(ਸਮਾਜ ਵੀਕਲੀ)
ਰੀਲਾਂ ਤੇ ਰਿਪਲਾਈ ਵਾਲਾ ਨਵਾਂ ਹੀ ਸਰੂਰ ਏ
ਆਪਣੀ ਹੀ ਪੱਤ ਰੋਲ ਕਈ ਹੋਏ ਮਸ਼ਹੂਰ ਨੇ
ਕੋਣ ਸਮਝਾਵੇ ਪਿਉ ਦੀ ਪੱਗ ਨਹੀਂ ਰੋਲੀ ਦੀ
ਲਾਈਵ ਚ ਹੋ ਕੇ ਮਾੜੀ ਭਾਸ਼ਾ ਨਹੀਂਉ ਬੋਲੀ ਦੀ
ਇਕ ਟੈਟੂਆਂ ਦੇ ਫੈਸ਼ਨ ਦਾ ਵੀ ਵੱਖਰਾ ਫਤੂਰ ਏ
ਰੀਲਾਂ ਤੇ ਰਿਪਲਾਈ ਵਾਲਾ ਨਵਾਂ ਹੀ ਸਰੂਰ ਏ
ਲਾਈਵ ਚ ਆ ਕੇ ਦੋਵੇਂ ਆਪਣੇ ਰਾਜ਼ ਨੇ ਖੋਲ ਦੇ
ਕੋਣ ਕਿੰਨੇ ਪਾਣੀ ਵਿਚ ਦੱਸ ਦਿੰਦੇ ਨੇ ਬੋਲ ਕੇ
ਬੜੇ ਮਾਣ ਨਾਲ ਆਪਣੀਆਂ ਕਰਤੂਤਾਂ ਨੇ ਦੱਸ ਦੇ
ਆਉਂਦੀ ਨਾ ਸ਼ਰਮ ਭੋਰਾ ਕੰਜ਼ਰ ਨੇ ਹੱਸਦੇ
ਫੋਨ ਖੋਲਣ ਤੋਂ ਪਹਿਲਾਂ ਚਾਹੀਦੇ ਹੈਡਫੋਨ ਵੀ ਜ਼ਰੂਰ ਨੇ
ਰੀਲਾਂ ਤੇ ਰਿਪਲਾਈ ਵਾਲਾ ਨਵਾਂ ਹੀ ਸਰੂਰ ਏ
ਕਈ ਮਾਪਿਆਂ ਤੋਂ ਚੋਰੀ ਰੀਲਾਂ ਨੇ ਬਣਾਉਂਦੀਆਂ
ਲਾ ਕੇ ਸ਼ਰਮ ਵਾਲਾ ਗਹਿਣਾ ਸਭ ਕੁਝ ਨੇ ਵਿਖਾਉਂਦੀਆਂ
ਚੰਦ ਪੈਸਿਆਂ ਦੀ ਖਾਤਰ ਲੋਕ ਕੀ ਕੁਝ ਕਰਦੇ
ਫਿਰ ਮੰਗਦੇ ਨੇ ਮਾਫੀਆ ਤੇ ਕਿਵੇਂ ਬੇਜ਼ਤੀ ਜਰਦੇ
ਪਹਿਲਾਂ ਸੋਚੋ ਤੇ ਵਿਚਾਰੋ ਕਿਹੜਾ ਚੜਿਆ ਗਰੂਰ ਏ
ਰੀਲਾਂ ਤੇ ਰਿਪਲਾਈ ਵਾਲਾ ਨਵਾਂ ਹੀ ਸਰੂਰ ਏ
ਨਿੱਤ ਨਵਾਂ ਮੁੱਦਾ ਫੇਸਬੁੱਕ ਉਤੇ ਆਉਂਦਾ ਏ
ਹਰੇਕ ਪ੍ਰੋਡਕਾਸਟ ਵਾਲਾ ਫਿਰ ਉਸੇ ਨੂੰ ਬਲਾਉਂਦਾ ਏ
ਕੀ ਇਹੀ ਸਭਿਆਚਾਰ ਆ ਜ਼ੋ ਰੀਲਾਂ ਚ ਵਿਖਾਉਂਦੇ ਨੇ
ਚੈਨਲਾਂ ਵਾਲੇ ਵੀ ਇੰਟਰਵਿਊ ਲਈ ਬੁਲਾਉਂਦੇ ਨੇ
ਸਾਰੇ ਊਤਿਆ ਏ ਆਵਾਂ ਕੀ ਕਰੀਏ ਹਜੂਰ ਏ
ਰੀਲਾਂ ਤੇ ਰਿਪਲਾਈ ਵਾਲਾ ਨਵਾਂ ਹੀ ਸਰੂਰ ਏ
