HOME ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ਅਤੇ ਲੇਬਰ ਚਿੰਤਤ

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ਅਤੇ ਲੇਬਰ ਚਿੰਤਤ

1
ਫੋਟੋ : ਦਾਣਾ ਮੰਡੀ ਮਹਿਤਪੁਰ ਵਿਖੇ ਲਿਫਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਢੇਰ ਨਾਲ ਆੜਤੀ ਯੂਨੀਅਨ ਤੇ ਲੇਬਰ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦਾਣਾ ਮੰਡੀ ਮਹਿਤਪੁਰ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ਅਤੇ ਲੇਬਰ ਬਹੁਤ ਪਰੇਸ਼ਾਨ ਹਨ ਦਾਣਾ ਮੰਡੀ ਵਿੱਚ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਇਸ ਮੌਕੇ ਆੜਤੀ ਯੂਨੀਅਨ ਨੇ ਦੱਸਿਆ ਕਿ ਪਨਸਪ ਵੱਲੋਂ ਲਗਭਗ 10% ਮਾਰਕਫੈਡ ਵੱਲੋਂ 30 % ਵੇਅਰ ਹਾਊਸ ਵੱਲੋਂ 40% ਲਿਫਟਿੰਗ ਹੋਈ ਹੈ ਸਭ ਤੋਂ ਵੱਧ ਮੁਸ਼ਕਿਲ ਪਨਸਪ ਮਹਿਕਮੇ ਦੀ ਆ ਰਹੀ ਹੈ ਕਣਕ ਦੀ ਆਮਦ ਖਤਮ ਹੋਣ ਕਾਰਨ ਲੇਬਰ ਵੀ ਵਹਿਲੀ ਬੈਠੀ ਹੈ ਲੇਬਰ ਦਾ ਖਰਚਾ ਵਧ ਰਿਹਾ ਹੈ ਜਿਸ ਕਰਕੇ ਲੇਬਰ ਬਹੁਤ ਪਰੇਸ਼ਾਨ ਹੈ ਮੌਸਮ ਦੀ ਖਰਾਬੀ ਚੋਰੀ ਅਤੇ ਸੋਰਟੇਜ ਦਾ ਡਰ ਆੜਤੀਆਂ ਨੂੰ ਸਤਾ ਰਿਹਾ ਹੈ। ਉਨਾ ਇਸ ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਲਿਫਟਿੰਗ ਕੀਤੀ ਜਾਵੇ। ਇਸ ਮੌਕੇ ਆੜਤੀ ਪ੍ਰਧਾਨ ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਦੀਪ ਸਿੰਘ ਭਾਟੀਆ, ਵਿਪਨ ਮੰਗਲਾਨੀ, ਕੁਲਦੀਪ ਸਿੰਘ, ਗਗਨਦੀਪ ਸਿੰਘ, ਜਤਿੰਦਰ ਸਮਰਾ, ਤਰਲੋਕ ਸਿੰਘ, ਅਜੇ ਸੂਦ, ਜਗਦੀਸ਼ ਮਿਗਲਾਨੀ, ਬਲਵਿੰਦਰ ਸਿੰਘ,ਸਾਜਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਆੜਤੀ ਤੇ ਲੇਬਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਚੋਂ ਮਾਤਾ ਸੀਤਾ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ
Next articleਕੈਬਨਿਟ ਮੰਤਰੀ ਡਾ. ਰਵਜੋਤ ਦੀ ਪਹਿਲ ਸਦਕਾ ਹਰਿਆਣਾ-ਜਨੌੜੀ ਰਸਤੇ ’ਤੇ 400 ਮੀਟਰ ਲੰਬੀ ਆਰ.ਸੀ.ਸੀ. ਸੜਕ ਦਾ ਨਿਰਮਾਣ ਸ਼ੁਰੂ