ਪੰਜਵੀਂ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਆਰ ਕੇ ਗੋਇਲ ਸੰਗਰੂਰ ਨੇ ਬੱਚਿਆਂ ਨੂੰ ਕਾਪੀਆਂ ਤੇ ਪਾਣੀ ਲਈ ਵਧੀਆ ਕੰਪਨੀ ਦੀਆਂ ਬੋਤਲਾਂ ਤਕਸੀਮ ਕੀਤੀਆਂ
ਸੀਤਾ ਰਾਮ (ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ ਵਿਖੇ ਇਕ ਸਿਖਿਆਦਾਇਕ , ਭਾਵਪੂਰਤ ਤਰਕਸ਼ੀਲ ਪਰੋਗਰਾਮ ਦਿੱਤਾ ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੇ ਸੀਤਾ ਰਾਮ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ ਲਗਨ ਲਗਾਤਾਰਤਾ ਦੇ ਨਾਲ ਕੀ,ਕਿਉਂ ਕਿਵੇਂ ,ਕਿੱਥੇ,ਕਦੋਂ ਆਦਿ ਗੁਣ ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਵਰਤਾਰੇ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਪੰਜਵੀਂ ਚੇਤਨਾ ਪਰਖ ਪਰੀਖਿਆ ਜਿਹੜੀ ਅਗਸਤ ਮਹੀਨੇ ਸਾਰੇ ਸੂਬੇ ਵਿੱਚ ਕਰਵਾਈ ਜਾ ਰਹੀ ਹੈ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ,ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ। ਸਿਲੇਬਸ ਦੀ ਕਿਤਾਬ ਉਪਲਬਧ ਹੈ,ਸਕੂਲ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਿਤਾਬ ਪ੍ਰਾਪਤ ਕਰ ਸਕਦੇ ਹੋਂ ਸਿਰਫ ਕਿਤਾਬ ਦੀ ਕੀਮਤ ਲਈ ਜਾਵੇਗੀ।ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬਾ ਪੱਧਰ ਤੇ ਹਰ ਜਮਾਤ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ , ਇਕਾਈ ਤੇ ਜ਼ੋਨ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਆਰ ਕੇ ਗੋਇਲ ਸੰਗਰੂਰ ਨੇ ਸਮਾਜ ਸੇਵਾ ਦਾ ਵਧੀਆ ਕਾਰਜ ਕਰਦਿਆਂ ਬੱਚਿਆਂ ਨੂੰ ਪਾਣੀ ਲਈ ਵਧੀਆ ਕੰਪਨੀ ਦੀਆਂ ਬੋਤਲਾਂ ਤੇ ਕਾਪੀਆਂ ਤਕਸੀਮ ਕੀਤੀਆਂ।
ਈਕੋ ਕਲੱਬ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਵੀ ਲਾਏ।ਪ੍ਰਿੰਸੀਪਲ ਪਰਵੀਨ ਕੁਮਾਰ ਮਨਚੰਦਾ ਜੀ ਨੇ ਸਕੂਲ ਵਿੱਚ ਪਹੁੰਚਣ ਲਈ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਆਰ ਕੇ ਗੋਇਲ ਦਾ ਬੱਚਿਆਂ ਨੂੰ ਪਾਣੀ ਲਈ ਵਧੀਆ ਬੋਤਲਾਂ ਤੇ ਪੜ੍ਹਨ ਸਮੱਗਰੀ ਤਕਸੀਮ ਕਰਨ ਲਈ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੰਦਿਆਂ ,ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਲੈ ਕੇ ਵਿਦਿਆਰਥੀਆਂ ਦੇ ਰੂ- ਬ -ਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ । ਉਨ੍ਹਾਂ ਚੇਤਨਾ ਪਰਖ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ ਤੇ ਮੌਕੇ ਤੇ ਹੀ ਅਧਿਆਪਕਾਂ ਨੂੰ ਇਸ ਕੰਮ ਦੀ ਜ਼ਿਮੇਵਾਰੀ ਸੌਂਪੀ। ਪ੍ਰੋਗਰਾਮ ਵਿੱਚ ਉਕਤ ਤੋਂ ਇਲਾਵਾ ਅਧਿਆਪਕ ਜਵਾਹਰ ਲਾਲ, ਹਿਤੇਸ਼ ਕੁਮਾਰ ,ਹਰਵਿੰਦਰ ਸਿੰਘ, ਜਸਵੀਰ ਸਿੰਘ , ਕੁਲਵੀਰ ਸਿੰਘ,ਰਵਿੰਦਰ ਕੌਰ,ਸਤੂਤੀ ਸਿੰਗਲਾ , ਗੁਰਪ੍ਰੀਤ ਕੌਰ,ਸਵਿਤਾ ਰਾਣੀ, ਅਨੁਰਾਧਾ, ਰਣਜੀਤ ਕੌਰ,ਵੰਦਨਾ ਰਾਣੀ, ਸਿਮਰਜੀਤ ਕੌਰ, ਸ਼ੋਭਾ ਕਾਂਸਲ, ਗੁਰਮੀਤ ਕੌਰ,ਆਰਤੀ ਕਾਲੜਾ,ਰੀਮਾ ਗੋਇਲ,ਅਲਕਾ, ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਤਰਕਸੀਲਾਂ ਨੇ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਵੀ ਵੰਡਿਆ ।ਸਟੇਜ ਸੰਚਾਲਨ ਲੈਕਚਰਾਰ ਹਿਤੇਸ਼ ਕੁਮਾਰ ਨੇ ਬਾ- ਖੂਬੀ ਕੀਤਾ।ਪਰੋਗਰਾਮ ਵਿਗਿਆਨਕ ਵਿਚਾਰਾਂ ਦਾ ਛੱਟਾ ਦੇਣ ਵਿਚ ਸਫ਼ਲ ਰਿਹਾ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
9417422349
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly