ਬੇਨਤੀ

ਸੰਦੀਪ ਕੌਰ

(ਸਮਾਜ ਵੀਕਲੀ)

ਪੰਜਾਬ ਦੀਆਂ ਸਾਰੀਆਂ ਹੀ ਸਾਹਿਤ ਸਭਾਵਾਂ ਨੂੰ ਮੇਰੀ ਅਪੀਲ ,,,
ਸਾਹਿਤ ਸਭਾਵਾਂ ਦਾ ਦਾਇਰਾ ਵਿਸ਼ਾਲ ਹੈ, ਪਰ ਇਹ ਵੀ ਸੱਚ ਹੈ ਕਿ ਇਹ ਸਿਰਫ਼ ਅਪਣੇ ਆਪਣੇ ਖੇਤਰ ਵਿੱਚ ਕੇਵਲ 15 ਬੰਦਿਆਂ ਜਾਂ ਵੱਧ ਤੋਂ ਵੱਧ 150 ਬੰਦੇ ਦੇ ਇਕੱਠ ਤੱਕ ਸੀਮਤ ਹੋ ਰਹੀਆਂ ਨੇ ਜੋ ਸਿਰਫ਼ ਆਪਸ ਵਿੱਚ ਚਰਚਾ ਕਰਦੇ ਨੇ ਤੇ ਬੱਸ ਸਾਹਿਤ ਦੀ ਹੋਗੀ ਸੇਵਾ । ਸਮੇਂ ਨੇ ਇੰਨਾ ਦੀ ਜ਼ਿੰਮੇਵਾਰੀ ਵੱਡੀ ਕਰ ਦਿੱਤੀ ਹੈ ਜਿਸ ਨੂੰ ਸਭਾਵਾਂ ਨਿਭਾ ਵੀ ਰਹੀਆਂ ਨੇ ਜੋ ਕੇ ਦਿੱਲੀ ਮੋਰਚੇ ਪ੍ਰਤੀ ਦਿੱਤਾ ਇੰਨਾ ਦਾ ਯੋਗਦਾਨ ਅਹਿਮ ਹੈ ।

ਸਿੱਧੂ ਮੂਸ਼ੇਵਾਲ ਦੇ ਗੀਤ ਤੇ ਦਿੱਤੀਆਂ ਜਾ ਰਹੀਆਂ ਫੇਸਬੁੱਕ ਤੇ ਟਿੱਪਣੀਆਂ ਮੈਨੂੰ ਐਵੇਂ ਜਾਪ ਰਹੀਆਂ ਨੇ ਜਿਵੇਂ ਸਾਹਿਤ ਸਭਾਵਾਂ ਦੇ ਮੂੰਹ ਤੇ ਆਮ ਜਨਤਾ ਥੁੱਕ ਰਹੀ ਹੋਵੇ। ਸਾਹਿਤ ਸਭਾਵਾਂ ਦੇ ਨਾਲ ਨਾਲ ਸਾਹਿਤ ਨੂੰ ਪਿਆਰ ਕਰਨ ਵਾਲੇ ਆਮ ਨੂੰ ਵੀ ਸਿੱਧੂ ਨਾਲ਼ ਸੰਵਾਦ ਕਰਨ ਦੀ ਲੋੜ ਹੈ , ਉਹ ਇੱਕ ਜੋਸ਼ ਨਾਲ ਭਰਪੂਰ ਗੱਭਰੂ ਜਵਾਨ ਹੈ ਅਸੀਂ ਉਸਨੂੰ ਸਮਾਜ ਪ੍ਰਤੀ ਸੰਜੀਦਗੀ ਨਾਲ ਰਚਨਾਤਮਕ ਕਾਰਜ ਕਰਨ ਲਈ ਅਤੇ ਸੋਚਣ ਲਈ ਪ੍ਰੇਰਨਾ ਹੈ ਨਾ ਕਿ ਅਸੀਂ ਉਸਨੂੰ ਤੋੜਨਾ ਹੈ ।

ਸਾਹਿਤ ਸਭਾਵਾਂ ਉਸਨੂੰ ਮਿਲਣ ਉਸਦੀ ਨਿੰਦਾ ਕਰਨ ਦੀ ਲੋੜ ਨਹੀਂ ਉਸਨੂੰ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਤੂੰ ਸਮਾਜ ਲਈ ਬਹੁਤ ਕੁੱਝ ਕਰ ਸਕਦਾ ਹੈ । ਮੈਂ ਅਪੀਲ ਕਰਦੀ ਹਾਂ ਕਿ ਸਾਹਿਤ ਸਭਾਵਾਂ ਉਸਦੇ ਘਰ ਪਾਸ਼ ਨੂੰ ਯਾਦ ਕਰਦਿਆਂ ਪ੍ਰੋਗਰਾਮ ਉਲੀਕਣ ਉਸ ਨੂੰ ਅਹਿਮੀਅਤ ਦੇਣ ਅਹਿਸਾਸ ਕਰਨ ਦੀ ।ਉਸਨੂੰ ਸਾਹਿਤ ਸਭਾਵਾਂ ਮਿਲਣ ਵਿਚਾਰ ਵਟਾਂਦਰਾ ਕਰਨ । ਮੈਨੂ ਪੂਰਾ ਵਿਸ਼ਵਾਸ ਹੈ ਕਿ ਸਿੱਧੂ ਮੁਸੇਵਲਾ ਜ਼ਰੂਰ ਸੰਜੀਦਗੀ ਨਾਲ ਰਚਨਾਤਮਕ ਕਾਰਜ ਕਰਨ ਵੱਲ ਰੁਚਿਤ ਹੋਵੇਗਾ ।

ਅਗਰ ਕਿਸੇ ਕੋਲ ਉਸਦੇ ਘਰ ਦਾ ਪੋਸਟ ਪਤਾ ਹੋਵੇ ਤਾਂ ਜ਼ਰੂਰ ਦੱਸਣਾ ਜੀ ਮੈਂ ਵੀ ਉਸ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦੀ ਹਾਂ ।
ਉਮੀਦ ਕਰਦੀ ਹਾਂ ਕਿ ਸਾਹਿਤ ਸਭਾਵਾਂ ਵੱਲੋਂ ਮੇਰੀ ਇਸ ਅਪੀਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ

ਸੰਦੀਪ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਲਦੇ ਸਾਹ ਸਿਲੰਡਰ ਤੇ।
Next article‘ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ’