ਧਰਮ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਹਰ ਥਾਂ
ਲਿਖਦੇ ਹਾਂ ਆਪਣਾ
ਧਰਮ

ਵੈਸੇ ਹੈ ਵੀ ਸਾਡਾ ਕੋਈ ਧਰਮ
ਜਦੋਂ ਕਹਿੰਦਾ ਸੀ ਮੇਰਾ ਬਾਪੂ
ਕੋਈ ਗੱਲ ਠੋਕ ਵਜਾ ਕੇ
ਆਖਦਾ ਸੀ
ਧਰਮ ਨਾਲ

ਹੁਣ ਤਾਂ
ਧਰਮ ਦਾ ਕੰਮ
ਲੋਕਾਂ ਨੂੰ ਵੰਡਣਾ
ਲੜਾਉਣਾ
ਕੋਹ ਕੋਹ ਕੇ ਮਾਰਨਾ

ਧਰਮੀ ਹੁੰਦੇ ਸੀ ਜਦੋਂ ਲੋਕ
ਡਰ ਨਹੀਂ ਸੀ ਹੁੰਦਾ
ਧੀ ਭੈਣ ਨੂੰ
ਰਾਹ ਜਾਂਦੇ ਰਾਹੀਆਂ ਤੋਂ
ਚਿੜੀ ਜਨੌਰ ਨੂੰ
ਸ਼ਿਕਾਰੀਆ ਤੋਂ

ਹੁਣ ਧਰਮ ਦੇ ਠੇਕੇਦਾਰਾਂ ਤੋਂ
ਖਤਰਾ
ਸਮਾਜ ਨੂੰ
ਹਰ ਬਾਸ਼ਿੰਦੇ ਨੂੰ
ਧਰਮ ਦੀ ਬੋਟੀ ਪਾ
ਇਨਸਾਨ ਨੂੰ ਇਨਸਾਨ ਦਾ
ਬਣਾ ਦਿੰਦੇ ਵੈਰੀ

ਸੋਚ ਕੇ ਦੱਸਿਓ
ਹੈਗਾ ਕੋਈ ਧਰਮ

ਹਰਪੀ੍ਤ ਕੌਰ ਸੰਧੂ

 

Previous articleਰੁਹਾਨੀ ਰੰਗ
Next articleਦੱਸੋ ਕਿੰਝ ਜਨਾਬ ਲਿਖਾਂ