ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਅਮਰ ਆਵਾਜ਼ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਸਭਿਆਚਾਰਕ ਮੇਲਾ ਦੋ ਦਸੰਬਰ ਨੂੰ ਪਿੰਡ ਜਗਪਾਲਪੁਰ ਨੇੜੇ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ 13ਵਾਂ ਸੱਭਿਆਚਾਰਕ ਮੇਲਾ ਪੰਜਾਬ ਦੀ ਸੰਗੀਤ ਇੰਡਸਟਰੀ ਵਿੱਚ ਪ੍ਰਵੇਸ਼ ਹੋਣ ਲਈ ਵੱਡਾ ਪਲੇਟਫਾਰਮ ਹੈ । ਇਹ ਮੇਲੇ ਨਵਿਆਂ ਗਾਇਕਾਂ ਨੂੰ ਆਪਣੇ ਗਾਇਕੀ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਹਨਾਂ ਮੇਲਿਆਂ ਵਿੱਚੋਂ ਨਵੇਂ ਨਵੇਂ ਕਲਾਕਾਰ ਸਰੋਤਿਆਂ ਨੂੰ ਮਿਲ ਜਾਂਦੇ ਹਨ, ਜਿਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਵੀ ਸੰਗੀਤ ਖੇਤਰ ਨਾਲ ਜੁੜ ਰਹੀ ਹੈ । ਉੱਦਮੀ ਲੋਕਾਂ ਦਾ ਉੱਦਮ ਹੈ ਇਹ ਮੇਲੇ ਕਰਵਾਉਣਾ ਜੋ ਇਹੋ ਜਿਹੇ ਮੇਲੇ ਕਰਵਾਉਂਦੇ ਹਨ। ਇਹਨਾਂ ਮੇਲਿਆਂ ਵਿੱਚ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ ਵੱਡੇ ਵੱਡੇ ਸੁੱਖ ਲੁਕੇ ਹੁੰਦੇ ਹਨ ਜੋ ਤੁਹਾਡਾ ਮਨੋਰੰਜਨ ਵੀ ਕਰਦੇ ਹਨ, ਕੁਝ ਪਲ ਇਕੱਠੇ ਬੈਠਣ ਦਾ ਸਾਨੂੰ ਸੁਨੇਹਾ ਵੀ ਦਿੰਦੇ ਹਨ। ਜੇ ਚਾਹੁੰਦੇ ਹੋ ਸਾਡੇ ਕੋਲ ਭਵਿੱਖ ਵਿੱਚ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ, ਸੁਖਵਿੰਦਰ ਪੰਛੀ,ਤੇ ਗਾਇਕ ਦਲਵਿੰਦਰ ਦਿਆਲਪੁਰੀ ਵਰਗੇ ਗਾਇਕ ਸਾਨੂੰ ਹੋਰ ਨਵੇਂ ਮਿਲਣ ਤਾਂ ਇਹਨਾਂ ਮੇਲਿਆਂ ਦੀ ਸ਼ਾਨ ਨੂੰ ਵਧਾਓ, ਨਸ਼ਿਆਂ ਤੋਂ ਬੱਚੇ ਦੂਰ ਰਹਿਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਇਹ ਉਪਰਾਲੇ ਕਰਨ ਵਾਲੇ ਲੋਕਾਂ ਦਾ ਸਹਿਯੋਗ ਦੇਵੋ ।ਰਿਕਸ਼ੇ ਤੋਂ ਲੈ ਕੇ ਹਵਾਈ ਜਹਾਜ਼ ਚਲਾਉਣ ਵਾਲੇ ਲੋਕ ਇਹਨਾਂ ਮੇਲਿਆਂ ਵਿੱਚੋਂ ਸਾਨੂੰ ਮਿਲ ਜਾਂਦੇ ਹਨ । ਪਿੰਡ ਜਗਪਾਲਪੁਰ ਨਜ਼ਦੀਕ ਫਗਵਾੜਾ ਵਿਖੇ 2 ਦਸੰਬਰ 2024 ਦਿਨ ਸੋਮਵਾਰ ਸਮਾਂ ਸਵੇਰੇ 11 ਵਜੇ ਸ਼ਾਮ 5 ਵਜੇ ਤੱਕ ਖੂਬ ਰੌਣਕਾਂ ਲੱਗਣਗੀਆਂ । ਇਸ ਮੇਲੇ ਨੂੰ ਵਿਸ਼ੇਸ਼ ਸਹਿਯੋਗ ਗੋਲਡਨ ਸਟਾਰ ਮਲਕੀਤ ਸਿੰਘ ਦਾ ਹੈ, ਇਸ ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਯੁੱਧਵੀਰ ਮਾਣਕ, ਗਾਇਕ ਸੁਖਵਿੰਦਰ ਪੰਛੀ, ਸੁਰਿੰਦਰ ਥਾਂਦੀ, ਫਿਲਮੀ ਡਾਇਰੈਕਟਰ ਤਰਨਵੀਰ ਜਗਪਾਲਪੁਰ, ਬੂਟਾ ਮੁਹੰਮਦ, ਦਲਵਿੰਦਰ ਦਿਆਲਪੁਰੀ, ਮੇਘਾ ਮਾਣਕ, ਦਲੇਰ ਪੰਜਾਬੀ, ਜੀ ਐਸ ਭੱਲਾ ਹਨ । ਇਹਨਾਂ ਪਹੁੰਚ ਰਹੇ ਕਲਾਕਾਰਾਂ ਦਾ ਹੌਂਸਲਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਆਓ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਮੇਲੇ ਦੀਆਂ ਥੰਮ ਹਨ, ਜਿਵੇਂ ਸੁਖਵਿੰਦਰ ਸਿੰਘ ਜਗਪਾਲਪੁਰ, ਹਰਵਿੰਦਰ ਸਿੰਘ ਸਿੰਘ ਵਾਲੀਆ ਯੂ ਐਸ ਏ, ਸਤਵਿੰਦਰ ਸਿੰਘ ਸੰਧਰ, ਯੂ ਐਸ ਏ,ਜੱਸੀ ਯੂ਼, ਕੇ,ਰਵਿੰਦਰ ਸਿੰਘ ਰਮਤਾ ਯੂ ਕੇ, ਦਿਲਬਾਗ ਹੁੰਦਲ, ਐਂਕਰ ਕਮੇਡੀਅਨ ਸਤੀਸ਼ ਕਪਿਲ, ਇਸ ਪ੍ਰੋਗਰਾਮ ਨੂੰ ਜੋ ਮਜਬੂਤ ਮੋਢੇ ਦੇ ਰਹੀਆਂ ਹਨ । ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਤੇ ਸਮੂਹ ਸੰਗਤ ਐਨ ਆਰ ਆਈ ਵੀਰ ਇਸ ਮੇਲੇ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਪਿੰਡ ਜਗਪਾਲਪੁਰ ਨਜ਼ਦੀਕ ਫਗਵਾੜਾ ਵਿਖੇ ਪਹੁੰਚੋ ਤੇ ਇਸ ਪ੍ਰੋਗਰਾਮ ਨੂੰ ਹੋਰ ਰੰਗ ਰੰਗੀਲਾ ਕਰੋ । ਲੰਗਰ ਅਤੁੱਟ ਵਰਤੇਗਾ। ਸਿਰਫ ਸੱਦੇ ਹੋਏ ਕਲਾਕਾਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ 2 ਦਸੰਬਰ ਨੂੰ ਇਸ ਮੇਲੇ ਦੀ ਰੌਣਕ ਨੂੰ ਵਧਾਓ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly