ਹੱਕ ਮੰਗਦੇ ਕੱਚੇ ਅਧਿਆਪਕ ਸਰਕਾਰ ਦੀ ਬੇਰੁਖੀ ਕਾਰਨ ਮੌਤ ਨੂੰ ਗਲ਼ ਲਾਉਣ ਲੱਗੇ

ਡੀ ਟੀ ਐੱਫ਼ ਵੱਲੋਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਚ ਨਿਖੇਧੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ): ਪੰਜਾਬ ਸਰਕਾਰ ਜਿੱਥੇ ਘਰ ਘਰ ਰੁਜਗਾਰ ਦਾ ਰੱਟਾ ਵਾਰ ਵਾਰ ਦੁਹਰਾਅ ਰਹੀ ਹੈ ਉੱਥੇ ਮੋਹਾਲੀ ਵਿਖੇ ਰੁਜਗਾਰ ਦੀ ਮੰਗ ਕਰਦੇ ਕੱਚੇ ਅਧਿਆਪਕਾਂ ਨੇ ਸਰਕਾਰ ਦੀ ਬੇਰੁਖੀ ਤੇ ਗਲਤ ਨੀਤੀਆਂ ਕਾਰਨ ਮਜਬੂਰ ਹੋ ਕੇ ਮੌਤ ਨੂੰ ਗਲ ਲਾਉਣ ਦਾ ਕਦਮ ਚੁੱਕ ਲਿਆ ਹੈ। ਡੀਟੀਐੱਫ਼ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅਤੇ ਜਨਰਲ ਸੱਕਤਰ ਜਯੋਤੀ ਮਹਿੰਦਰੂ ਤੇ ਜਿਲ੍ਹਾ ਪ੍ਰੈਸ ਸਕੱਤਰ ਦਵਿੰਦਰ ਸਿੰਘ ਵਾਲੀਆ ਸਿੰਘ ਨੇ ਸ਼ਾਲੀਮਾਰ ਬਾਗ਼ ਕਪੂਰਥਲਾ ਵਿਖੇ ਆਯੋਜਿਤ ਅਰਥੀ ਫੂਕ ਮੁਜਾਹਰੇ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ, ਏ.ਆੲੀ.ਈ, ਈ.ਜੀ.ਐੱਸ., ਐੱਸ.ਟੀ.ਆਰ. ਤੇ ਈ.ਆੲੀ.ਵੀ./ਆਈ.ਆਰ.ਟੀ. ਵਲੰਟੀਅਰ ਲੰਬੇ ਸਮੇਂ ਤੋਂ ਰੈਗੂਲਰ ਰੁਜਗਾਰ ਦੀ ਮੰਗ ਕਰ ਰਹੇ ਹਨ।

ਪੰਜਾਬ ਸਰਕਾਰ ਨੇ ਉਕਤ ਕੱਚੇ ਅਧਿਆਪਕਾਂ ਨਾਲ ਰੈਗੂਲਰ ਰੁਜਗਾਰ ਦਾ ਵਾਅਦਾ ਵੀ ਕੀਤਾ ਗਿਆ, ਮੀਟਿੰਗਾਂ ਦਾ ਵਾਰ ਵਾਰ ਸਮਾਂ ਦੇ ਕੇ ਟਾਲ ਮਟੋਲ ਕੀਤਾ ਗਿਆ। ਲੰਬੇ ਸਮੇਂ ਤੋਂ ਆਰਥਿਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇਹ ਕੱਚੇ ਅਧਿਆਪਕ ਆਪਣੇ ਪਰਿਵਾਰਾਂ ਨੂੰ ਪਾਲਣ ਤੋਂ ਮਜਬੂਰ ਹਨ ਤੇ ਸੰਤਾਪ ਹੰਢਾ ਰਹੇ ਹਨ। ਕਲ ਅੱਕੇ ਹੋਏ ਅਧਿਆਪਕਾਂ ਨੂੰ ਪੈਟਰੌਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਮੋਹਾਲੀ ਸਥਿਤ ਦਫਤਰ ਦੀ ਛੇਵੀਂ ਮੰਜ਼ਿਲ ਤੇ ਚੜ ਕੇ ਆਤਮ ਦਾਹ ਦਾ ਕਦਮ ਚੁੱਕਣਾ ਪਿਆ। ਸਰਕਾਰ ਦੀ ਬੇਰੁਖੀ ਤੋਂ ਪੀੜਤ ਇੱਕ ਅਧਿਆਪਕਾ ਗੁਰਵੀਰ ਕੌਰ ਅਬੋਹਰ ਨੇ ਸਲਫਾਸ ਨਿਗਲ ਲਈ। ਡੀਟੀਐੱਫ਼ ਦੇ ਜਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਜਗਤ ਦੇ ਮਨਸੂਬਿਆਂ ਨੂੰ ਪੱਠੇ ਪਾ ਰਹੀ ਹੈ, ਰੈਗੂਲਰ ਰੁਜਗਾਰ ਦੇਣ ਤੋਂ ਭੱਜ ਰਹੀ ਹੈ, ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਤਹੂ ਹੈ।

ਦੂਜੇ ਪਾਸੇ ਪੰਜਾਬ ਦੇ ਬੇਰੁਜਗਾਰ ਰੁਜਗਾਰ ਦੀ ਭਾਲ ਚ ਜਿੰਦਗੀਆਂ ਗਵਾ ਰਹੇ ਹਨ। ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਡੀਟੀਐੱਫ਼ ਪੰਜਾਬ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕੱਚੇ ਅਧਿਆਪਕਾਂ ਨੂੰ ਜਲਦ ਪੱਕਾ ਰੁਜਗਾਰ ਦਿੱਤਾ ਜਾਵੇ। ਜੇਕਰ ਕਿਸੇ ਵੀ ਅਧਿਆਪਕ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨਾਂ ਕਿਹਾ ਕਿ ਡੀਟੀਐੱਫ਼ ਕੱਚੇ ਅਧਿਆਪਕਾਂ ਦੇ ਇੱਸ ਸੰਘਰਸ਼ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ।ਇੱਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਰਮ ਕੁਮਾਰ, ਅਨਿਲ ਸ਼ਰਮਾ,ਸੁਖਜੀਤ ਸਿੰਘ, ਦਵਿੰਦਰ ਸਿੰਘ ਵਾਲੀਆ, ਰਾਜਿੰਦਰ ਸੈਣੀ, ਰਾਜਬੀਰ ਸਿੰਘ, ਬਲਬੀਰ ਸਿੰਘ, ਹਰਜਿੰਦਰ ਹੈਰੀ , ਅਮਰਜੀਤ ਸਿੰਘ ,ਅਮਨਦੀਪ ਸਿੰਘ, ਮਿੰਟਾ ਧੀਰ,ਦਿਨੇਸ਼ ਕੁਮਾਰ,ਅਨਮੋਲ ਸਹੋਤਾ , ਸੁਰਿੰਦਰ ਭੂੱਲਰ,ਮਨੀ ਪਾਠਕ, ਕਮਲ ਕੁਮਾਰ, ਹਰਪ੍ਰੀਤ ਸਿੰਘ,ਕਰਨ ਕੁਮਾਰ,ਪ੍ਰੀਤਮ ਸਿੰਘ ਘੁੰਮਣ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਸਾਥੀ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ ਖੇਤਰ *ਤੇ ਗ੍ਰਹਿਣ ਲਾ ਰਿਹਾ ਕਰੋਨਾ ਵਾਇਰਸ
Next articleਲੋੜਵੰਦਾਂ ਦੀ ਸੇਵਾ ਲਈ ਨਿਰਮਲ ਕੁਟੀਆ ‘ਤੇ ਸੋਨੇ ਦਾ ਕਲਸ ਲਗਾਉਣ ਦੀ ਥਾਂ ਖ੍ਰੀਦੀ ਐਬੂਲੈਂਸ ਕੀਤੀ ਲੋਕ ਅਰਪਣ