ਰੇਲ ਕੋਚ ਫੈਕਟਰੀ ਦੀਆਂ ਮਾਨਤਾ ਪ੍ਰਾਪਤ ਯੂਨੀਅਨ ਚੋਣਾਂ, ਆਰ ਸੀ ਐਫ ਮਜ਼ਦੂਰ ਯੂਨੀਅਨ ਨੇ ਚੋਣ ਪ੍ਰਚਾਰ ਦੌਰਾਨ ਵਾਤਾਵਰਣ ਦੀ ਸਾਂਭ ਸੰਭਾਲ ਦਾ ਦਿੱਤਾ ਸੁਨੇਹਾ

ਆਰ ਸੀ ਐੱਫ ਮਜ਼ਦੂਰ ਯੂਨੀਅਨ ਦੇ ਆਗੂ, ਯੂਨੀਅਨ ਦੀ ਮਾਨਤਾ ਲਈ ਚੋਣ ਪ੍ਰਚਾਰ ਦੌਰਾਨ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਸੁਨੇਹਾ ਦਿੰਦੇ ਹੋਏ
ਆਰ ਸੀ ਐਫ ਮਜ਼ਦੂਰ ਯੂਨੀਅਨ ਲੋਕਲ ਪਾਲੀਸੀ ਨੂੰ ਰੱਦ ਕਰਨ ਅਤੇ ਰੇਲਵੇ ਬੋਰਡ ਦੀ ਪਾਲੀਸੀ ਨੂੰ ਲਾਗੂ ਕਰੇਗੀ-ਰਾਮ ਰਤਨ ਸਿੰਘ 
ਕਪੂਰਥਲਾ,(ਸਮਾਜ ਵੀਕਲੀ)  ( ਕੌੜਾ )– ਆਰ ਸੀ ਐਫ ਮਜ਼ਦੂਰ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਸਥਾਨ (ਸਪਰਵਾਈਜ਼ਰ ਕਲਬ) ਵਿੱਚ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੈਂਕੜੇ ਏ ਡਬਲਯੂ ਐਸ, ਏ ਐਂਡ ਡੀ ਏ ਕਰਮਚਾਰੀ ਬਾਗ ਲਿਆ। ਮਜ਼ਦੂਰ ਯੂਨੀਅਨ ਨੇ ਸਪਰਵਾਈਜ਼ਰ ਕਲੱਬ ਤੋਂ ਸੰਤਾਨ ਧਰਮ ਸਭਾ, ਮੰਦਰ ਤੱਕ ਵਾਤਾਵਰਣ ਸੁਰੱਖਿਆ ਦੀ ਜਾਗਰੂਕਤਾ ਵਾਸਤੇ ਪਦ ਜਾਂਚ ਕੱਢੀ। ਆਰ ਸੀ ਐਫ ਦੀਆਂ ਦੋਨਾਂ ਮਾਨਤਾ ਪ੍ਰਾਪਤ ਯੂਨੀਅਨਾਂ ਨੇ ਮੋਟਰਸਾਈਕਲ ਅਤੇ ਕਾਰ ਦੀ ਰੈਲੀ ਕੱਢੀ। ਜਿਸ ਨਾਲ  ਪ੍ਰਦੂਸ਼ਣ ਵਧਦਾ ਹੈ ਅਤੇ ਆਰ ਸੀ ਐਫ ਵਿੱਚ ਰਹਿਣ ਵਾਲੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਿਸ ਵਿੱਚ ਕੁਝ ਬਿਮਾਰ, ਬਜ਼ੁਰਗ ਅਤੇ ਪੜ੍ਹਾਈ ਕਰਨ ਵਾਲੇ ਬੱਚੇ ਵੀ ਹਨ, ਜਿਨ੍ਹਾਂ ਦੀ ਸ਼ਾਂਤੀ ਭੰਗ ਹੁੰਦੀ ਹੈ। ਆਰ ਸੀ ਐਫ ਮਜਦੂਰ ਯੂਨੀਅਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਂਚਸੀ਼ਲ ਹੈ।
      ਦੋਨਾਂ ਮਾਨਤਾ ਪ੍ਰਾਪਤ ਯੂਨੀਅਨਾਂ ਦੀਆਂ ਨੀਤੀਆਂ ਅਤੇ ਕਰਮਚਾਰੀਆਂ ‘ਤੇ ਥੋਪੀਆਂ ਕੀਤੀਆਂ ਲੋਕਲ ਪਾਲੀਸੀ ਨਾਲ ਸ਼ਿਕਾਇਤ ਕਰਦਿਆਂ, ਏ ਡਬਲਯੂ ਐਸ, ਟੀ ਏ ਅਤੇ ਡੀ ਏ ਸਟਾਫ ਨੇ ਵਰਕਰ ਯੂਨੀਅਨ ਨੂੰ ਸਹਿਯੋਗ ਦਿੱਤਾ ਅਤੇ ਉਹ ਆਪਣੇ ਉਜਵਲ ਭਵਿੱਖ ਲਈ ਮਜ਼ਦੂਰ ਯੂਨੀਅਨ ਨੂੰ ਸਹਿਯੋਗ ਦੇਣ ਆਏ ਹਨ, ਜਿਸ ਦੀ ਸ਼ੁਰੂਆਤ ਉਹ ਸੰਨਾਤਨ ਧਰਮ ਸਭਾ, ਮੰਦਰ ਵਿੱਚ ਮੱਥਾ ਟੇਕ ਕੇ ਕਰਨਾ ਚਾਉਂਦੇ ਹਨ।  ਇਸ ਮੌਕੇ ‘ਤੇ ਭਾਸ਼ਣ ਦਿਆਂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਕਿਹਾ ਕਿ ਆਰ ਸੀ ਐਫ ਮਜ਼ਦੂਰ ਯੂਨੀਅਨ ਲੋਕਲ ਪਾਲੀਸੀ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਰੇਲਵੇ ਬੋਰਡ ਦੀ ਪਾਲੀਸੀ ਲਾਗੂ ਕਰੇਗੀ। ਜਿਨ੍ਹਾਂ ਕਰਮਚਾਰੀਆਂ ਦੀਆਂ ਤਰੱਕੀਆਂ, ਕਾਰਜ ਸਥਾਨ ਬਦਲ ਦਿਤੇ ਗਏ ਹਨ, ਉਨ੍ਹਾਂ ਨੂੰ ਆਰ ਆਰ ਸੀ ਦੇ ਪੈਨਲ ਅਨੁਸਾਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਰ ਸੀ ਐਫ ਵਿੱਚ ਕਰਮਚਾਰੀਆਂ ਦਾ ਦੋਨਾਂ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਗਲਤ ਨੀਤੀਆਂ ਨਾਲ ਭਵਿਖ ਖਰਾਬ ਹੋ ਰਿਹਾ ਹੈ। ਆਰ ਸੀ ਐਫ ਵਿੱਚ ਭਰਤੀ ਨਹੀਂ ਹੋ ਰਹੀ, ਆਉਟਸੋਰਸਿੰਗ ਅਤੇ ਠੇਕੇਦਾਰੀ ਵਧੀ ਹੈ, ਐਕਟ ਐਪਰੈਂਟਿਸ ਬੇਰੋਜ਼ਗਾਰ ਗੂੰਮ ਰਹੇ ਹਨ। ਵਰਕਰ ਯੂਨੀਅਨ ਐਕਟ ਐਪਰੈਂਟਿਸ, ਦਫ਼ਤਰ ਸਹਾਇਕ ਅਤੇ ਹਸਪਤਾਲ ਅਟੈਂਡਟ ਦੀ ਭਰਤੀ ਕਰਨ ਦਾ ਕੰਮ ਕਰੇਗੀ। ਕਰਮਚਾਰੀ ਦੇ ਹਰ ਇਕ ਬੱਚੇ ਨੂੰ ਨੌਕਰੀ ਦਿਊਣ ਦਾ ਕੰਮ ਕੀਤਾ ਜਾਵੇਗਾ।
      ਨਰਸਿੰਗ ਸਟਾਫ ਵੀਰੇੰਦਰ ਸਿੰਘ ਨੇ ਕਿਹਾ ਕਿ, ਇਸ ਵਾਰੀ ਮਜ਼ਦੂਰ ਯੂਨੀਅਨ ਨੂੰ 4 ਦਸੰਬਰ ਨੂੰ ਹੋਣ ਵਾਲੇ ਯੂਨੀਅਨ ਦੇ ਮਾਨਤਾ ਦੇ ਚੋਣ ਵਿੱਚ ਜਿੱਤ ਹਾਸਲ ਹੋਵੇਗੀ ਅਤੇ ਯਕੀਨਨ ਮਾਨਤਾ ਮਿਲੇਗੀ। ਕਰਮਚਾਰੀਆਂ ਨੂੰ -ਦਫ਼ਤਰ ਚੱਕਰ ਕੱਟਣ ਵਾਸਤੇ ਮਜਬੂਰ ਕਰਨ ਵਾਲੇ ਲੋਕਾਂ, ਕਰਮਚਾਰੀਆਂ ਨੂੰ ਧਮਕੀ ਦੇਣ ਵਾਲੇ ਲੋਕਾਂ ਅਤੇ ਠੇਕੇਦਾਰਾਂ ਦੀ ਠੇਕੇਦਾਰੀ ਦੋਨਾ ਮਾਨਤਾ ਪ੍ਰਾਪਤ ਯੂਨੀਅਨਾਂ ਤੋਂ ਮਾਨਤਾ ਤੋਂ ਬਾਹਰ ਹੋਣ ਵਾਲੇ ਹਨ। ਸ਼ੰਕਰ ਲਾਲ ਯਾਦਵ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਕਿਹਾ ਕਿ ਮੈਂ ਦੋਨਾ ਮਾਨਤਾ ਪ੍ਰਾਪਤ ਯੂਨੀਅਨਾਂ ਦੀ ਕਾਰਜਸ਼ੈਲੀ ਨੂੰ ਦਰਮਿਆਨ ਰਹਿੰਦਿਆਂ ਵੇਖਿਆ ਹੈ, ਦੋਨਾਂ ਯੂਨੀਅਨ ਕਰਮਚਾਰੀਆਂ ਦੀ ਗੱਲ ਨਹੀਂ ਸੁਣਦੀਆਂ, ਕੁਝ ਲੋਕਾਂ ਨੇ ਦੋਨਾ ਮਾਨਤਾ ਪ੍ਰਾਪਤ ਯੂਨੀਅਨਾਂ ‘ਤੇ ਜਬਰਦਸਤੀ ਕਬਜ਼ਾ ਕਰ ਰੱਖਿਆ ਹੈ ਜੋ ਆਉਟਸੋਰਸਿੰਗ ਅਤੇ ਠੇਕੇਦਾਰੀ ਨੂੰ ਪਾਲਣ-ਪੋਸ਼ਣ ਕਰ ਰਹੇ ਹਨ ।ਇਸ ਮੌਕੇ ‘ਤੇ ਮੀਡੀਆ ਪ੍ਰਭਾਰੀ ਵੀਰ ਪ੍ਰਕਾਸ਼ ਪਾਂਚਾਲ, ਪ੍ਰਧਾਨ ਅਭਿਸ਼ੇਕ  ਸਿੰਘ, ਕੀਸ਼ੀਰ ਕਮਲਜੀਤ, ਹਰਵਿੰਦਰ ਸਿੰਘ ਪੋਹਿਰ, ਹਰਵਿੰਦਰ ਸਿੰਘ ਪੇਂਟਾ, ਰਾਮ ਕੁਮਾਰ ਯੋਗੀ, ਏ ਪੀ ਸਿੰਘ, ਸਤਿਆਪਾਲ ਪਾਰਾਸਰ, ਰਤਨ ਕੁਮਾਰ, ਗਣੇਸ਼ ਦਤ, ਰਾਜੇੰਦਰ ਮੀਣਾ, ਨਮੋ ਨਰਾਇਣ ਮੀਣਾ, ਹਨਸ ਰਾਮ ਮੀਣਾ, ਪ੍ਰੀਤਮ ਸਿੰਘ, ਮੁਰਾਰੀ ਮੀਣਾ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article5 ਵੇਂ ਸਿਹਾਲ਼ ਕਬੱਡੀ ਮਹਾਂਕੁੰਭ ਦੌਰਾਨ ਬੈਸਟ ਜਾਫੀ ਰੇਡਰ ਨੂੰ ਹਰਲੇ ਡੇਵਿਡਸ਼ਨ ਮੋਟਰਸਾਈਕਲ ਅਤੇ ਲੱਖਾਂ ਰੁਪਏ ਦੇ ਇਨਾਮ – ਡਾ ਮੱਘਰ ਸਿੰਘ , ਘੁਮਾਣ ਬ੍ਰਦਰਜ ਸ਼ਾਮ ਨੂੰ ਗਾਇਕ ਆਰ ਨੇਤ ਦਾ ਖੁੱਲ੍ਹਾ ਅਖਾੜਾ ਹੋਵੇਗਾ
Next articleਕਬੱਡੀ ਕੱਪ ਦੌਰਾਨ ਸਰਵੋਤਮ ਖ਼ਿਡਾਰੀਆਂ ਲਈ ਫ਼ੋਰਡ ਟ੍ਰੈਕਟਰ ਦਿੱਤੇ ਜਾਣਗੇ – ਘੁਮਾਣ ਬ੍ਰਦਰਜ, ਚੌਧਰੀ ਬ੍ਰਦਰਜ