ਰੈੱਡ ਕਰਾਸ ਦੁਆਰਾ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਬੈਡਮਿੰਟਨ ਖਿਡਾਰਨ ਨੂੰ ਮੁਹੱਈਆ ਕਰਵਾਇਆ ਰਕਮ 2,00,000/- ਰੁਪਏ ਦਾ ਚੈੱਕ।

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. , ਡਿਪਟੀ ਕਮਿਸ਼ਨਰ -ਕਮ-ਪ੍ਰਧਾਨ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੁਆਰਾ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਜੈਕਟਾ ਅਤੇ ਲੋਕ ਭਲਾਈ ਮੁਹਿੰਮਾ ਨਾਲ ਜੁੜ ਕੇ ਲੋਕ ਸੇਵਾ ਕੀਤੀ ਜਾਂਦੀ ਹੈ। ਮੰਗੇਸ਼ ਸੂਦ, ਸਕੱਤਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੁਆਰਾ ਦੱਸਿਆ ਗਿਆ ਕਿ ਇਸੀ ਕੜੀ ਦੀ ਲਗਾਤਾਰਤਾ ਵਿੱਚ ਰੈੱਡ ਕਰਾਸ ਦੁਆਰਾ ਮਿਸ ਰਾਧਿਕਾ ਸ਼ਰਮਾ , ਵਾਸੀ ਜਿਲ੍ਹਾ ਪਰਿਸ਼ਦ ਕਾਲੋਨੀ, ਹੁਸ਼ਿਆਰਪੁਰ ਜੋ ਕਿ ਬੈਡਮਿੰਟਨ ਦੀ ਇੰਟਰਨੈਸ਼ਨਲ ਖਿਡਾਰਣ ਹੈ। ਉਸ ਦੁਆਰਾ ਸਟੇਟ ਅਤੇ ਨੈਸ਼ਨਲ ਲੈਵਲ ਤੇ ਕਈ ਉੱਪਲਬਧਿਆ ਹਾਸਲ ਕੀਤੀਆ ਗਈਆ ਹਨ। ਉਸਦੇ  Denmark  ਅਤੇ  France  ਵਿੱਚ ਹੋਣ ਵਾਲੇ ਕੰਪਿਟੀਸ਼ਨਾ ਦੀ ਟਰੇਨਿੰਗ ਲਈ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡਦੇ ਸਹਿਯੋਗ ਨਾਲ ਰਕਮ 2,00,000/- ਰੁਪਏ ਦੀ ਰਾਸ਼ੀ ਸਪੋਂਸਰ ਕੀਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੰਗੇਸ਼ ਸੂਦ, ਸੱਕਤਰ ਜੀ ਦੁਆਰਾ ਦੱਸਿਆ ਗਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੀਆ ਕੋਸ਼ਿਸ਼ਾ ਸਦਕਾ ਹੀ ਮਿਸ ਰਾਧਿਕਾ ਨੂੰ ਇਹ ਰਾਸ਼ੀ ਮੁਹੱਈਆ ਕੀਤੀ ਜਾ ਸਕੀ ਹੈ। ਡਿਪਟੀ ਕਮਿਸ਼ਨਰ , ਹੁਸ਼ਿਆਰਪੁਰ ਜੀ ਦੁਆਰਾ ਮਿਤੀ 16.04.2025 ਨੂੰ ਇਹ ਚੈੱਕ ਰਕਮ 2,00,000/- ਰੁਪਏ ਮਿਸ ਰਾਧਿਕਾ ਨੂੰ ਸਪੁਰਦ ਕੀਤਾ ਗਿਆ ਅਤੇ ਮਿਸ ਰਾਧਿਕਾ ਨੂੰ ਉਸਦੇ ਚੰਗੇ ਭੱਵਿਖ ਦੀਆ ਕਾਮਨਾਵਾ ਦਿੱਤੀਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਵਲੋਂ ਨਿਗੁਣੇ ਵਾਧੇ ਨਾਲ ‘ਘੱਟੋ-ਘੱਟ ਉੱਜਰਤ ਸੂਚੀ’ ਜਾਰੀ – ਬਲਦੇਵ ਭਾਰਤੀ
Next articleਡਿਪਟੀ ਸਪੀਕਰ ਨੇ ਗੜ੍ਹਸ਼ੰਕਰ ਹਲਕੇ ਦੇ 5 ਸਕੂਲਾਂ ਵਿਚ 41.35 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ