(ਸਮਾਜ ਵੀਕਲੀ)
ਜੇੜ੍ਹੇ ਬਿਨ੍ਹ ਪਾਣੀ ਪੁੰਗਰਿਆ ਕਰਦੇ ਨੇ
ਓਹ ਬੂਟੇ ਕਿਸੇ ਮੌਸਮ ਵਿੱਚ ਨਾ ਰੁਲਦੇ,
ਪਰ ਅੱਜ ਦੇ ਸਮੇਂ ਵਿੱਚ ਓਹ ਸਭ ਕਿੱਥੇ
ਜੋ ਪੁਰਾਣੇ ਰਿਸ਼ਤਿਆਂ ਵਿੱਚ ਸੀ ਮਿਲਦੇ
ਪਹਿਲਾਂ ਸਾਂਝਾ ਚੁੱਲਾ ਬਾਲ ਘਰ ਵਿੱਚ
ਵੱਡਿਆਂ ਸੰਗ ਇੱਕਠੇ ਖਾਂਦੇ ਪੀਂਦੇ ਸੀ,
ਸਿੱਖਿਆਵਾਂ ‘ਤੇ ਚਲ, ਹਾਸਲ ਕਰਦੇ
ਸ਼ੁਕਰਾਨਾ ਕਰ, ਰੋਜ਼ ਖੁਸ਼ੀ ਮਨਾਉਂਦੇ ਸੀ
ਪਰ, ਅੱਜ ਕਿਸੇ ਨੂੰ ਕਿਸੇ ਦੀ ਲੋੜ ਨਹੀਂ
ਅਹਿਸਾਸਾਂ ਵਿੱਚ ਡੂੰਘੀ ਥੁੜ੍ਹ ਸਹੀ,
ਨਾ ਕੋਈ ਕਿਸੇ ਨਾਲ ਰੱਲ ਕੇ ਅੱਜ ਚਲਦਾ
ਕੱਲਿਆਂ ਹੀ ਆਪਣੀਆਂ ਲੋੜਾਂ ਪੂਰੀ ਕਰਦਾ
ਕਿੰਝ ਕਿਸੇ ਨੂੰ ਅੱਜ ਸਮਝਾਇਆ ਜਾਵੇ
ਬਿਨ੍ਹਾਂ ਸੇਵਾ ਨਾ ਸੁੱਖ ਕਮਾਇਆ ਜਾਵੇ,
ਪਰਿਵਾਰ ਵਿੱਚ ਰਹਿਣਾ, ਰਿਸ਼ਤੇ ਨੂੰ ਦੱਸਦਾ
ਕਿਹੜਾ ਕਿੰਨ੍ਹਾ ਦੂਰ ਤੇ ਕਿੰਨ੍ਹਾ ਨੇੜੇ ਵੱਸਦਾ
ਜਿੰਦਰ ਅੱਜ ਬੰਦ ਅੱਖ ਸਭ ਦੀ ਖੋਲਦਾ
ਰਿਸ਼ਤਿਆਂ ਬਾਰੇ ਲਿੱਖ ਕੇ ਦਿਲੋਂ ਬੋਲਦਾ,
ਜਿੱਥੇ ਪਿਆਰ ਵੱਸਦਾ ਓਥੇ ਕੁੱਝ ਨਾ ਡੋਲਦਾ
ਰਿਸ਼ਤਿਆਂ ਵਿਚ ਹਰ ਕੋਈ ਨੀਘ ਨੂੰ ਫਲੋਰਦਾ
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly