(ਸਮਾਜ ਵੀਕਲੀ)
ਮੈਂ ਕਦੇ ਨ੍ਹੀ ਚਾਹਿਆ
ਕਿ ਲੋਕ ਆਪਸ ਵਿੱਚ ਲੜਨ
ਇੱਕ, ਦੂਜੇ ਦੀਆਂ ਲੱਤਾਂ ਖਿੱਚਣ
ਜ਼ਾਤ-ਪਾਤ ਦੀਆਂ ਗੱਲਾਂ ਕਰਨ
ਕਿਰਤੀਆਂ ਨੂੰ ਬੰਦੇ ਨਾ ਸਮਝਣ
ਫੁੱਟ ਪਾ ਕੇ ਆਪਣਾ ਉੱਲੂ ਸਿੱਧਾ ਕਰਨ
ਉੱਚੇ ਮੰਦਰਾਂ ਦਾ ਨਿਰਮਾਣ ਕਰਨ
ਤੇ ਕਿਰਤੀਆਂ ਲਈ ਦਰਵਾਜ਼ੇ ਬੰਦ ਕਰਨ
ਮੈਂ ਤਾਂ ਸਦਾ ਸਭ ਦੀ ਖ਼ੈਰ ਮੰਗਾਂ
ਸਭ ਨੂੰ ਸੱਚ ਦੇ ਰਾਹ ਤੇ ਤੋਰਾਂ
“ਏਕ ਪਿਤਾ ਏਕਸ ਕੇ ਹਮ ਬਾਰਕ”
ਦਾ ਅਰਥ ਸਭ ਨੂੰ ਸਮਝਾਵਾਂ
“ਕਿਰਤ ਕਰੋ ਤੇ ਵੰਡ ਛਕੋ”
ਦਾ ਹੋਕਾ ਦੇਵਾਂ
ਸਭ ਮਿਲ ਕੇ ਰਹਿਣ
ਤਾਂ ਖੁਸ਼ ਹੋਵਾਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554