HOME ਰਿਸ਼ਤਿਆਂ ‘ਚ ਹੋਰ ਹੀ ਟੁੱਟ ਭੱਜ। 

ਰਿਸ਼ਤਿਆਂ ‘ਚ ਹੋਰ ਹੀ ਟੁੱਟ ਭੱਜ। 

3
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
   (ਸਮਾਜ ਵੀਕਲੀ)  ਅੱਜ ਕੱਲ ਮਨੁੱਖ ਹਰੇਕ ਨਾਲ ਆਪਣੇ ਰੁਝੇਵਿਆਂ ਦੇ ਨਾਲ ਆਪਣੀ ਸੁੰਗੜਦੀ ਸੋਚ ਨਾਲ ਰਿਸ਼ਤੇ ਨਾਤੇ ਖ਼ਤਮ ਕਰ ਰਿਹਾ ਹੈ। ਅੱਜ ਕੱਲ ਹਰ ਵਿਅਕਤੀ ਪੈਸੇ ਦੀ ਅੰਨੀ ਦੌੜ ਭੱਜ ਨੱਸ ਵਲ ਲੱਗਿਆ ਹੋਇਆ ਹੈ । ਆਪਣੇ ਆਪ ਵਿੱਚ ਹੀ ਸੀਮਤ ਗਿਆ ਹੋ ਕੇ ਰਹਿ ਗਿਆ ਹੈ ।ਪਹਿਲਾਂ ਲੋਕ ਆਪਣੀਆਂ ਯਾਰੀਆਂ, ਰਿਸ਼ਤੇਦਾਰੀਆਂ, ਵਾਅਦੇ ਨਿਭਾਉਣ ਲਈ ਤਿਆਰ ਰਹਿੰਦੇ ਸਨ। ਇੱਕ ਦੂਜੇ ਲਈ ਕੁਰਬਾਨ ਹੋਣ ਲਈ ਤਿਆਰ ਰਹਿੰਦੇ ਸਨ। ਪਰ ਅੱਜ ਕੱਲ੍ਹ ਦੇ ਵਕਤ ਵਿੱਚ ਕੋਈ ਕੋਈ ਵਿਅਕਤੀ ਹੀ ਯਾਰੀਆਂ ਰਿਸ਼ਤੇਦਾਰੀਆਂ ਵਾਅਦੇ ਨਿਭਾਉਂਦੇ ਹਨ। ਜਿਵੇਂ ਸਿਆਣਿਆਂ ਨੇ ਕਿਹਾ ਕਿ, ‘ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ’, ਭਾਵ ਵਿਅਕਤੀ ਆਪਣਾ ਮਤਲਬ ਕੱਢ ਕੇ ਪਿੱਛੇ ਹਟ ਜਾਂਦੇ ਹਨ। ਕਬੀਲਦਾਰੀ ਪੈਸੇ ਦੇ ਜਾਲ ਵਿੱਚ ਉਲਝਿਆ ਵਿਅਕਤੀ ਖੂਬਸੂਰਤ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਭੁੱਲਦਾ ਜਾ ਰਿਹਾ ਹੈ ।ਇਹ ਹੁਣ ਯਾਰ, ਦੋਸਤ ,ਰਿਸ਼ਤੇ ਨਾਤੇ ਸਿਰਫ ਖਾਨਾ ਪੂਰਤੀ ਕਰਨ ਜਿਹੇ ਰਹਿ ਗਏ ਹਨ ।ਅੱਜ ਕੱਲ੍ਹ ਆਦਮੀ ਉੱਤੋਂ ਉੱਤੋਂ ਹੀ ਪਿਆਰ ਦਾ ਵਿਖਾਵਾ ਕਰਦਾ ਹੈ। ਮਨੁੱਖ ਨੂੰ ਆਧੁਨਿਕ ਵਿਗਿਆਨ ਦੀ ਕਾਢਾਂ ਨੇ ਆਪਣੇ ਵਿੱਚ ਸਮੇਟ ਲਿਆ ਹੈ ।ਹੁਣ ਸਿਰਫ ਫੋਨ ,ਮੋਬਾਈਲ, ਰਾਹੀਂ ਕਦੇ ਕਦੇ ਗੱਲ ਕਰਦੇ ਹਨ। ਹੁਣ ਵਿਅਕਤੀ ਨੂੰ ਆਪਣੇ ਕਿਸੇ ਯਾਰ, ਦੋਸਤ ਜਾਂ ਰਿਸ਼ਤੇਦਾਰ ਤੇ ਟੇਕ ਨਹੀਂ ਰੱਖਣੀ ਪੈਂਦੀ। ਇਸ ਤਰ੍ਹਾਂ ਦੋਸਤ ,ਮਿੱਤਰ ਤਾਂ ਦੂਰ ਆਪਣੇ ਸਕੇ ਸਬੰਧੀਆਂ ਨਾਲ ਵੀ ਮੋਹ ਪਿਆਰ ਘੱਟ ਰਿਹਾ ਹੈ ।ਹੁਣ ਵਿਅਕਤੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਘੋਖਦਾ ਹੈ ਕਿ ਕਿਸ ਯਾਰ ਜਾਂ ਦੋਸਤ ਤੋ ਮੈਨੂੰ ਕੁਝ ਹਾਸਿਲ ਹੋਵੇਗਾ। ਉਹਨਾਂ ਨਾਲ ਹੀ ਵਰਤਦਾ ਹੈ। ਪਦਾਰਥਵਾਦ ਦੇ ਸਮੇਂ ਵਿੱਚ ਆਪਣਾ ਰੁਤਬਾ ਉੱਚਾ ਰੱਖਦਾ ਹੈ। ਮਨੁੱਖੀ ਸੋਚ ਸੁੰਗੜ ਕੇ ਪੈਸੇ ਹੋਰ ਰੁਤਬੇ ਇਹ ਆਲੇ ਦੁਆਲੇ ਹੀ ਘੁੰਮਦੀ ਹੈ। ਵੱਧ ਰਹੇ ਖਰਚ ਤੇ ਸਮਾਜ ਅਤੇ ਜੀਵਨ ਦੇ ਹਰ ਖੇਤਰ ਵਿੱਚ ਆਈ ਤਬਦੀਲੀ ਕਾਰਨ ਬੋਝ ਵੱਧ ਗਿਆ ਹੈ ।ਇਸ ਨਾਲ ਮਨੁੱਖ ਹੁਣ ਮਸ਼ੀਨ ਵਿੱਚ ਤਬਦੀਲ ਹੋ ਗਿਆ ਹੈ ,ਅਤੇ ਜ਼ਿੰਦਗੀ ਬਹੁਤ ਤੇਜ਼ੀ ਨਾਲ ਚਲਦੀ ਹੈ ।ਉਹ ਆਪਣੇ ਆਪ ਦੇ ਫ਼ਿਕਰ ਵਿੱਚ ਹੀ ਰਹਿੰਦਾ ਹੈ, ਤੇ ਹੋਰਾਂ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ। ਪਹਿਲਾਂ ਲੋਕ ਸਮਾਂ ਕੱਟਣ ਲਈ ਇੱਕ ਦੂਜੇ ਦੇ ਘਰ ਜਾਂ ਸੱਥ ਵਿੱਚ ਬੈਠ ਕੇ ਆਪਸ ਵਿੱਚ ਦੁੱਖ ਸੁੱਖ ਕਰਦੇ ਸਨ ।ਸਾਫ ਦਿਲ ਦੇ ਮਾਲਕ ਹੁੰਦੇ ਸਨ। ਸਾਰੇ ਮਿੱਠ ਬੋਲੜੇ ਮਿਹਨਤ ਅਤੇ ਵੱਡਿਆਂ ਦਾ ਆਦਰ ਕਰਨਾ ਆਪਣਾ ਫਰਜ ਸਮਝ ਦੇ ਸਨ। ਮਨ ਪ੍ਰਚਾਵੇ ਕਰ ਲੈਂਦੇ ਸਨ। ਕਿਸੇ ਦੀ ਖੁਸ਼ੀ ਰਲ ਕੇ ਸਾਂਝੀ ਕਰਦੇ ਸਨ। ਧੀ ਭੈਣ ਦੀ ਇੱਜਤ ਕਰਦੇ ਸਨ। ਪਰ ਅੱਜ ਕੱਲ੍ਹ ਦਾ ਮਨੁੱਖ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਵੇ ਤਾਂ ਦੂਰ ,ਕਿਸੇ ਦੀ ਖੁਸ਼ੀ ਵੀ ਨਹੀਂ ਜਰ ਸਕਦੇ । ਹਮੇਸ਼ਾ ਲੱਤਾਂ ਖਿੱਚਣ ਦੇ ਲੱਗੇ ਰਹਿੰਦੇ ਹਨ ਕਿ, ਇਹ ਗੁਆਂਢੀ ਤਰੱਕੀ ਨਾ ਕਰ ਜਾਵੇ ।ਅੱਜ ਕੱਲ ਲੋਕ ਬੌਧਿਕ ਤੌਰ ਤੇ ਕੰਗਾਲ ਹੋ ਗਏ ਹਨ। ਤਾਹੀਓ ਤਾਂ ਅੱਜ ਕੱਲ ਮਨੋ ਰੋਗੀ ਦੀ ਗਿਣਤੀ ਵਧ ਰਹੀ ਹੈ ।ਆਪਣੇ ਆਪ ਵਿੱਚ ਹੀ ਮਗਨ ਰਹਿੰਦੇ ਹਨ । ਦੂਜਿਆਂ ਯਾਰਾਂ ਬੇਲੀਆਂ ਰਿਸ਼ਤੇਦਾਰਾਂ ਨਾਲ ਮਿਲ ਵਰਤਣ ਖਤਮ ਕਰ ਰਹੇ ਹਨ । ਸੁਭਾਅ ਦੇ ਗੰਧਲੇ ਸੁਆਰਥੀ, ਪਦਾਰਥਵਾਦ ਨਾਲ ਚਿੰਬੜੇ ਰਹਿੰਦੇ ਹਨ ਤਾਹੀਉ ਤਾਂ ਸਿਆਣੇ ਕਹਿੰਦੇ ਹਨ, ‘ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ।’
ਸ਼ੁਭ ਚਿੰਤਕ ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇ.ਆਈ.ਐਮ.ਟੀ ਵਿਖੇ ਖੁਸ਼ੀ ਭਰੇ ਤੀਜ ਸਮਾਗਮਾਂ ਵਿੱਚ ਵਿਦਿਆਰਥੀਆਂ ਨੇ ਵਿਰਾਸਤ ਨੂੰ ਅਪਣਾਇਆ
Next articleਇੰਗਲੈਂਡ ਦੇ ਸਿੱਖ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦਾ ਕੀਤਾ ਸੁਵਾਗਤ