ਰਿਪੋਰਟਰ ਐਸੋਸ਼ੀਏਸ਼ਨ ਪੰਜਾਬ (ਰਜਿ.) ਹੰਗਾਮੀ ਮੀਟਿੰਗ ਦੌਰਾਨ ਸਰਦਾਰ ਸਤਿੰਦਰ ਸਿੰਘ ਰਾਜਾ ਨੂੰ ਸਰਬ ਸੰਮਤੀ ਨਾਲ ਚੌਥੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ।
•ਰਿਪੋਰਟਰ ਐਸੋਸ਼ੀਏਸ਼ਨ ਪੰਜਾਬ (ਰਜਿ.) ਹੰਗਾਮੀ ਮੀਟਿੰਗ ਦੌਰਾਨ ਚੋਣ ਹੋਈ ਮੁਕੰਮਲ l
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਲੰਧਰ ਦੇ ਭੋਗਪੁਰ ਵਿੱਚ ਹੰਗਾਮੀ ਮੀਟਿੰਗ ਦੋਰਾਨ ਲੁਧਿਆਣਾ ਤੋਂ ਰਿਪੋਰਟਰ ਐਸੋਸ਼ੀਏਸ਼ਨ ਪੰਜਾਬ (ਰਜਿ.) ਦੀ ਸਮੁੱਚੀ ਟੀਮ ਨੇ ਲੁਧਿਆਣਾ ਤੋਂ ਐਡੀਟਰ ਇਨ ਚੀਫ ਰਵਿੰਦਰ ਭੋਗਲ ਲੁਧਿਆਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰੇ ਨੇ ਸਰਬ ਸੰਮਤੀ ਨਾਲ ਜਿੱਥੇ ਸਤਵਿੰਦਰ ਸਿੰਘ ਰਾਜਾ ਨੂੰ ਚੌਥੀ ਵਾਰ ਆਪਣਾ ਪ੍ਰਧਾਨ ਚੁਣਿਆ ਗਿਆ। ਉਥੇ ਹੀ ਰਿਪੋਰਟਰ ਐਸੋਸ਼ੀਏਸ਼ਨ ਪੰਜਾਬ (ਰਜਿ.) ਦੇ ਪੰਜਾਬ ਕਨਵੀਨਰ ਵਜੋਂ ਵਿਪਨ ਸੋਨੀ ਜੀ, ਜਲੰਧਰ ਦੂਰਦਰਸ਼ਨ ਟੀ.ਵੀ ਤੋਂ ਡਾ. ਕੁਲਵਿੰਦਰ ਮਹੇ ਜੀ ਨੂੰ ਚੇਅਰਮੈਨ ਤੇ ਜਤਿੰਦਰ ਸੋਢੀ ਜੀ ਨੂੰ ਜਨਰਲ ਸਕੱਤਰ ਅਤੇ ਲੁਧਿਆਣਾ ਤੋਂ ਰਵਿੰਦਰ ਭੋਗਲ ਜੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਿਪੋਰਟਰ ਐਸੋਸ਼ੀਏਸ਼ਨ ਪੰਜਾਬ (ਰਜਿ.) ਵਲੋਂ ਜ਼ਿਲ੍ਹਿਆਂ ਦੇ ਵੱਖ ਵੱਖ ਪ੍ਰਧਾਨਾ ਨੂੰ ਵੀ ਨਿਯੁਕਤ ਕੀਤਾ ਗਿਆ। ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੱਤਰਕਾਰਤਾ ਦਾ ਮਿਆਰ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਨਵੇਂ ਨਵੇਂ ਪੱਤਰਕਾਰ ਬਗੈਰ ਕਿਸੀ ਜਾਣਕਾਰੀ ਤੋਂ ਪੱਤਰਕਾਰਤਾ ਦੇ ਸੱਚੇ ਸੁੱਚੇ ਪੇਸ਼ੇ ਵਿੱਚ ਆ ਜਾਂਦੇ ਹਨ। ਜਿਸ ਨਾਲ ਅੱਜ ਦੇ ਸਮੇਂ ਅਸਲ ਪੱਤਰਕਾਰ ਬਦਨਾਮ ਹੁੰਦੇ ਜਾ ਰਹੇ ਹਨ। ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਰਿਪੋਰਟਰ ਐਸੋਸੀਏਸ਼ਨ ਪੰਜਾਬ (ਰਜਿ.) ਨਵੀਂ ਮੀਡੀਆ ਪੋਲਸੀ ਤੇ ਟੀ.ਵੀ ਮੀਡੀਆ ਤੇ ਅਖਬਾਰੀ ਪ੍ਰਿੰਟ ਮੀਡੀਆ ਅਤੇ ਵੈਬ ਪੋਰਟਲ ਚੈਨਲਾਂ ਦੇ ਪੱਤਰਕਾਰਾਂ ਦੇ ਉਥਾਨ ਲਈ ਜਲਦ ਹੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ ਜਾਵੇਗਾ ਤੇ ਸੂਬਾ ਸਰਕਾਰ ਨਾਲ ਮਿਲ ਕੇ ਪੱਤਰਕਾਰਾਂ ਲਈ ਨਵੀਂ ਮੀਡੀਆ ਪੋਲਸੀ ਲਿਆਂਦੀ ਜਾਵੇਗੀ। ਦੂਜੇ ਪਾਸੇ ਜਿਲਾ ਲੁਧਿਆਣੇ ਦੇ ਦਬੰਗ ਕੇਸਰੀ ਸਮਾਚਾਰ ਪੱਤਰ ਬਿਊਰੋ ਚੀਫ ਤੇ ਸੀ•ਈ•ਓ/ ਐਡੀਟਰ ਇਨ ਚੀਫ਼ ਅਤੇ ਸੀਨੀਅਰ ਪੱਤਰਕਾਰ ਰਵਿੰਦਰ ਭੋਗਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਤੋਂ ਪਹਿਲਾਂ ਸਾਨੂੰ ਗੁਰੂਆਂ ਨੇ ਪੀਰਾਂ ਤੇ ਪੈਗੰਬਰਾਂ ਨੇ ਹੀ ਪੱਤਰਕਾਰਤਾ ਕਰਨੀ ਸਿਖਾਈ ਹੈ ਕਿਉਂਕਿ ਗੁਰਬਾਣੀ ਦੇ ਫਲਸਫੇ ਅਨੁਸਾਰ ਗੁਰੂ ਸਾਹਿਬਾਨਾਂ ਨੇ ਗੁਰਮੁਖੀ ਲਿਪੀ ਅਨੁਸਾਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖੋਲ ਖੋਲ ਕੇ ਸਮਝਾਇਆ ਹੈ ਕਿ ਕਿਸ ਤਰਾਂ “ਸੱਚੇ ਮਾਰਗ ਚਲਿਆ, ਉਸਤਤ ਕਰੇ ਜਹਾਨ, ਸੱਚੀ ਤੇ ਪਵਿੱਤਰ ਪਾਵਰ ਵਿੱਚ ਹੁੰਦੇ ਹੋਏ ਵੀ ਸਾਨੂੰ ਮਨੁੱਖਤਾ ਦੀ ਸੇਵਾ ਲਈ ਹਰ ਪ੍ਰਕਾਰ ਦੇ ਯਤਨ ਕਰਨੇ ਚਾਹੀਦੇ ਹਨ ਉਹਨਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਕਿਸੇ ਨੂੰ ਕੁਝ ਦੇਣਾ ਸਿੱਖ ਜਾਂਦੇ ਹਾਂ ਤਾਂ ਸਾਨੂੰ ਉਸ ਅਕਾਲ ਪੁਰਖ ਤੋਂ ਕਦੀ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਤੇ ਅਕਾਲ ਪੁਰਖ ਆਪ ਨਾਲ ਹੋ ਕੇ ਮਨੁੱਖਤਾ ਦੇ ਕੰਮ ਸਾਡੇ ਕੋਲ ਸਵਾਰ ਲੈਂਦਾ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੈ ਕਿ “ਸੰਤਾਂ ਦੇ ਕਾਰਜ਼ ਆਪ ਖਲੋਇਆ, ਕੰਮ ਕਰਾਵਣ ਆਇਆ ਰਾਮ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਲੁਧਿਆਣਾ ਪ੍ਰਧਾਨ ਰਵਿੰਦਰ ਭੋਗਲ ਨੇ ਕਿਹਾ ਕਿ ਪੱਤਰਕਾਰੀ ਇੱਕ ਪੈਸਾ ਕਮਾਉਣ ਦਾ ਜਰੀਆ ਨਹੀਂ ਹੈ ਨਾ ਹੀ ਪ੍ਰੈਸ ਕਾਰਡ ਬਣਾ ਕੇ ਪੰਜਾਬ ਪੁਲਿਸ ਤੋਂ ਬਚਣ ਦਾ ਸਹੀ ਤਰੀਕਾ ਹੈ ਬਲਕਿ ਆਪਣੀ ਕਲਮ ਨਾਲ ਸਮਾਜ ਨੂੰ ਨਵੀਂ ਸੇਧ ਦੇਣਾ ਹੈ ਜਿਸ ਨਾਲ ਪੰਜਾਬ ਵਾਸੀਆਂ ਦਾ ਭਵਿੱਖ ਹੋਰ ਸੁਖਾਲਾ ਹੋ ਸਕੇ। ਤਾਂ ਜੋ ਰਹਿੰਦੀ ਦੁਨੀਆਂ ਤੱਕ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਬਚਾਇਆ ਜਾ ਸਕੇ ਜੀ।



