*ਅਸਲ ਜ਼ਿੰਦਗੀ*

ਸਮਾਜ ਵੀਕਲੀ ਯੂ ਕੇ-

ਦੁਨੀਆ ਉੱਤੇ ਆਉਣਾ – ਜਾਣਾ
ਕੁਦਰਤ ਦਾ ਦਸਤੂਰ।
ਜੋ ਇਸ ਧਰਤੀ ਉੱਤੇ ਆਇਆ
ਉਸ ਜਾਣਾ ਇਕ ਦਿਨ ਜ਼ਰੂਰ।
ਹੱਸ – ਖੇਡਕੇ ਜ਼ਿੰਦਗੀ ਜੀਓ
ਚੜ੍ਹਿਆ ਰਹੇ ਸਰੂਰ।
ਧਨ – ਦੌਲਤ ਚੀਜ਼ ਆਉਣੀ – ਜਾਣੀ
ਕਰੋ ਨਾ ਰਤਾ ਗ਼ਰੂਰ।
ਅੱਜ – ਕੱਲ੍ਹ ਦੇ ਬੱਚੇ ਦੇਖੋ
ਝੱਲਦੇ ਨਹੀਂ ਅੱਖ ਦੀ ਘੂਰ।
ਮਾਂ – ਬਾਪ ਦਿਨ – ਰਾਤ ਮਿਹਨਤ ਕਰਦੇ
ਘਰ ਆਉਂਦੇ ਥੱਕ ਕੇ ਹੋਏ ਚੂਰ।
ਕੀ ਹੋਇਆ ਜੇ ਅੱਜ ਹੈ ਤੰਗੀ
ਆਪਣੀ ਕਿਸਮਤ ਤੇ ਨਾ ਝੂਰ।
ਜੋ ਦਿਲ ਲਾ ਕੇ ਮਿਹਨਤ ਕਰਦੇ
ਮੰਜ਼ਿਲ ਨਾ ਰਹਿੰਦੀ ਦੂਰ।
ਖੁਸ਼ਹਾਲ ਜ਼ਿੰਦਗੀ ਜੇਕਰ ਜਿਊਣੀ
ਇਸਦਾ ਅਸਲੀ ਮਹੱਤਵ ਸਮਝਣਾ ਪਊ ਜ਼ਰੂਰ।
ਹੱਕ – ਸੱਚ ਦੀ ਜੋ ਕਰਨ ਕਮਾਈ
ਰਹਿੰਦਾ ਉਹਨਾਂ ਦੇ ਚਿਹਰੇ ਉੱਤੇ
” ਪ੍ਰੀਤ” ਸਦਾ ਇਲਾਹੀ ਨੂਰ।

ਮਨਪ੍ਰੀਤ ਚਾਹਲ  “ਪ੍ਰੀਤ”

Previous articleSAMAJ WEEKLY = 09/04/2025
Next articleक्या अंबेडकर को भारत के संविधान को बनाने में पूरी आज़ादी थी?