ਰਿਸ਼ਤੇ ਬਨਾਮ ਕੰਮ

ਹਰਜੀਤ ਕੌਰ ਪੰਮੀ

(ਸਮਾਜ ਵੀਕਲੀ)

ਬਾਹਲਾ ਬਿਜੀ ਬੰਦਾ ਵੀ
ਸਾਥ ਨਿਭਾ ਨਹੀਂ ਸਕਦਾ।
ਵਕਤ ਪੈਣ ਤੇ ਯਾਰੋ ਕੰਮ
ਕਦੇ ਆ ਨਹੀਂ ਸਕਦਾ।।

ਵਿਹਲਾ ਏਥੇ ਹੁੰਦਾ ਕਿਹੜਾ
ਕੰਮ ਤਾਂ ਸਭ ਨੂੰ ਈ ਨੇ,
ਦਿਲ ਵਿੱਚ ਹੋਵੇ ਚਾਹ੍ਹ
ਬਹਾਨੇ ਲਾ ਨਹੀਂ ਸਕਦਾ।

ਫਿਰਕੀ ਕੰਮ ਦੀ ਮੁੱਕੇ ਕਦ
ਇਹ ਯਾਰ ਘੁਮੱਕੜ ਐ,
ਜੇ ਉਲਝ ਕੇ ਰਹਿਗੇ ਵਿੱਚੇ
ਹੱਥ ਕੁਛ ਆ ਨਹੀਂ ਸਕਦਾ।

ਕੰਮ ਜਰੂਰੀ ਹੁੰਦੇ ਬੇਸ਼ੱਕ
ਸਾਂਝ ਦੀ ਆਪਣੀ ਥਾਂ,
ਬਿਨਾਂ ਰਿਸ਼ਤਿਆਂ ਕੁਝ ਵੀ
ਦਿਲ ਨੂੰ ਭਾਅ ਨਹੀਂ ਸਕਦਾ।

ਰਿਸ਼ਤਿਆਂ ਨੂੰ ਵੀ ਵਕਤ ਦਿਓ
ਕੇਰਾਂ ਖੁੱਲ੍ਹ ਕੇ ਸਾਹ ਆਵੇ,
ਹਰਜੀਤ ਔਕੜ ਦਾ ਰੋੜਾ
ਕੋਈ ਭਟਕਾ ਨਹੀਂ ਸਕਦਾ।

ਹਰਜੀਤ ਕੌਰ ਪੰਮੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSahota gets additional charge of Punjab DGP
Next articleNew Punjab Cabinet to take oath on Sunday