ਰਿਸ਼ਤੇ

(ਸਮਾਜ ਵੀਕਲੀ)

 ਜਦੋ ਬੱਚਾ ਪੈਦਾ ਹੁੰਦਾ ਹੈ ਉਸਦੇ ਸਰੀਰ ਵਿੱਚ 300 ਹੱਡੀਆ ਹੁੰਦੀਆ ਹਨ ਬੰਦੇ ਵਿੱਚ 206 ਤੋ ਲੈਕਰ 213 ਤੱਕ ਹੱਡੀਆ ਹੁੰਦੀਆ ਹਨ , ਬੱਚੇ ਦੇ ਸਰੀਰ ਵਿੱਚ ਖੂੰਨ ਵਾਲੀਆ ਨਾੜਾੰ ਇਕ ਕਤਾਰ ਵਿੱਚ ਕਰ ਦੇਈਏ ਤਾ ੬੦੦੦੦ ਕਿਲੋਮੀਟਰ ਬਣਦੇ ਨੇ ਬੰਦੇ ਦੇ ਇੱਕ ਲੱਖ ਕਿਲੋਮੀਟਰ ਬਣਦੇ ਹਨ ਇਹ ਸਾਰੇ ਸੰਸਾਰ ਦੇ ਡਾਈ ਗੇੜੇ ਹੁੰਦੇ ਨੇ ਇਕ ਕਿੰਡਨੀ 200 ਲੀਟਰ ਪਰ ਦਿਨ ਫਿਲਟਰ ਕਰਦੀ ਹੈ , ਕਿੰਡਨੀ ਦੇ ਵਿੱਚ ਇੱਕ ਲੱਖ ਛੋਟੇ ਫਿਲਟਰ ਕੰਮ ਕਰਦੇ ਹਨ ਬੰਦੇ ਦੇ ਇੱਕ ਲੱਖ ਸੁਕਰਾਨੂੰਆ ਵਿੱਚੋ ਕਿਸੇ ਇੱਕ ਸੁਕਰਾਨੂੰ ਪਰਮਾਤਮਾ ਪਰਵਾਨਗੀ ਦੇਦਾ ਹੈ , ਉਹੀ ਬੱਚੇ ਦਾ ਰੂਪ ਧਾਰਨ ਕਰਦਾ ਹੈ , ਉਹ ਅਕਾਲ ਪੁਰਖ ਕਿੱਡਾ ਵੱਡਾ ਵਿਗਿਆਨੀ ਹੋਵੇਗਾ ਜਿਸਨੇ ਨਰ ਅਤੇ ਮਾਦਾ ਬਣਾਇਆ ਹੈ , ਪੱਛਮ ਦੇ ਅੋਰਤ ਅਤੇ ਮਰਦ ਸ਼ਰਾਬ ਸਿਗਰਟ ਅਤੇ ਹੋਰ ਬਹੁਤ ਸਾਰੇ ਨੱਛਿਆ ਦੇ ਆਦੀ ਹੁਦੇ ਨੇ ,ਉਹਨਾ ਦੇ ਅਕਸਰ ਬੱਚੇ ਰੋਗੀ ਪੈਦਾ ਹੁੰਦੇ ਨੇ ਅਤੇ ਉਹ ਦੋਸ਼ ਪਰਮਾਤਮਾ ਨੂੰ ਦਿੰਦਾ ਹੈ ,

ਪਰਮਾਤਮਾ ਕਿਸੇ ਨੂੰ ਬਿਮਾਰ ਨਹੀ ਭੇਜਦਾ ਜੇਕਰ ਕੋਈ ਤੰਦਰੁਸਤ ਨਹੀ ਤਾ ਮਾਪੇ ਦੋਸ਼ੀ ਹਨ ,ਜੇਕਰ ਤੁਸੀ ਗਰੀਗ ਵੀ ਹੋ ਤਾ ਤੁਹਾਡੇ ਮਾਪੇ ਦੋਸ਼ੀ ਹਨ ਤੁਸੀ ਅੰਨਪੜ ਰਹੇ ਤਾ ਮਾਪੇ ਜੁਮੇਵਾਰ ਹਨ , ਜੇਕਰ ਕਿਸੇ ਦਾ ਬੱਚਾ ਵਿਗੜਿਆ ਹੈ ਮਾੰ ਜੁਮੇਵਾਰ ਸਭ ਤੋ ਵੱਡੇ ਉਹ ਡੇਰੇ ਵਾਲੇ ਬਾਬੇ ਨੇ ਜਿਹੜੇ ਗਰੀਬਾ ਦੇ ਵਿਆਹ ਕਰਦੇ ਨੇ ਜਿਹੜਾ ਬੰਦਾ ਆਪਣਾ ਵਿਆਹ ਨਹੀ ਕਰਾ ਸਕਦਾ ਉਹ ਆਪਣੀ ਅੋਰਤ ਨੂੰ ਰੋਟੀ ਕਿਥੋ ਖਵਾਊਗਾ ਵਿਆਹ ਨਾਲੋ ਉਸਨੂੰ ਕਿਸੇ ਕੰਮ ਦਵਾ ਦੇਣ ਵਿਆਹ ਤਾ ਆਪੇ ਕਰਾ ਲਵੇਗਾ ਬੰਦਾ ਸਾਰੀ ਉਮਰ ਆਪਣੀਆ ਤਮੰਨਾ ਮਾਰਕੇ ਆਪਣੀ ਅੋਲਾਦ ਲਈ ਜੋੜਦਾ ਹੈ , ਅੰਤ ਵੇਲੇ ਉਸਨੂੰ ਕੋਈ ਪਾਣੀ ਦਾ ਘੁੱਟ ਨਹੀ ਪੁੱਛਦਾ ,ਅਸੀ ਕਿੰਨੀਆ ਖਬਰਾ ਸੁਣਦੇ ਹਾ . ਕੋਈ ਆਪਣੀ ਮਾੰ ਨੂੰ ਸ਼ੜਕ ਤੇ ਉਤਾਰਕੇ ਆਪ ਚੱਲੇ ਗਿਆ ਬਾਣੀ ਵੀ ਆਖਦੀ ਹੈ ਕਿ ਦੁੱਖ ਵਿੱਚ ਕੋਈ ਸਾਥੀ ਨਹੀ ਸਭ ਸੁੱਖਾ ਦੇ ਹੀ ਯਾਰ ਹਨ।

ਬੰਦਾ ਸਾਰੀ ਉਮਰ ਰਿਸ਼ਤੇ ਕਾਇਮ ਰੱਖਣ ਲਈ ਦਿਨ ਰਾਤ ਖੱਪਦਾ ਹੈ ਪਰ ਰਿਸ਼ਤੇ ਫਿਰਵੀ ਕਾਇਮ ਨਹੀ ਰਹਿੰਦੇ ਮੈ ਕਈਆ ਨੂੰ ਵੇਖਿਆ ਕਿ ਆਪਣੇ ਵਿਆਹ ਦਾ ਇਹਨਾ ਚਾਅ ਮੰਨਾਉਦੇ ਹਨ ਕਿ ਦੋਹਰੇ ਤੇਹਰੇ ਹੋਕੇ ਨਗੀਨਾ ਫਿਲਮ ਵਿੱਚ ਜਿਵੇੰ ਸੀਰੀਦੇਵੀ ਅਮਰੀਸ਼ਪੁਰੀ ਮੋਹਰੇ ਨਾਗਨ ਬਣਕੇ ਨੱਚਦੀ ਸੀ ,ਇਸੇ ਤਰਾੰ ਕਈ ਲੋਕ ਆਪਣੇ ਵਿਆਹ ਦੀ ਖੁਸ਼ੀ ਮੰਨਾਉੰਦੇ ਹਨ, ਲੋਕ ਕਈ ਚੀਜਾ ਦੀ ਡਿਗਰੀ ਕਰਦੇ ਨੇ ਵਿਆਹ ਤੇ ਕੋਈ ਡਿੱਗਰੀ ਨਹੀ ਦੂਰੋ ਪਹਾੜ ਵੀ ਸੋਹਣੇ ਲੱਗਦੇ ਨੇ, ਇਸੇ ਤਰਾ ਲੋਕਾ ਨੂੰ ਪਹਿਲਾ ਰਿਸਤੇ ਦੀ ਤਾਗ ਹੁੰਦੀ ਹੈ ਕੋਲ ਆਕੇ ਕੱਦਰ ਘੱਟ ਜਾਦੀ ਹੈ ,ਜਿਊਦੇ ਨੂੰ ਪਾਣੀ ਨਹੀ ਮਰੇ ਤੋ ਸਰਾਦ ! ਸਾਡੇ ਕਲਚਰ ਜਿਊਦੇ ਦੀ ਕੱਦਰ ਨਹੀ ਮਰੇ ਤੋ ਬਾਅਦ ਸਾਰੇ ਚੰਗਾ ਕਹਿੰਦੇ ਨੇ ਭਾਵੇ ਜਿਊਦੇ ਨੇ ਸਾਰੇ ਪਿੰਡ ਨੂੰ ਵਕਤ ਪਾ ਰੱਖਿਆ ਹੋਵੇ ,

ਗੁਰਬਾਣੀ ਆਖਦੀ ਹੈ ,ਰਿਸ਼ਤੇ ਦੀ ਕੋਈ ਐਮੀਅਤ ਨਹੀ , ਪਰਮਾਤਮਾ ਨੇ ਸਭ ਦੇ ਪਰਦੇ ਢੱਕੇ ਹੋਏ ਹਨ .ਪਿਉ ਪੁੱਤ ਬਾਰੇ ਕੀ ਸੋਚਦਾ ਨਹੀ ਪਤਾ ,ਪੁੱਤ ਪਿਉ ਬਾਰੇ ਕੀ ਸੋਚਦਾ ਨਹੀ ਪਤਾ ,ਪੱਤੀ ਪੱਤਨੀ ਬਾਰੇ ਕੀ ਸੋਚਦਾ ਪੱਤਨੀ ਪੱਤੀ ਬਾਰੇ ਕੀ ਸੋਚਦੀ ਹੈ ਨਹੀ ਪਤਾ, ਪਰਮਾਤਮਾ ਨੇ ਇੱਕ ਪਰਦਾ ਰੱਖਿਆ ਹੈ . ਨਹੀ ਰਿਸ਼ਤੇ ਤਾੜ ਤਾੜ ਹੋ ਜਾਣ ,ਕਈ ਵਾਰ ਅਸੀ ਭਰ ਜਾਦੇ ਹਾ ਉਹ ਭੜਾਸ ਕੱਡਣੀ ਚਾਹੁੰਦੇ ਹਾ ਜੇਕਰ ਬਾਹਰ ਕੱਡਾਗੇ ਰਿਸ਼ਤੇ ਕਾਇਮ ਨਹੀ ਰਹਿਣਗੇ ,ਅੋਗੁਣ ਖੁੱਦ ਵਿੱਚ ਲੱਬਣੇ ਚਾਹੀਦੇ ਨੇ ਦੂਸਰਿਆ ਵਿੱਚ ਨਹੀ ਅੋਗੁਣ ਤਾੰ ਰੱਬ ਵੀ ਹਰ ਇੱਕ ਦੇ ਢੱਕਕੇ ਰੱਖਦਾ ਹੈ ,ਤੁਸੀ ਕਿਸੇ ਦੇ ਪਰਦੇ ਚੱਕੋਗੇੰ ਉਹ ਤੁਹਾਡੇ ਮਾੜੇ ਵਿਚਾਰਾੰ ਨੂੰ ਨਾਲੋ ਨਾਲ ਸਾੜਨਾ ਬਹੁੱਤ ਜਰੂਰੀ ਹਮੇਸ਼ਾ ਚੁੱਪ ਰਹਿਣ ਦੀ ਤਪੱਸਿਆ ਸਿੱਖੋ ,ਆਪਣੇ ਆਪ ਨੂੰ ਨਿਮਾਣਾ ਅਤੇ ਗੱਲ ਨੂੰ ਹੱਸਕੇ ਟਾਲ ਕੇ ਉਰਾ ਪਰਾੰ ਹੋ ਜਾਉ ,

.ਬੰਦਾ ਦੋ ਹਜਾਰ ਸ਼ਬਦਾੰ ਨੂੰ ਦਿੰਨ ਵਿੱਚ ਚੰਗੀ ਤਰਾੰ ਬੋਲ ਸਕਦਾ ਹੈ ਔਰਤ ਇੱਕ ਹਜਾਰ ਇਸ ਤੋੰ ਬਾਅਦ ਕਲੇਸ਼ ਹੀ ਹੁੰਦਾ ਕਈ ਵਾਰ ਤਾ ਦਿੱਨ ਕੋਈ ਸ਼ਬਦ ਵੀ ਨਾੰ ਬੋਲੋ ਸਰ ਜਾੰਦਾ ਹੈ , ਕਈ ਵਾਰ ਦੇਖਣ ਵਿੱਚ ਆਉਦਾ ਜਿਵੇ ਹਰ ਰਿਸ਼ਤਾ ਹਰ ਇੱਕ ਰਿਸ਼ਤੇ ਤੋ ਪਰੇਸਾਨ ਹੈ ਪਰ ਇਕਠੇ ਰਹਿਣਾ ਮਜਬੂਰੀ ਹੈ ,ਕਈ ਗਲਵੱਕੜੀ ਪਾ ਕੇ ਵੀ ਦੂਰ ਨੇ ਕਈ ਦੂਰ ਵਾਲੇ ਦਿੱਲ ਦੇ ਕਰੀਬ ਹੁੰਦੇ ਹਨ ਔਰੰਗਜੇਬ ਨੇ ਆਪਣੇ ਸਾਰੇ ਲਾਣੇ ਦਾ ਹੀ ਜੀਊਣਾ ਹਰਾਮ ਕਰ ਦਿੱਤਾ ਸੀ , ਗੂਰੂ ਅਰਜਨ ਦੇਵ ਜੀ ਦਾ ਭਰਾ ਪਿਰਥੀਆ ਸਾਰੀ ਉਮਰ ਲੜਦਾ ਹੀ ਰਿਹਾ ਗੂਰੂ ਸਾਹਿਬ ਨਾਲ ,ਧਰੂ ਭੱਗਤ ਦੀ ਪਿਉ ਨਾਲ ਸਾਰ ਨਹੀ ਰੱਲੀ ਕਈ ਰਿਸ਼ੀ ਮੂੰਨੀ ਪੱਤਨੀਆੰ ਤੋ ਦਿੱਲ ਟੁੱਟੇ ਕਰਕੇ ਘਰ ਤਿਆਗ ਗਏ , ਕਈਆੰ ਨੇ ਨੋਹਾੰ ਤੋ ਬੜੇ ਚਾਅ ਨਾਲ ਪਾਣੀ ਵਾਰਕੇ ਪੀਤਾ ਫਿਰ ਆਪ ਹੀ ਅੱਗਨੀ ਭੇਟ ਕਰ ਦਿੱਤੀ ਪੱਤਨੀ ਨੂੰ ਪੱਤੀ ਬੜੇ ਚਾੰਵਾ ਨਾਲ ਵਿਆਹ ਕੇ ਲਿਆਇਆ ਫਿਰ ਆਪ ਹੀ ਉਸਨੂੰ ਗੱਡੀ ਚਾੜਤਾ , ਭਰਾ ਭਰਾ ਦਾ ਦੁਸ਼ਮਣ ਬਣ ਜਾੰਦਾ ਪਿਉ ਪੁੱਤ ਮਾੰ ਧੀਅ ਦੀ ਵੈਰਨ ਬਣਕੇ ਕੁੱਖ ਵਿੱਚ ਹੀ ਮਰਵਾ ਦੇਦੀੰ ਹੈ ਕਿਸੇ ਸਿਆਣੇ ਬੰਦੇ ਨੇ ਬੋਤੀ ਖਰੀਦੀ ਕੀਮਤ ਤਹਿ ਹੋ ਗਈ ਤਾੰ ਉਸਨੇ ਵੇਚਣ ਵਾਲੇ ਨੂੰ ਪੁੱਛਿਆ ਕਿ ਪਾਣੀ ਵਿੱਚ ਬੈਠ ਤੇ ਨਹੀ ਜਾੰਦੀ

ਉਹ ਕਹਿੰਦਾ ਨਹੀ ਇਹਦੀ ਨਾਨੀ ਬੈਠ ਜਾਦੀੰ ਸੀ ਖਰੀਦਣ ਵਾਲਾ ਕਹਿੰਦਾ ਮੈੰ ਨਹੀ ਖਰੀਦਣੀ ਉਹ ਕਹਿਦਾ ਕਿਉ ਉਸਨੇ ਆਖਿਆ ਕਿ ਜੇਕਰ ਨਾਨੀ ਪਾਣੀ ਵਿੱਚ ਬੈਠ ਜਾੰਦੀ ਤਾੰ ਇਹ ਵੀ ਬੈਠੇਗੀ ਖਾਨਦਾਨੀਆ ਬਣਦਿਆ ਬੜਾ ਸਮਾੰ ਲੰਘ ਜਾੰਦਾ ਹੈ , ਜਿਸ ਦੇਸ਼ ਦਾ ਰਾਜਾ ਬੇਈਮਾਨ ਹੋ ਜਾਵੇ ਉਸ ਦੇਸ਼ ਦਾ ਭੱਠਾ ਬੈਠ ਜਾਦਾੰ ਹੈ ਜਿਸ ਘਰ ਦਾ ਮੁੱਖੀਆ ਬੇਈਮਾਨ ਹੋ ਜਾਵੇ ਉਸ ਘਰਦਾ , ਰਿਸ਼ਤੇ ਜਦੋ ਬੋਝ ਬੱਣ ਜਾਣ ਤਾੰ ਬੋਝ ਦੂਰ ਤੱਕ ਨਹੀ ਉਠਾਇਆ ਜਾ ਸਕਦਾ ਇੱਕ ਮਾੰ ਵੀਅ ਕਿਲੋ ਦਾ ਵੱਜਨ ਉਠਾ ਕੇ ਕੁੱਝ ਕਦਮ ਵਿੱਚ ਹੀ ਥੱਕ ਜਾਵੇਗੀ ਪਰ ਆਪਣਾ ਬੱਚਾ ਚੱਕਕੇ ਉਹ ਦੋ ਮੀਲ ਤੱਕ ਵੀ ਜਾ ਸਕਦੀ ਕਿਉਕਿ ਬੱਚਾ ਬੋਝ ਨਹੀ ਰਿਸ਼ਤਾ ਹੈ ਰਿਸ਼ਤਿਆੰ ਨੂੰ ਬੋਝ ਨਾੰ ਸਮਝੋ , ਕਈ ਵਾਰ ਜਿਹੜੀ ਭੈਣ ਗੁੱਟ ਤੇ ਰੱਖੜੀ ਬੰਨ ਕੇ ਸੁੱਖ ਮੰਗਦੀ ਹੈ ਰਿਸ਼ਤੇ ਵਿਗੜਨ ਤੇ ਉਹੀ ਭੈਣ ਬਦਵਾ ਦੇਦੀੰ ਹੈ , ਇਹ ਜਗਤ ਖੇਲ ਤਮਾਸ਼ਾ ਹੈ ਇਸ ਨੂੰ ਹੱਸ ਖੇਡ ਕੇ ਵੇਖ ਲਉ ਛੱਡੋ ਮੰਨਾੰ ਵਿੱਚੋ ਈਰਖਾ ਖਵਰੇ ਕੱਦ ਰਾਖ ਹੋ ਜਾਣਾ ਅਕਬਰ ਵਰਗੇ ਖਾਲੀ ਹੱਛ ਗਏ ਅਕਬਰ ਦੀ ਮਾੰ ਨੇ ਭਗਵਾਨ ਨੂੰ ਤਰਲਾ ਕੀਤਾ ਭਗਵਾਨ ਬੋਲਿਆ ਮਾੰ ਤੇਰੇ ਪੁੱਤ ਦੀ ਨਿਸ਼ਾਨੀ ਕੀ ਹੈ ਕਹਿੰਦੀ ਉਹਨੇ ਇਕ ਲੱਖ ਦੀ ਮੂੰਦੀ ਪਾਈ ਹੈ , ਕਹਿੰਦਾ ਮਾੰ ਤੂੰ ਕੀ ਗੱਲ ਕਰਦੀ ਇਹਨਾੰ ਕਬਰਾੰ ਵਿੱਚ ਉਹ ਵੀ ਪਏ ਨੇ ਜਿਹਨਾ ਲੱਖ ਲੱਖ ਕਡਾਈ ਦਿੱਤੀ ।

ਮੱਜਨੂੰ ਨੂੰ ਲੈਲਾ ਦਾ ਕੁੱਤਾ ਵੀ ਪਿਆਰਾ ਲੱਗਦਾ ਸੀ ,ਜਿਸ ਨਾਲ ਰਿਸਤਾ ਟੁੱਟਾ ਹੋਵੇ ਤਾੰ ਉਸਦਾ ਨਾਮ ਕੋਈ ਤੁਹਾਡੇ ਕੋਲ ਲੈ ਦੇਵੇ ਖੂੰਨ ਦਾ ਦੋਰਾ ਤੇਜ ਹੋ ਜਾੰਦਾ ਹੈ , ਚੰਗਾ ਮਨੁੱਖ ਉਹੀ ਹੁੰਦਾ ਜਿਹੜਾ ਦੁੱਖੀ ਹੋਵੇ , ਮਿੱਥਕੇ ਬੋਲਣ ਵਾਲਾ ਕਿਸੇ ਦੇ ਵੀ ਦਿਲ ਤੇ ਰਾਜ ਨਹੀ ਕਰ ਸਕਦਾ ਬੋਲਾੰ ਨੂੰ ਪੁਣਕੇ ਬੋਲਣਾੰ ਬਹੁਤ ਜਰੂਰੀ ਹਨ ਬੋਲ ਨੇੜ ਵਧਾਉਦੇੰ ਨੇ ਬੋਲ ਹੀ ਦੂਰ ਕਰ ਦਿੰਦੇ ਨੇ ਲਫਜ ਉਹੋ ਹੀ ਬੋਲੋ ਜਿਹੜੇ ਦੁਸ਼ਮਣ ਦਾ ਵੀ ਦਿੱਲ ਨਾੰ ਦੁਖਾਉਣ ਬੋਲਾੰ ਵਿੱਚ ਮਿਠਾਸ ਹੋਵੇ ਤਾੰ ਹਰ ਰਿਸਤਾ ਕਾਇਮ ਰਹਿ ਸਕਦਾ ਹੈ ਸਤਨਾਮ ਸਿੰਘ ਮਾੰਗੇਵਾਲੀਆ

ਹਰਜਿੰਦਰ ਪਾਲ ਛਾਬੜਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleक्या मिशनरियां साम्राज्यवादी अवशेष हैं?
Next articleਕੈਪਟਨ ਤੇ ਸਿੱਧੂ ਦੇ ਸ਼ਹਿਰ ਪਟਿਆਲਾ ’ਚ ਪੰਜਾਬ ਦੇ ਮੁਲਾਜ਼ਮਾਂ ਦੀ ਮਹਾ ਰੈਲੀ: ਮਹਿਲ ਨੇੜੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ, ਪੱਗਾਂ ਲੱਥੀਆਂ