ਗ਼ਰੀਬ ਦਾ ਧਰਮ

(ਸਮਾਜ ਵੀਕਲੀ)

ਗਰੀਬ ਦਾ ਕੋਈ ਧਰਮ ਨਹੀਂ ਹੁੰਦਾ,
ਜਿਥੋਂ ਖਾਣ ਪੀਣ ਦਾ ਹੋਵੇ ਜੁਗਾੜ ਉਧਰ ਜਾ ਰਲਦਾ।
ਇਨਸਾਨੀਅਤ ਦੇ ਨਾਤੇ ਹੋਵੇ ਮੁਸ਼ਕਿਲਾਂ ਦਾ ਨਿਬੇੜਾ,
ਬੰਦਾ ਉਧਰ ਨੂੰ ਹੀ ਹੋ ਚਲਦਾ ।

ਬਾਬਾ ਨਾਨਕ ਜਾਂ ਉਨ੍ਹਾਂ ਤੋਂ ਪਹਿਲਾਂ ਪੀਰਾਂ ਫ਼ਕੀਰਾਂ,
ਕਿਸੇ ਧਰਮ ਜਾਤ ਗੋਤ ‘ਚ ਵੰਡੀ ਨੀਂ ਪਾਈ ।
ਕਿਸੇ ਨਾਲ ਕੋਈ ਹੋਣੀਂ ਨ੍ਹੀਂ ਚਾਹੀਦੀ ਧੱਕੇਸ਼ਾਹੀ,
ਪ੍ਰਭਾਵਸ਼ਾਲੀ ਬੰਦੇ ਪੰਜਾਬੋਂ ਬਾਹਰੋਂ ਚਲਾਉਂਦੇ ਅਪਣੀ ਚਲਾਈ।

ਆਜ਼ਾਦੀ ਹੋਣੀ ਚਾਹੀਦੀ ਹਰ ਸ਼ਖਸ ਨੂੰ,
ਜਿਧਰ ਮਰਜ਼ੀ ਅਪਣੀ ਬਣਾਵੇ ਵਿਚਾਰਧਾਰਾ।
ਧੱਕੜ੍ਹਸਾ਼ਹੀ ਕੰਪਨੀਆਂ ਜਾਂ ਪੂੰਜੀਪਤੀਆਂ ਦੀ ਨਾ ਚੱਲੇ,
ਗਰੀਬ ਮਨੁੱਖ ਬਣਾਵੇ ਅਪਣਾ ਭਾਈਚਾਰਾ ।

ਰੋਟੀ ,ਕਪੜਾ ਤੇ ਠਾਹਰ ਮੁਢਲੀਆਂ ਲੋੜਾਂ,
ਆਦਿ ਕਾਲ ਤੋਂ ਕਬੀਲਿਆਂ ਧੱਕੜਾਂ ‘ਚ ਹੋਈਆਂ ਲੜਾਈਆਂ।
ਸਮਾਂ ਆ ਗਿਆ ਹੈ ਰਲ ਮਿਲ ਕੇ ਸਾਂਝਾਂ ਨਾਲ ਰਹਿਣਾ,
ਸਾਂਝੀਵਾਲਤਾ ਦੀਆਂ ਹੁੰਦੀਆਂ ਰਹਿਣ ਚੜ੍ਹਾਈਆਂ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਊਸਾਲਾ/ ਬਿਰਧ ਆਸਰਮ
Next articleਸੋਹਣੀ ਸਵੇਰ