ਸਰਕਾਰਾ ਕੋਲੋਂ ਮੰਗਾਂ ਮਨਵਾਉਣ ਲਈ ਸਘੰਰਸ਼ ਤੇਜ ਕੀਤਾ ਜਾਵੇਗਾ- ਕਸ਼ਮੀਰ ਸਿੰਘ ਪੰਨੂ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਬਲਾਕ ਮਹਿਤਪੁਰ ਦੀ ਭਰਵੀਂ ਮੀਟਿੰਗ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਜ਼ਬਰਦਸਤੀ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਜ਼ਬਰਦਸਤੀ ਧਰਨਾ ਚੁਕਵਾਉਣ ਲੁਟ ਖੋਹ ਕਰਨ ਤੇ ਸਰਕਾਰਾ ਦਾ ਜਬਰਦਸਤ ਵਿਰੋਧ ਜਾਰੀ ਰਹੇਗਾ ਜਿਨ੍ਹਾਂ ਚਿਰ ਸਰਕਾਰਾਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨਹੀਂ ਮੰਨ ਲੈਂਦੀ ਗੁਰਲਾਲ ਘਨੌਰ ਵਲੋ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਹੋਰ ਸਮਾਨ ਚੋਰੀ ਕੀਤਾ ਵਾਪਸ ਨਹੀਂ ਕਰਾਉਂਦੀ ਉਸ ਉਪਰ ਕਾਰਵਾਈ ਨਹੀਂ ਕਰਦੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਇਹ ਇੱਕ ਲੁਟੇਰਾ ਪਾਰਟੀ ਝਾੜੂ ਬੁਕਰ ਰੇਤ ਮਾਫੀਆ ਪੂਰੀਆਂ ਮਨਮਰਜ਼ੀਆਂ ਕਰ ਰਹੇ ਹਨ ਪੂਰੀ ਲੁਟ ਮਚਾਈ ਹੋਈ ਹੈ ਸਤਲੁਜ ਦਰਿਆ ਨੂੰ ਢਾਹ ਲਾਈ ਜਾ ਰਹੀ ਹੈ ਟਿੱਪਰ ਉਵਰਲੋਡ ਨਾਲ ਲੋਕਾਂ ਦੀਆਂ ਜਾਨਾਂ ਲੈਅ ਰਹੇ ਹਨ ਸੜਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਨਸ਼ਿਆਂ ਦਾ ਹੜ ਵੱਗ ਰਿਹਾ ਹੈ ਲੁਟਾਂ ਖੋਹਾਂ ਕਤਲੋਗਾਰਤ ਹੋ ਰਿਹਾ ਹੈ ਪਰ ਪ੍ਰਸ਼ਾਸਨ ਸਰਕਾਰ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ ਸੜਕਾਂ ਚਾਰ ਸਫੇਰੇ ਟੁਟੀਆਂ ਹੋਇਆ ਹਨ ਸਰਕਾਰ ਦੇ ਵਿਕਾਸ ਦਾ ਜਲੂਸ ਨਿਕਲਿਆ ਹੋਇਆ ਹੈ  ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਚੱਲ ਰਿਹਾ ਹੈ  ਕਿਸਾਨ ਮਜ਼ਦੂਰ ਇਸ ਸਰਕਾਰ ਤੋਂ ਡਰਨ ਵਾਲੇ ਨਹੀਂ ਹਨ ਅਸੀਂ ਮੰਗਾਂ ਮਨਵਾਉਣ ਤੱਕ ਸਘੰਰਸ਼ ਜਾਰੀ ਰੱਖਿਆ ਜਾਵੇਗਾ ਇਸ ਸਬੰਧ ਵਿਚ ਅਸੀਂ ਜਲੰਧਰ ਮਹਿੰਦਰ ਭਗਤ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਹਾਜ਼ਰ ਆਗੂ ਨਰਿੰਦਰ ਸਿੰਘ ਉਧੋਵਾਲ ਸੁਖਵਿੰਦਰ ਸਿੰਘ ਜੱਜ ਤਰਲੋਚਨ ਸਿੰਘ ਬਾਉਪੁਰ ਖੁਰਦ ਬਲਵੀਰ ਸਿੰਘ ਉਧੋਵਾਲ ਪਰਮਜੀਤ ਸਿੰਘ ਮੱਟੂ ਜਸਵੀਰ ਸਿੰਘ ਅਕਬਰਪੁਰ ਕਲਾ ਗੁਰਮੇਲ ਸਿੰਘ ਪਛਾੜੀਆ ਹੀਰਾ ਸਿੰਘ ਕਿਰਪਾਲ ਸਿੰਘ ਤੰਦਾਉਰਾ ਕੁਲਵੀਰ ਸਿੰਘ ਕਾਇਮਵਾਲਾ ਬਲਵਿੰਦਰ ਸਿੰਘ ਬਾਠ ਕਲਾ ਹਰੀ ਸਿੰਘ ਹਰਦੋਸੰਘਾ ਇੰਦਰਜੀਤ ਸਿੰਘ ਦਾਨੇਵਾਲਾ ਜਸਵੰਤ ਸਿੰਘ ਸਿੰਘਾਪੁਰ ਜਗਰੂਪ ਸਿੰਘ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤਾਂ ਨੂੰ 14 ਅਪ੍ਰੈਲ ਨੂੰ ਤੋੜਨ ਦੇ ਗੁਰਪੰਤ ਪੰਨੂੰ ਦੇ ਬਿਆਨ ਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ:- ਡਾਕਟਰ ਕਟਾਰੀਆ।
Next articleਸੀਟੀ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਨੇ ਸਾਲਾਨਾ ਐਥਲੈਟਿਕ ਮੀਟ 2025 ‘ਚ ਓਵਰਆਲ ਚੈਂਪੀਅਨਸ਼ਿਪ ਜਿੱਤੀ