ਰੀਜ਼ਰਵ ਸਰਪੰਚ

ਗੁਰਨਾਮ ਬਾਵਾ
(ਸਮਾਜ ਵੀਕਲੀ)  ਕਈ ਸਾਲਾਂ ਤੋਂ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਸ ਪਿੰਡ ਚ  ਸਰਪੰਚ ਦੀਆ ਚੋਣਾ ਜਰਨਲ ਕੈਟਗਰੀਜ਼ ਚ ਹੁੰਦੀਆ ਆ ਰਹੀਆ ਸਨ । ਉਹ ਇਸ ਵਾਰ ਰਿਜ਼ਰਵ ਹੋ ਗਿਆ ਸੀ। ਇਸ ਪਿੰਡ ਚ ਸਾਰਿਆ ਕੁੱਲ ਮਿਲਾ ਕੇ ਢਾਈ ਸੋ ਵੋਟਾਂ ਸਨ । ਜਿਸ ਚ ਸਿਰਫ਼ ਗਿਣਤੀ ਦੀਆ ਸੱਠ ਸਤਰ ਵੋਟਾਂ ਦਾਲਿਤ ਭਾਇਚਾਰੇ ਦੀਆ ਮੁਸ਼ਕਿਲ ਨਾਲ਼ ਹੋਣਗੀ ਆ । ਦੋ ਪੰਚ ਜਰਨਲ ਦੇ ਸਨ । ਉਹਨਾ ਸਰਬਸੰਮਤੀ ਕਰ ਲਈ।
 ਹੁਣ ਸਰਪੰਚ ਉਸ ਨੂੰ ਕਿਵੇਂ ਮੰਨ ਲਿਆ ਜਾਵੇ ਜੋਂ ਸਾਰੀ ਉਮਰ ਪੀੜੀ ਦਰ ਪੀੜੀ ਇਹਨਾਂ ਅਖੌਤੀ ਸਰਵਉਚ ਜਾਤਾ ਦੀ ਚਾਕਰੀ ਕਰਦੇ ਆ ਰਹੇ ਸਨ।ਇਹ ਵੱਡਾ ਮੱਸਲਾ ਸੀ ਗੁਰਦੇਵ ਸਿੰਘ ਦੇ ਕਹਿਣ ਅਨੁਸਾਰ ਹੁਣ ਅਸੀ ਇਹਨਾਂ ਕਮੀਆ ਨੂੰ ਸਰਪੰਚ ਸਾਹਿਬ ਕਹਿਕੇ ਆਪਣੇ ਬਰਾਬਰ ਬਿਠਾਵਾਂਗੇ । ਉਸਨੂੰ ਠੰਡਾ ਕਰਦਿਆਂ ਹਰਮੇਲ ਸਿੰਘ ਨੇ ਸੁਝਾਅ ਦਿੱਤਾ। ਇਹਨਾਂ ਦੇ ਚਾਰ ਪਰਿਵਾਰ ਨੇ  ਚੌਹਾ ਮਗਰ ਵੀਹ ਵੀਹ ਵੋਟਾਂ ਆਉਂਦੀਆਂ ਨੇ ਇਹਨਾਂ ਦੇ ਚਾਰ ਦੇ ਚਾਰ ਘਰਾਂ ਵਿੱਚੋ ਚਾਰ ਸਰਪੰਚਾ ਦੇ  ਅਤੇ ਦੋ ਪੰਚਾ ਦੇ ਫਾਰਮ ਭਰਵਾ ਦਿਉ । ਆਪੇ ਸਾਡੀਆ ਮਿੰਨਤਾਂ ਕਰਨਗੇ ਸਾਨੂੰ ਵੋਟਾਂ ਪਾਓ ਫਿਰ ਇਕ ਇਕ ਨੂੰ ਲੱਤ ਹੇਠੋ ਲਾਂਘਾਂਉ ਫਿਰ ਉਹਨਾਂ  ਨੂੰ ਜਿਤਾਉ ਜੋਂ ਪੰਜ ਸਾਲ ਸਾਡੀ ਜੀ ਹਜੂਰੀ ਕਰਨ ਨੂੰ ਤਿਆਰ ਰਹਿਣ ਅਤੇ ਉਹਨਾਂ ਅਸੀ ਅਹਿਸਾਸ ਕਰਵਾਉਂਦੇ ਰਹੀਏ ਸਾਡੇ ਕਰਕੇ ਪੰਚ , ਸਰਪੰਚ ਬਣੇ ਹੋ ਬੰਦੇ ਦੇ ਪੁੱਤ ਬਣਕੇ ਸਮਾਂ ਕੱਢ ਲਵੋ, ਅਗਲੀ ਵਾਰ ਫੇਰ ਅਸੀਂ ਜਰਨਲ ਕਰਵਾ ਲੈਣਾ ਪਿੰਡ ਦੀ ਪੰਚਾਇਤ ਨੂੰ ਫਿਰ ਨਾ ਕਹਿਣਾ ਅਸੀ ਧਕਾ ਕਰਦੇ ਹਾਂ।
ਉਵੇਂ ਹੀ ਹੋਇਆ ਜਿਵੇਂ ਉੱਚ ਜਾਤਾਂ ਸੋਚਿਆ ਸੀ ਇਕ , ik     ਨੇ ਚਾਰ ਘਰ ਵੰਡ ਲਏ ਸਨ ।
  ਜਿੰਨਾ ਦਿਹਾੜੀ ਦਾਪਾ ਕਰਨ ਵਾਲਿਆਂ ਨੇਂ ਵੀ ਸਰਬਸੰਮਤੀ ਕਰਨ ਲਈ ਅੱਜ  ਰਾਤ ਨੂੰ ਮੀਟਿੰਗ ਰਖੀ ਸੀ। ਉਸ ਰਾਤ ਨੂੰ ਹੀ ਤੇਰੀ ਮਾਂ ਦੀ, ਤੇਰੀ ਭੈਣ ਦੀ ਕਰਦਿਆਂ ਮੀਟਿੰਗ ਖਤਮ ਹੋਈ ਤੇ ਸਵੇਰੇ ਚਾਰ ਸਰਪੰਚੀ ਅਤੇ ਪੰਚੀ ਦੇ ਫਾਰਮ ਭਰੇ ਗਏ। ਉਹੀ ਹੋਇਆ ਜੋਂ  ਇਕ ਸੌ ਸੱਤਰ ਵੋਟਾਂ ਵਾਲਿਆ ਸੋਚਿਆ ਸੀ।
ਸਰਪੰਚ ਤੇ ਦੋ ਰਿਜ਼ਰਵ ਪੰਚ ਵੋਟਾਂ ਨਾਲ ਬਣੇ ਅਤੇ ਦੋ ਜਰਨਲ ਪੰਚ ਸਰਬਸੰਮਤੀ ਨਾਲ ਬਣ ਗਏ । ਅੱਜ ਤਕ ਉਹੋ ਤਿੰਨੋ ਸੋਚ ਰਹੇ ਨੇ ਅਸੀ ਪੰਚਾਇਤ ਚ ਸਰਪੰਚ ਜਾਂ ਪੰਚ ਆ ਜਾਂ ਫਿਰ ਤੋਂ ਇਹਨਾਂ ਜਰਨਲ ਵਾਲਿਆ ਦੇ ਗੁਲਾਮ।
ਗੁਰਨਾਮ ਬਾਵਾ 
ਅੰਬਾਲਾ
83073 64301
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਦੋਂ ਧਰਤੀ ਕੰਬੀ ਸੀ
Next articleਬੇਇਤਫ਼ਾਕੀ !