ਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

* ਅਨੇਕਾਂ ਇਨਾਮ ਹਾਸਿਲ, ਸਟਾਫ਼ ਤੇ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ- ਪਿ੍ੰਸੀਪਲ ਡਾ. ਹੀਰਾ
ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ )– ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਦਸੂਹਾ ਵਿਖੇ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਨੇਕਾਂ ਇਨਾਮ ਹਾਸਿਲ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਯੁਵਕ ਤੇ ਵਿਰਾਸਤ ਮੇਲੇ ਵਿਚ 30 ਦੇ ਕਰੀਬ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਕਾਲਜ ਦੇ ਵਿਦਿਆਰਥੀਆਂ ਨੇ ਸਖ਼ਤ ਮੁਕਾਬਲੇ ’ਚ ਅੱਗੇ ਵਧਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਹੈਰੀਟੇਜ਼ ਕੁਇਜ਼, ਕਵੀਸ਼ਰੀ, ਫੋਕ ਆਰਕੈਸਟਰਾ ਤੇ ਭੰਡ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਫੋਕ ਇੰਸਟਰੂਮੈਂਟ (ਢੋਲ) ਵਿਚ ਸੁਭਾਸ਼ ਚੰਦਰ ਨੇ ਦੂਜਾ, ਵਾਰ ਵਿਚ ਦੂਜਾ, ਕੋਲਾਜ਼ ਮੇਕਿੰਗ ਵਿਚ ਪੂਨਮ ਰਾਣੀ ਨੇ ਦੂਜਾ, ਸੁੰਦਰ ਲੇਖਣੀ (ਅੰਗਰੇਜ਼ੀ) ਵਿਚ ਹਰਲੀਨ ਕੌਰ ਨੇ ਦੂਜਾ ਸਥਾਨ, ਕਲਾਸੀਕਲ ਵੋਕਲ ਵਿਚ ਵਿਸ਼ਾਲ ਕੁਮਾਰ ਨੇ ਦੂਜਾ ਸਥਾਨ, ਕਾਵਿ ਉਚਾਰਨ ਵਿਚ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਫੋਟੋਗ੍ਰਾਫੀ ਵਿਚ ਕਰਮਜੀਤ ਸਿੰਘ ਨੇ ਤੀਜਾ ਸਥਾਨ, ਪੀੜ੍ਹੀ ਬੁਣਨ ਵਿਚ ਜਸਪ੍ਰੀਤ ਕੌਰ ਨੇ ਤੀਜਾ ਸਥਾਨ, ਸ਼ਬਦ ਵਿਚ ਤੀਜਾ ਸਥਾਨ, ਗਜ਼ਲ ਵਿਚ ਵਿਸ਼ਾਲ ਨੇ ਤੀਜਾ ਸਥਾਨ, ਡੀਬੇਟ ਵਿਚ ਸਿਮਰਨ ਨੇ ਤੀਜਾ ਸਥਾਨ, ਐਲੋਕੇਸ਼ਨ ਵਿਚ ਸਹਿਜਲ ਸਾਕੀਆ ਨੇ ਤੀਜਾ ਸਥਾਨ, ਸਕਿੱਟ ਵਿਚ ਤੀਜਾ ਸਥਾਨ, ਮਮਿਕਰੀ ਵਿਚ ਰੋਹਿਨ ਨੇ ਤੀਜਾ ਸਥਾਨ, ਪ੍ਰਕਸ਼ਨ ਵਿਚ ਅਜੀਤ ਸਿੰਘ ਨੇ ਤੀਜਾ ਸਥਾਨ ਤੇ ਗਿੱਧੇ ਵਿਚ ਤੀਜਾ ਸਥਾਨ ਹਾਸਿਲ ਕੀਤਾ ਗਿਆ। ਵਿਅਕਤੀਗਤ ਇਨਾਮਾਂ ਵਿਚ ਸਮੂਹ ਗਾਇਨ ਵਿਚ ਵਿਸ਼ਾਲ ਨੇ ਪਹਿਲਾ, ਫੋਕ ਆਰਕੈਸਟਰਾ ਵਿਚ ਅਜੀਤ ਸਿੰਘ ਨੇ ਪਹਿਲਾ ਤੇ ਭੰਡ ਵਿਚ ਅਮਨਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਕਿੱਟ ਵਿਚ ਰੋਹਿਨ ਕੁਮਾਰ ਨੇ ਵਿਅਕਤੀਗਤ ਦੂਜਾ ਇਨਾਮ ਹਾਸਿਲ ਕੀਤਾ। ਇਸੇ ਤਰ੍ਹਾਂ ਸ਼ਬਦ ਵਿਚ ਵਿਸ਼ਾਲ ਅਤੇ ਰਵਾਇਤੀ ਗੀਤ ਵਿਚ ਸਿਮਰਨ ਕੌਰ ਨੇ ਵਿਅਕਤੀਗਤ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਵੱਖ-ਵੱਖ ਵੰਨਗੀਆਂ ’ਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਨੇ ਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਕੰਟੀਂਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ ਅਤੇ ਕੋਆਰਡੀਨੇਟਰ ਡਾ. ਮਨਬੀਰ ਕੌਰ ਦੀ ਅਗਵਾਈ ’ਚ ਭਾਗ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤਰੀ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕੀਤੀ ਗਈ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੁਵਕ ਤੇ ਵਿਰਾਸਤ ਮੇਲੇ ਵਿਦਿਆਰਥੀਆਂ ਨੂੰ ਕਲਾ ਤੇ ਵਿਰਾਸਤ ਦੇ ਖੇਤਰ ਵਿਚ ਅੱਗੇ ਵਧਣ ਲਈ ਅਤੇ ਉਨ੍ਹਾਂ ਦੀ ਕਲਾ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਇਸ ਮੌਕੇ ਕੰਟੀਂਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਕੋਆਰਡੀਨੇਟਰ ਡਾ. ਮਨਬੀਰ ਕੌਰ ਤੇ ਸਮੂਹ ਸਟਾਫ਼ ਹਾਜ਼ਰ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਲਕ ਕਤਲ ਕਾਂਡ : ਦੋ ਦੋਸ਼ੀਆਂ ਵੱਲੋਂ ਅਦਾਲਤ ’ਚ ਗੁਨਾਹ ਕਬੂਲ
Next articleਧੀ ਆਰਿਫਾ ਬਾਲੀ ਦੇ ਜਨਮ ਦਿਨ ‘ਤੇ ਡਾ: ਮੁਹੰਮਦ ਜਮੀਲ ਬਾਲੀ ਨੇ ਧਰਮ ਨਿਰਪੱਖਤਾ ਦੀ ਮਿਸਾਲ ਦਿੱਤੀ