(ਸਮਾਜ ਵੀਕਲੀ)
ਸ਼ਾਹਪੁਰ ਸ਼ਹਿਰ ਵਸਦਾ ਰਾਵੀ ਦੇ ਪੱਤਣਾਂ ਤੇ,
ਹੋਇਆ ਰਹੇ ਦਰਿਆ ਹਰ ਵੇਲੇ ਬੇਕਾਬੂ ।
ਜੰਮੂਏ ਲਾਗੇ ਸਰਹੱਦ ਤੇ ਤੈਨਾਤ ,
ਮੇਰਾ ਰਾਂਝਣ ਮਾਹੀ ਪਤਲਾ ਬਾਬੂ ।
ਮਾਏ ਨੀਂ ਮੇਰਾ ਪਤਲਾ ਬਾਬੂ……………..!
ਦੋਵੇਂ ਪੰਜਾਬਾਂ ਦੀ ਸਾਂਝ ਦਰਸਾਵੇ,
ਮਹਿਕ ਮੁਹੱਬਤਾਂ ਦੀ ਦੋਨੋਂ ਪਾਸੇ ਆਵੇ।
ਗੁਰਮੁਖੀ ਤੇ ਸ਼ਾਹਮੁਖੀ ਲਿਪੀ ਬੋਲੀ ਸਾਂਝੀ ਪੰਜਾਬੀ,
ਖੁਸ਼ਬੂਆਂ ਆਲੇ ਦੁਆਲੇ ਤੱਕ ਪਹੁੰਚਾਵੇ।
ਮਾਏ ਨੀਂ ਮੇਰਾ ਪਤਲਾ ਬਾਬੂ ………………..!
ਉਪ ਭਾਸ਼ਾਵਾਂ ਤੇ ਲਿਪੀਆਂ ਦੀ ਮਿਠਾਸ ਵੀ ਉਨੀਂ,
ਹਲਾ ਵੇ ਮੁੰਡੂਆ ਡੋਗਰੀਆ !
ਫਿਰ ਕਿਉਂ ਸਰਹੱਦਾਂ ਤੇ ਝਗੜੀਆ ,
ਹਲਾ ਵੇ ਸਿਪਾਹੀਆ ਡੋਗਰੀਆ ।
ਮਾਏ ਨੀਂ ਮੇਰਾ ਪਤਲਾ ਬਾਬੂ………………….!
ਪੂਰਬੀ ਪੰਜਾਬ ਦੀਆਂ ਚਾਰ ਉਪ ਭਾਸ਼ਾਵਾਂ,
ਮਝੈਲੀ, ਦੋਆਬੀ, ਮਲਵਈ ਤੇ ਪੁਆਧੀ,
ਆਪਣੇ ਆਪਣੇ ਰੰਗ ਦਿਖਾਉਂਦੀਆਂ ,
ਖ਼ੁਸ਼ ਰਹਿਣ ਖੁਸ਼ੀਆਂ ਵੰਡਣ, ਬਾਕੀ ਖਸਮਾਂ ਨੂੰ ਖਾਧੀ।
ਮਾਏ ਨੀ ਮੇਰਾ ਪਤਲਾ ਬਾਬੂ…………………!
ਪੂਰਬੀ ਪੰਜਾਬ ਦਾ ਸੰਗੀ ਹੈ ਮਹਾਰਾ ਹਰੀਆਣਾ ,
ਪੰਜਾਬ ਨਾਲ ਲਗਦੇ ਹਿਸਿਆਂ ਦੀ ਭਾਸ਼ਾ ਹੈ ਵਾਂਗਰੂ ।
ਸੁਣਨ ਵਾਲੇ ਨੂੰ ਲੱਗਣ ਹਰੀਆਣਵੀ ਤੇ ਵਾਂਗਰੂ ਰੁੱਖੀਆਂ,
ਪਰ ਗਹਿਰਾਈ ਤੱਕ ਉਥਾ -ਇਥਾ ਮਾਰੇ-ਥਾਰੇ ਲਗਦੀਆਂ ਮਿਠੀਆਂ।
ਮਹਾਰਾ ਰਾਂਝਣ ਮਾਹੀ ਲਾਗੇ ਸੈ ਪਤਲੂ ਬਾਬੂ!
ਮਾਏ ਨੀ ਮੇਰਾ ਪਤਲਾ ਬਾਬੂ ……………………!
ਪੱਛਮੀ ਪੰਜਾਬ ਮਾਰੇ ਵਾਜਾਂ ਠੇਠ ਪੰਜਾਬੀ ਵਿਚ ,
ਮੁਲਤਾਨੀ, ਝਾਂਗੀ, ਉਰਦੂ, ਤੇ ਸਿੰਧੀ ਨੇ ਉਪ ਭਾਸ਼ਾਵਾਂ।
ਮੇਕੂ ਡੇਖਾਂ, ਮੈਨੂੰ ਦੇ ਛੱਡ, ਮੇਕੂ ਡੇਖਾਂ, ਮੈਨੂੰ ਦੇ ਛੱਡ,
ਝਾਂਗੀਆਂ ਲੁਹਾਰਾਂ ਦੇ ਸੀ ਮਿੱਠੜੇ ਬੋਲ।
ਝੰਗ ਸਿਆਲਾਂ ਦੀ ਸੀ ਹੀਰ ਸਲੇਟੀ,
ਰਾਂਝਣ ਮਾਹੀ ਮੱਝੀਆਂ ਚਾਰਦਾ ਲੱਗੇ ਪਤਲਾ ਬਾਬੂ।
ਮਾਏ ਨੀ ਮੇਰਾ ਪਤਲਾ ਬਾਬੂ……………………!
ਸਾਂਝਾਂ ਪੰਜਾਬੀ ਦੀਆਂ ਹੋਰ ਵੀ ਬਹੁਤ ਬਣੀਆਂ ,
ਉਤਰਾਖੰਡ ਵੱਲ ਰਾਜਸਥਾਨ ਵੱਲ ਨੋਇਡਾ ਯੂਪੀ ਵੱਲ।
ਸ਼ਾਖਾਵਾਂ ਹੋਰ ਵੀ ਫੈਲੀਆਂ ਪੂਰੇ ਉੱਤਰੀ ਭਾਰਤ ਵੱਲ,
ਸਾ਼ਲਾ ! ਦੂਰ ਦੂਰ ਤੱਕ ਫੈਲੇ ਸਪਤ-ਸਿੰਧੂ ਦਰਿਆਵਾਂ ਦੀ ਖ਼ੁਸ਼ਬੂ।
ਮਾਏ ਨੀਂ ਮੇਰਾ ਪਤਲਾ ਬਾਬੂ………………….!
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly