(ਸਮਾਜ ਵੀਕਲੀ)
ਗਲ ਵਿਚ ਪਾ ਕੇ ਢੋਲ ਵਜਾਉਂਦਾ
ਤੇ ਉੱਚੀ ਉੱਚੀ ਚੀਖ਼ ਰਿਹਾ ਸੀ
ਜੋ ਕੰਨਾਂ ਦੇ ਵਿਚ ਦੱਸਦਾ ਸੀ ਕਦੇ
ਸਭ ਰਾਜ ਛੁਪਾ ਲਉ ਕੰਧਾਂ ਤੋਂ।
ਖੁਦ ਕਾਰੀਗਰ ਦਾ ਗੱਲ ਵੱਢਕੇ
ਅੱਜ ਭੋਗ ਤੇ ਜਾ ਕੇ ਆਇਆ ਹੈ
ਕਿੰਝ ਮਹਿਲ ਉਸਾਰੇ ਜਾਂਦੇ ਹਨ
ਹੁਣ ਪੁੱਛਦਾ ਬੈਠ ਕੇ ਸੰਦਾਂ ਨੂੰ ।
ਗੁਲਾਬ ,ਪੰਖੜੀਆਂ ਮਸਲ ਹੱਥੀਂ
ਖੁਦ ਜੜ੍ਹਾਂ ਤੋਂ ਬੂਟੇ ਪੁੱਟਦਾ ਰਿਹਾ
ਖ਼ੁਸ਼ਬੂ, ਕਿਧਰੋਂ ਨਹੀਂ ਆਉਂਦੀ
ਅੱਜ ਬੈਠ ਪੁੱਛੇ ਦੁਰਗੰਧਾ ਨੂੰ ।
ਗੰਢਾਂ ਪੀਚ ਕੇ ਦਿੱਤੀਆਂ ਜਿਸਨੇ
ਉਸ ਤੋਂ, ਹੱਥ ਨਾਲ, ਖੁਲੀਆਂ ਨਾਂ
ਮੀਚ ਚੁੱਬਾੜਾ ਕਿਰਚ ਰਿਹਾ ਜੋ
ਦੋਸ਼ ਉਹ , ਦੇ ਰਿਹਾ ,ਦੰਦਾਂ ਨੂੰ।
ਨਫ਼ਰਤ ਕਰਦਾ ਵਿੱਦਿਆ ਤੋਂ
ਕਲਮਾਂ ਤੋੜ ਕੇ ਸੁਟ ਦਿੰਦਾ ਸੀ
ਅਸਲੇ ਨਾਲ ਮਿਟਾ ਨਾ ਸਕਿਆ
ਕਵਿਤਾ, ਗ਼ਜ਼ਲ, ਤੇ ਛੰਦਾਂ ਨੂੰ ।
ਤਾਣੀ ਨੂੰ ਉਲਝਾਉਦਾ ਰਿਹਾ ਖੁਦ
ਜੋ ਅੱਜ ਤੱਕ ਉਹ ਤੋਂ ਸੁਲਝੀ ਨਾ
ਚੰਦੀ, ਦੱਸ, ਦੋਸ਼ ਤੇ ਦੋਸ਼ ਦਿੰਦਾ
ਕਿਉਂ? ਕੱਢਦਾ ਗਾਲਾਂ ਤੰਦਾਂ ਨੂੰ।
ਲੇਖਕ ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਰਸੂਲਪੁਰ, ਮਹਿਤਪੁਰ ਤਹਿਸੀਲ ਨਕੋਦਰ
9814601638
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly