HOME ਕਣਕ ਝੋਨੇ ਨੂੰ ਛੱਡ ਕੇ ਬਦਲਵਾਂ ਫ਼ਸਲੀ ਚੱਕਰ ਅਪਣਾਉਣ ਕਿਸਾਨ ਪਾਣੀ...

ਕਣਕ ਝੋਨੇ ਨੂੰ ਛੱਡ ਕੇ ਬਦਲਵਾਂ ਫ਼ਸਲੀ ਚੱਕਰ ਅਪਣਾਉਣ ਕਿਸਾਨ ਪਾਣੀ ਬਚਾਓ, ਧਰਤੀ ਬਚਾਉਣ ਦਾ ਸੁਨੇਹਾ ਦੇ ਗਿਆ ਝੋਕ ਹਰੀਹਰ ਦਾ ਸੈਮੀਨਾਰ

1

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਝਰਮਲ ਸਿੰਘ ਤੇ ਪਦਮਸ਼੍ਰੀ ਭਵਰ ਲਾਲ ਹੀਰਾ ਲਾਲ ਦੀ ਯਾਦ ਵਿੱਚ ਸਮੂਹ ਨਗਰ ਪੰਚਾਇਤ ਝੋਕ ਹਰੀਹਰ ਵੱਲੋਂ ਪਾਣੀ ਬਚਾਓ, ਧਰਤੀ ਬਚਾਓ ਮਿਸ਼ਨ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀਆਂ ਨੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਬਾਗ਼ਬਾਨੀ ਵਿਕਾਸ ਅਫ਼ਸਰ ਡਾ: ਸਿਮਰਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪਰੇਰਿਆ। ਬਾਗਬਾਨੀ ਵਿਭਾਗ ਵੱਲੋਂ ਇਸ ਲਈ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਕਿਸਾਨ ਵੱਧ ਤੋਂ ਵੱਧ ਫ਼ਾਇਦਾ ਉਠਾਉਣ। ਉਹਨਾਂ ਨੇ ਕਿਸਾਨਾਂ ਨੂੰ ਗੰਡੋਆ ਖਾਦ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ। ਖੇਤੀ ਸਹਾਇਕ ਧੰਦਿਆਂ ਲਈ ਮਿਲਦੀ ਸਬਸਿਡੀ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ। ਭੂਮੀ ਰੱਖਿਆ ਤੇ ਜਲ ਸੰਭਾਲ ਅਫ਼ਸਰ ਗੁਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਤੇ ਚਿੰਤਾ ਪ੍ਰਗਟਾਈ। ਉਹਨਾਂ ਨੇ ਸਮੇਂ ਦੀ ਲੋੜ ਅਨੁਸਾਰ ਤੁਪਕਾ ਸਿੰਚਾਈ ਅਪਣਾਉਣ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਜਲ ਸੰਭਾਲ ਪ੍ਰੋਜੈਕਟ ਲਈ ਸਭ ਤੋਂ ਵੱਧ ਸਬਸਿਡੀ ਦਿੱਤੀ ਜਾ ਰਹੀ ਹੈ। ਮਿਰਚਾਂ ਦੇ ਸਫਲ ਕਾਸ਼ਤਕਾਰ ਅਮਰਜੀਤ ਸਿੰਘ ਭੂਰੇ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਸਾਨ ਭਰਾਵਾਂ ਨੂੰ ਕਣਕ ਝੋਨੇ ਦੀ ਥਾਂ ਹੋਰ ਫ਼ਸਲਾਂ ਵੱਲ ਧਿਆਨ ਦੇਣ ਲਈ ਪ੍ਰੇਰਿਆ। ਜੈਨ ਇਰੀਗੇਸ਼ਨ ਦੇ ਪੰਜਾਬ ਇੰਚਾਰਜ ਸਵਰਨ ਸਿੰਘ ਨੇ ਪਾਣੀ ਦੀ ਬੱਚਤ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਤੁਪਕਾ ਸਿੰਜਾਈ ਸਮੇਤ ਹੋਰ ਤਕਨੀਕਾਂ ਅਪਣਾਉਣ ਲਈ ਪ੍ਰੇਰਿਆ। ਉਹਨਾਂ ਨੇ ਕਿਸਾਨਾਂ ਨੂੰ ਲਗਾਤਾਰ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ, ਬਾਗਬਾਨੀ ਵਿਕਾਸ ਨਾਲ ਤਾਲਮੇਲ ਬਣਾਈ ਰੱਖਣ ਲਈ ਕਿਹਾ। ਇਸ ਮੌਕੇ ਜੈਨ ਇਰੀਗੇਸ਼ਨ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਪ੍ਰਤੀ ਕਿਸਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਹ ਪ੍ਰੋਗਰਾਮ ਕਰਵਾਉਣ ਵਿੱਚ ਜਲਗਾਉ ਦੇ ਜੈਨ ਇਰੀਗੇਸ਼ਨ ਸਿਸਟਮ ਲਿਮ.ਦੇ ਐਮ ਡੀ ਅਜੀਤ ਜੈਨ , ਡਾ: ਐੱਸ.ਪੀ.ਸਿੰਘ. ਓਬਰਾਏ, ਡਾ: ਸੁਭਾਸ਼ ਗੋਇਲ, ਗੁਰਜੰਟ ਸਿੰਘ ਦੁਬਈ, ਪੁਖਰਾਜ ਸਿੰਘ ਚੀਮਾ, ਵਿਕਾਸ ਸਹਿਗਲ, ਜਗਦੇਵ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਬਰਾੜ ਫਾਰਮ ਐਗਰੀਕਲਚਰ ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਸਰਪੰਚ ਭਜਨ ਸਿੰਘ,ਸੁਖਦੇਵ ਸਿੰਘ ਸੰਧੂ, ਕਾਂਗਰਸੀ ਆਗੂੁ ਗੁਰਬਿੰਦਰ ਸਿੰਘ ਸੰਧੂ, ਉੱਘੇ ਕਿਸਾਨ ਗੁਰਪ੍ਰੀਤ ਸਿੰਘ ਸੰਧੂ, ਨੰਬਰਦਾਰ ਰਣਧੀਰ ਸਿੰਘ ਸੰਧੂ, ਆਪ ਆਗੂ ਕਸ਼ਮੀਰ ਸਿੰਘ ਸੰਧੂ, ਭਾਜਪਾ ਆਗੂ ਲਖਬੀਰ ਸਿੰਘ ਸੰਧੂ, ਬੋਹੜ ਸਿੰਘ ਇਕਾਈ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਿੱਪਲ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ , ਸੁਖਪ੍ਰੀਤ ਸਿੰਘ ਸਾਬਕਾ ਸਰਪੰਚ ਮੁਮਾਰਾ, ਕਰਨਬੀਰ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਮੈਂਬਰ ਪੰਚਾਈਤ, ਨਿਰਮਲ ਸਿੰਘ ਜਲੰਧਰ, ਗੁਰਮੀਤ ਸਿੰਘ ਉਪਲ , ਗੁਰਮੇਜ ਸਿੰਘ ਲੀਡਰ, ਗੁਰਪ੍ਰੀਤ ਸਿੰਘ ਪ੍ਰੀਤਾ, ਜਸਵਿੰਦਰ ਸਿੰਘ ਚੁਘੇਵਾਲਾ, ਗੁਰਤਾਰ ਸਿੰਘ ਪਟਵਾਰੀ, ਹਰਿੰਦਰ ਸਿੰਘ ਸੰਧੂ, ਹੀਰਾ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਭੂਰੇਕਲ੍ਹਾਂ, ਜਸਵਿੰਦਰ ਸਿੰਘ ਸਾਬਕਾ ਪ੍ਰਧਾਨ ਕੋਪਰੇਟਿਵ ਸੁਸਾਇਟੀ, ਇਕਬਾਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਐਨ ਪੀ ਐਸ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ
Next article*ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ’ ਸਥਾਪਿਤ ਕਰਨ ਦਾ ਐਲਾਨ ਕਰਨਾ ਵੱਡਾ ਇਤਿਹਾਸਕ ਕਾਰਜ -ਬੈਨੀਪਾਲ*