੀਆ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ । ਇਨਾਂ ਵਿਚਾਰ ਦਾ ਪ੍ਰਗਟਾਵਾ ਸਾਬਕਾ ਪੰਚ ਸੁੱਚਾ ਸਿੰਘ ਸੜੋਆ ਅਤੇ ਪਵਨ ਕੁਮਾਰ ਵਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਘਰਾ ਦੇ ਨਜ਼ਦੀਕ ਹੀ ਪੰਜਾਬ ਵੱਕਫ ਬੋਰਡ ਦੀ ਖਾਲੀ ਪਈ ਜਮੀਨ ਵਿੱਚ ਗੰਦੇ ਪਾਣੀ ਦਾ ਨਿਕਾਸ ਕਰਨ ਨਾਲ ਜਿੱਥੇ ਮੱਛਰ ਮੱਖੀਆਂ ਦੀ ਭਰਮਾਰ ਹੈ ਉਥੇ ਹੀ ਗੰਦੀ ਬਦਬੂ ਨੇ ਉਨਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਮੁਹੱਲਾ ਨਿਵਾਸੀਆਂ ਵਲੋਂ ਵਾਰ ਵਰ ਸਬੰਧਤ ਅਧਿਕਾਰੀਆ ਨੂੰ ਇਸ ਨਰਕ ਭਰੇ ਮਹੌਲ ਤੋਂ ਨਿਜਾਤ ਦਵਾਉਣ ਦੀ ਵੀ ਅਪੀਲ ਕੀਤੀ ਗਈ ਮਗਰ ਹੁਣ ਤੱਕ ਕਿਸੇ ਵੀ ਅਧਿਕਾਰੀ ਨੇ ਮੁਹੱਲਾ ਨਿਵਾਸੀਆ ਦੀ ਸਮੱਸਿਆ ਦੇ ਹੱਲ ਲਈ ਮੌਕਾ ਤੱਕ ਵੀ ਨਹੀ ਵੇਖਿਆ ਗਿਆ। ਸੁੱਚਾ ਸਿੰਘ ਸੜੋਆ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਖਾਸ ਕਰਕੇ ਦੀਵਾਲੀ ਨੇੜੇ ਉਨਾਂ ਦੇ ਘਰਾਂ ਦੇ ਨਜ਼ਦੀਕ ਗੰਦੇ ਪਾਣੀ ਦੀ ਅੱਜਹੀ ਭਿਆਨਕ ਸਥਿਤੀ ਦਾ ਬਣ ਜਾਣਾ ਬਹੁਤ ਹੀ ਚਿੰਤਾਜਨਕ ਹੈ। ਹਾਲਕਿ ਇਸ ਚਿੰਤਾਜਨਕ ਸਥਿਤੀ ਨੂੰ ਗ੍ਰਾਮ ਪੰਚਾਇਤ ਅਤੇ ਹੋਰ ਅਧਿਕਾਰੀਆ ਵਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਨਾਲ ਮੁਹੱਲਾ ਨਿਵਾਸੀ ਡਾਢੇ ਪ੍ਰੇਸਾਨ ਹਨ । ਉਨ੍ਹਾਂ ਅਖਿਆ ਕਿ ਇਸ ਜਗ੍ਹਾਂ ਲੱਗੇ ਗੰਦੇ ਪਾਣੀ ਦੇ ਛੱਪੜ ਕੋਲੋਂ ਲੰਘਣਾ ਅਤੀ ਮੁਸ਼ਿਕਲ ਹੋ ਗਿਆ ਹੈ, ਖੜਾ ਗੰਦਾ ਪਾਣੀ ਬਦਬੂ ਮਾਰਦਾ ਹੈ ਅਤੇ ਉਪਰ ਤੋਂ ਮੱਛਰ ਮੱਖੀਆ ਨੇ ਉਨਾਂ ਦਾ ਜਿਉਣਾ ਮੁਸਿਕਲ ਕਰ ਰੱਖਿਆ ਹੈ ਅਤੇ ਮੁਹੱਲੇ ਦੇ ਲੋਕਾਂ ਵਿੱਚ ਕਿਸੇ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਗੰਦੇ ਪਾਣੀ ਉਪਰ ਬੈਠੀਆ ਮੱਖੀਆ ਅਤੇ ਮੱਛਰ ਉਨਾਂ ਦੇ ਘਰਾ ਵਿੱਚ ਦਾਖਲ ਹੋ ਕੇ ਖਾਣ ਪੀਣ ਵਾਲੀਆ ਚੀਜਾ ਨੂੰ ਦੁਸ਼ਿਤ ਕਰ ਰਹੇ ਹਨ । ਉਨਾਂ ਅਪੀਲ ਕੀਤੀ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਉਨਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ । ਇਸ ਸਬੰਧੀ ਬੀਡੀਪੀਓ ਸੜੋਆ ਨੇ ਆਖਿਆ ਕਿ ਜਲਦੀ ਹੀ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਨਫ਼ਰਤ ਦੀ ਅਮਾਵਸ ਵਿੱਚ ਆਤਮ-ਨਿਰੀਖਣ ਦਾ ਦੀਵਾ
Next articleਅੰਬੇਡਕਰ ਭਵਨ ਵਿਖੇ ਧੰਮ ਚੱਕਰ ਪ੍ਰਵਰਤਨ ਦਿਵਸ ਸ਼ਰਧਾ ਪੂਰਵਕ ਮਨਾਇਆ