ਮੂਲ ਚੰਦ ਸ਼ਰਮਾ , ਜਗਸ਼ੀਰ ਜੀਦਾ ਅਤੇ ਸੁਮਨ ਕਾਤਰੋਂ ਦਾ ਸਨਮਾਨ ਹੋਵੇਗਾ

(ਸਮਾਜ ਵੀਕਲੀ)- ਧੂਰੀ (ਰਮੇਸ਼ਵਰ ਸਿੰਘ) ਭਾਸ਼ਾ ਵਿਭਾਗ ਪੰਜਾਬ ਪਟਿਆਲ਼ਾ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੇ ਸਾਲਾਨਾ ਸਾਹਿਤਕ ਅਤੇ ਸਨਮਾਨ ਸਮਾਰੋਹ ਵਿਖੇ ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ “ਰਾਮ ਲਾਲ ਪੇ੍ਮੀ ਯਾਦਗਾਰੀ ਐਵਾਰਡ” ਲੋਕ ਕਵੀ ਮੂਲ ਚੰਦ ਸ਼ਰਮਾ ਨੂੰ , ਪ੍ਦੇਸੀ ਪਰਿਵਾਰ ਵੱਲੋਂ “ਅਜੀਤ ਸਿੰਘ ਪ੍ਦੇਸੀ ਯਾਦਗਾਰੀ ਐਵਾਰਡ ਗੀਤਕਾਰ ਤੇ ਗਾਇਕ ਜਗਸ਼ੀਰ ਜੀਦਾ ਨੂੰ ਅਤੇ ਪਿ੍ੰ .ਕਿਰਪਾਲ ਸਿੰਘ ਜਵੰਧਾ ਪਰਿਵਾਰ ਵੱਲੋਂ “ਹਰਮਿੰਦਰ ਕੌਰ ਜਵੰਧਾ ਯਾਦਗਾਰੀ ਐਵਾਰਡ” ਕਵਿੱਤਰੀ ਤੇ ਸਮਾਜ ਸੇਵਿਕਾ ਸੁਮਨ ਕਾਤਰੋਂ ਨੂੰ ਪ੍ਦਾਨ ਕਰਕੇ ਸਨਮਾਨਿਤ ਕੀਤਾ ਜਾਵੇਗਾ।

ਇਹ ਸਮਾਗਮ 25 ਦਸੰਬਰ (ਸ਼ਨੀਵਾਰ) ਨੂੰ 10 ਵਜੇ ਸਵੇਰੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਵੇਗਾ।ਜਿਸ ਵਿੱਚ ਮਾਤ-ਭਾਸ਼ਾ ਪੰਜਾਬੀ ਦੇ ਪ੍ਚਾਰ ਅਤੇ ਪ੍ਸਾਰ ਲਈ ਸਰਕਾਰਾਂ ਤੇ ਲੋਕਾਂ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਤੋਂ ਇਲਾਵਾ ਮਹਿਮਾਨ ਅਤੇ ਸਥਾਨਕ ਕਵੀਆਂ ਦਾ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।ਸਭਾ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਧੂਰੀ ਵੱਲੋਂ ਇਹ ਜਾਣਕਾਰੀ ਦਿੰਦਿਆਂ ਇਲਾਕੇ ਦੇ ਸਾਹਿਤਕਾਰਾਂ ਅਤੇ ਸਾਹਿਤ ਪੇ੍ਮੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਪੂਰਥਲਾ ਬੇਅਦਬੀ ਕਾਂਡ: ਹੱਤਿਆ ਦੇ ਦੋਸ਼ ਹੇਠ ਗੁਰਦੁਆਰੇ ਦਾ ਮੁੱਖ ਪ੍ਰਬੰਧਕ ਗ੍ਰਿਫ਼ਤਾਰ
Next articleਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ