ਤਾਲਿਬਾਨ ਨੂੰ ਮਾਨਤਾ ਦੇਣ ’ਤੇ ਚਰਚਾ ‘ਜਲਦਬਾਜ਼ੀ’: ਡੌਮੀਨਿਕ ਰਾਬ

ਇਸਲਾਮਾਬਾਦ (ਸਮਾਜ ਵੀਕਲੀ): ਬਰਤਾਨੀਆ ਦੇ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਗੱਲਬਾਤ ਕਈ ਕਾਰਨਾਂ ਕਰਕੇ ਅਹਿਮ ਹੈ, ਜਿਸ ਵਿੱਚ ਬ੍ਰਿਟਿਸ਼ ਨਾਗਰਿਕਾਂ ਲਈ ਸੁਰੱਖਿਅਤ ਰਸਤਾ ਸ਼ਾਮਲ ਹੈ, ਪਰ ਉਨ੍ਹਾਂ ਇਸ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਦੀ ਚਰਚਾ ਨੂੰ ‘‘ਜਲਦਬਾਜ਼ੀ’’ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੇ ਨਾਲ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਬਰਤਾਨੀਆ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮੰਤਰੀ ਰਾਬ ਨੇ ਕਿਹਾ ਕਿ ਕੁਝ ਹੱਦ ਤੱਕ ਤਾਲਿਬਾਨ ਦੇ ਸਮਰਥਨ ਤੋਂ ਬਿਨਾਂ ਤਕਰੀਬਨ 15,000 ਲੋਕਾਂ ਨੂੰ ਕਾਬੁਲ ਤੋਂ ਕੱਢਣਾ ਸੰਭਵ ਨਹੀਂ ਹੋਵੇਗਾ।

ਉਨ੍ਹਾਂ ਕਿਹਾ, ‘ਅਸੀਂ ਜੋ ਰੁਖ ਅਪਣਾ ਰਹੇ ਹਾਂ, ਉਹ ਇਹ ਹੈ ਕਿ ਅਸੀਂ ਤਾਲਿਬਾਨ ਨੂੰ ਬਤੌਰ ਸਰਕਾਰ ਮਾਨਤਾ ਨਹੀਂ ਦਿੰਦੇ ਹਾਂ ਪਰ ਸਾਨੂੰ ਉਨ੍ਹਾਂ ਨਾਲ ਸਹਿਯੋਗ ਅਤੇ ਸਿੱਧੀ ਗੱਲਬਾਤ ਕਰਨੀ ਅਹਿਮ ਲੱਗਦੀ ਹੈ। ਕਾਰਨ ਇਹ ਹੈ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ’ਤੇ ਚਰਚਾ ਦੀ ਲੋੜ ਹੈ, ਇਨ੍ਹਾਂ ਵਿੱਚ ਬਰਤਾਨਵੀ ਨਾਗਰਿਕਾਂ ਤੇ ਬਰਤਾਨੀਆ ਸਰਕਾਰ ਨਾਲ ਕੰਮ ਕਰ ਚੁੱਕੇ ਅਫਗਾਨ ਲੋਕਾਂ ਲਈ ਸੁਰੱਖਿਅਤ ਰਸਤੇ ਦਾ ਸਵਾਲ ਵੀ ਸ਼ਾਮਲ ਹੈ।’ ਉਨ੍ਹਾਂ ਨੇ ਉਮੀਦ ਪ੍ਰਗਟਾਈ ਤਾਲਿਬਾਨ ਜਲਦੀ ਹੀ ਅਫ਼ਗਾਨਿਸਤਾਨ ’ਚ ਸਥਿਰਤਾ ਲਿਆਏਗਾ ਅਤੇ ਹਿੰਸਾ ’ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਤਾਲਿਬਾਨ ਨੂੰ ਮਾਨਤਾ ਦੇਣ ’ਤੇ ਚਰਚਾ ਕਰਨਾ ‘‘ਜਲਦਬਾਜ਼ੀ’’ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਇੱਥੇ ਤੁਹਾਡੇ ਲਈ ਹਾਂ: ਬਾਇਡਨ
Next articleModi address 6th Eastern Economic Forum held in Vladivostok