ਧਰਮ(4200)

ਬਿੰਦਰ ਸਾਹਿਤ ਇਟਲੀ

(ਸਮਾਜਵੀਕਲੀ)

ਚਾਰ ਹਜਾਰ ਧਰਮ ਬਣਾ ਲਏ
ਜਾਲ ਵਿਛਾ ਲਿਆ ਭਰਮਾਂ ਦਾ

ਚੰਦਨ ਜਹੀ ਧਰਤੀ ਸਾਡੀ ਨੂੰ
ਕੈਂਸਰ ਖਾ ਗਿਆ ਧਰਮਾਂ ਦਾ

ਦੱਸਵਾਂ ਹਿੱਸਾ ਖਾਂਦਾ ਅੱਜ ਤੱਕ
ਵੇਹਲੜ ਲਾਣਾ ਬੇਸ਼ਰਮਾ ਦਾ

ਰੱਬ ਕਰੇਗਾ ਕਹਿੰਦੇ ਆਣ ਕੇ
ਲੇਖਾ ਜੋਖਾ ਕਰਮਾ ਦਾ

ਸਭ ਧਰਮਾਂ ਤੇ ਪਾ ਚੜ੍ਹਿਆ ਏ
ਦੱਘਦੇ ਲਾਵੇ ਗਰਮਾ ਦਾ

ਅਨਪੜ੍ਹਤਾ ਦੀ ਹੱਦ ਹੋ ਗਈ
ਘਾਟਾ ਏ ਬਸ ਸ਼ਰਮਾ ਦਾ

ਕੋਈ ਇਲਾਜ਼ ਨਹੀ ਹੈ ਬਿੰਦਰਾ
ਕੱਟੜਤਾ ਸੋਚ ਦੇ ਜ਼ਰਮਾਂ ਦਾ

ਬਿੰਦਰ ਸਾਹਿਤ ਇਟਲੀ …..

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਗੁਰੂ ਜੀ ਬਾਰੇ ਮੇਰਾ ਲਿਖਿਆ ਲੇਖ ਹੈ ਜ਼ਰੂਰ ਛਾਪ ਦੇਣਾ ਜੀ ਧੰਨਵਾਦ
Next articleਵੋਟਾਂ ਅਤੇ ਡੇਰੇ