ਰਾਵਲ ਦੀ ਸਮੁੱਚੀ ਪੰਚਾਇਤ ਨੇ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਦਿੱਤਾ ਸਮਰਥਨ

ਪਿੰਡ ਰਾਵਲ ਦੇ ਪਤਵੰਤੇ ਹਲ਼ਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ- ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਨੂੰ ਸਮਰਥਨ ਦੇਣ ਦਾ ਭਰੋਸਾ ਦਿਵਾਉਂਦੇ ਹੋਏ

ਕਪੂਰਥਲਾ ( ਕੌੜਾ)– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਓਸ ਵੇਲੇ ਵੱਡਾ ਬਲ ਮਿਲਿਆ ਜਦੋਂ ਆਰ ਸੀ ਐੱਫ ਸਾਹਮਣੇ ਵੱਸਦੇ ਪਿੰਡ ਰਾਵਲ ਦੀ ਸਮੁੱਚੀ ਪੰਚਾਇਤ ਨੇ ਅਣਗਿਣਤ ਤਕ ਹਰਿਮੰਦਰ ਸਿੰਘ ਨੂੰ ਚੋਣਾਂ ਵਿਚ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿਵਾਇਆ।
ਅਕਾਲੀ ਆਗੂ ਸਤਵੇਲ ਸਿੰਘ ਭੁੱਲਰ, ਚਮਨ ਲਾਲ, ਕਰਨੈਲ ਸਿੰਘ,ਮਹਿੰਦਰ ਲਾਲ, ਜਸਪਾਲ ਸਿੰਘ ਸੇਖੋਂ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਸੰਦੂਰਾ ਸਿੰਘ, ਕ੍ਰਿਸ਼ਨ ਜੱਸਲ ਆਦਿ ਦੇ ਵਿਸ਼ੇਸ਼ ਉਪਰਾਲੇ ਅਤੇ ਪ੍ਰੇਰਨਾ ਨਾਲ਼ ਸਰਪੰਚ ਮਹਿੰਦਰ ਸਿੰਘ ਰਾਵਲ, ਪੰਚ ਰਾਜਵੰਸ਼ ਸਿੰਘ ਬਾਜਵਾ, ਪੰਚ ਕਲਜੀਤ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਜਗੀਰ ਸਿੰਘ, ਸੁੱਖਦੇਵ ਸਿੰਘ ਆਦਿ ਨੇ ਹਲ਼ਕਾ ਸੁਲਤਾਨਪੁਰ ਲੋਧੀ ਤੋਂ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਓਹਨਾਂ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੀ ਇੱਕ ਇੱਕ ਵੋਟ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਨੂੰ ਪਵੇਗੀ।

ਹਲ਼ਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਨੇ ਰਾਵਲ ਪਿੰਡ ਦੇ ਪਤਵੰਤਿਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਅਤੇ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ। ਅਕਾਲੀ ਆਗੂ ਸਤਵੀਰ ਸਿੰਘ ਭੁੱਲਰ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਇਲਾਕ਼ੇ ਦੇ ਕਈ ਕਾਂਗਰਸੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਕੈਪਟਨ ਹਰਿਮੰਦਰ ਸਿੰਘ ਦੇ ਨਾਲ ਜੁੜਨ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਵੋਟਾਂ ਦੀ ਵਾਰੀ ਆਈ,
Next articleਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਨਾਮਜ਼ਦਗੀ ਪਰਚੇ ਭਰਨ ਮੌਕੇ ਬਸਤੀ ਬੂਲਪੁਰ ਤੋਂ ਵੱਡਾ ਜਥਾ ਹੋਇਆ ਰਵਾਨਾ