ਪਛਤਾਵਾ ਰਿਹਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਜਿਸ ਤਰ੍ਹਾਂ ਜਿਉਣਾ ਚਾਹੁੰਦਾ ਸੀ
ਉਸਤਰਾਂ ਮੈਂ ਜੀ ਨਾ ਸਕਿਆ
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਜਿਸ ਕਿਸੇ ਨੂੰ ਵੀ ਮੈ ਦਿੱਲ ਦੀ ਗਲ
ਕਹਿਣਾ ਚਾਹੁੰਦਾ ਸੀ,ਕਹਿ ਨਾ ਸਕਿਆ।
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਮੈਂ ਸੁਣੀ ਹਰ ਇਕ ਬੰਦੇ ਦੀ ਹਰ ਗੱਲ
ਕਿਸੇ ਨੂੰ ਆਪਣੀ ਗੱਲ ਕਹਿ ਨਾ ਸਕਿਆ
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਜਿਸ ਤਰ੍ਹਾਂ ਕਮਾਇਆ ਸੀ ਮੈਂ ਪੈਸਾ
ਆਪਣੇ ਮਨਮਾਫਕ ਖਰਚ ਕਰ ਨਾ ਸਕਿਆ
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਗ਼ੈਰਾਂ ਨੂੰ ਤਾਂ ਅਪਨਾਉਂਦਾ ਰਿਹਾ ਮੈਂ
ਪਰ ਆਪਣਿਆਂ ਨੂੰ ਅਪਨਾ ਨਾ ਸਕਿਆ
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਸਮੇਂ ਦੀ ਮੈਂ ਕਦੇ ਕਦਰ ਕੀਤੀ ਹੀ ਨਹੀਂ
ਹੁਣ ਉਦੇਸ਼ ਪ੍ਰਾਪਤ ਕਰਨ ਦਾ ਸਮਾਂ ਨਹੀਂ
ਇਸ ਗੱਲ ਦਾ ਮੈਨੂੰ ਪਛਤਾਵਾ ਰਿਹਾ।
ਅੱਜ ਕੱਲ ਅੱਜ ਕੱਲ ਕਰਦੇ ਜ਼ਿੰਦਗੀ ਬੀਤ ਗਈ
ਵਾਹਿਗੁਰੂ ਦਾ ਮੈਂ ਕਦੇ ਸਿਮਰਨ ਕੀਤਾ ਹੀ ਨਹੀਂ
ਇਸ ਗੱਲ ਦਾ ਮੈਨੂੰ ਬਹੁਤ ਪਛਤਾਵਾ ਰਿਹਾ।
ਮੋਤੀ ਲੱਭਣ ਆਇਆ ਸੀ, ਪੱਥਰ ਮੇਰੇ ਹੱਥ ਲੱਗੇ
ਤਲਾਸ਼ ਕਰਦੇ ਕਰਦੇ ਹੁਣ ਬਸ ਥੱਕ ਗਿਆ ਹਾਂ ਮੈਂ
ਇਸ ਗੱਲ ਦਾ ਮੈਨੂੰ ਬਹੁਤ ਪਛਤਾਵਾ ਰਿਹਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਦਾ ਮੇਲ
Next articleਜੇਕਰ ਮਾਂ ਹੁੰਦੀ