ਰਵਨੀਤ ਸਿੰਘ ਰੇਲ ਰਾਜ ਮੰਤਰੀ ਨੂੰ ਆਰ ਸੀ ਐਫ ਇੰਪਲਾਈਜ ਯੂਨੀਅਨ ਦੁਆਰਾ ਮੰਗ ਪੱਤਰ ਦਿੱਤਾ ਗਿਆ

ਰੇਲ ਰਾਜ ਮੰਤਰੀ ਰਵਨੀਤ ਸਿੰਘ ਦੁਆਰਾ ਪ੍ਰਤੀਨਿਧੀ ਮੰਡਲ ਨੂੰ ਸਾਰੀਆਂ ਮੰਗਾਂ ਤੇ ਵਿਚਾਰ ਕਰ ਹੱਲ ਕਰਨ ਦਾ ਪੂਰਨ ਭਰੋਸਾ 
ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਰਵਨੀਤ ਸਿੰਘ  ਰੇਲ ਰਾਜ ਮੰਤਰੀ ਰੇਲ ਕੋਚ ਫੈਕਟਰੀ ਕਪੂਰਥਲਾ ਪਹੁੰਚਣ ਤੇ ਆਰ ਸੀ ਐਫ ਪਹੁੰਚਣ ਤੇ ਆਰ ਸੀ ਐੱਫ ਇੰਪਲਾਈਜ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਤੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿੱਚ ਪ੍ਰਤੀਨਿਧੀ ਮੰਡਲ ਦੁਆਰਾ ਮੰਤਰੀ ਨਾਲ ਇੱਕ ਮੀਟਿੰਗ ਕਰਕੇ ਕਰਮਚਾਰੀਆਂ ਅਤੇ ਕਾਰਖਾਨੇ ਦੀਆਂ ਅਹਿਮ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਸਰਵਜੀਤ ਸਿੰਘ ਜਨਰਲ ਸਕੱਤਰ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦੱਸਿਆ ਕਿ, ਰੇਲ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੇਂਦਰ ਸਰਕਾਰ ਦੁਆਰਾ 24 ਅਗਸਤ 2024 ਤੋਂ ਯੂਨੀਫਾਈਡ ਪੈਨਸ਼ਨ ਸਕੀਮ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਉਮੀਦ ਵਿੱਚ ਸਾਲਾਂ ਤੋਂ ਬੈਠੇ ਦੇਸ਼ ਦੇ ਕਰਮਚਾਰੀ, ਅਧਿਆਪਕ ਅਤੇ ਅਧਿਕਾਰੀਆਂ ਵਿੱਚ ਭਾਰੀ ਨਿਰਾਸ਼ਾ ਛਾ ਗਈ ਹੈ। ਕਿਉਂਕਿ ਇਹ ਸਕੀਮ ਨਵੀਂ ਪੈਨਸ਼ਨ ਸਕੀਮ ਐਨ ਪੀ ਐਸ ਤੋਂ ਵੀ ਬੇਹੱਦ ਮਾੜੀ ਹੈ। ਉਹਨਾਂ ਦੱਸਿਆ ਕਿ ਮੰਗ ਪੱਤਰ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਰੇਲ ਕਰਮਚਾਰੀਆਂ,ਤੇ  ਅਰਧ ਸੈਨਿਕ ਬਲਾਂ ਸਹਿਤ ਲੱਖਾਂ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਸਮਾਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ । ਇਸ ਤੇ ਇਲਾਵਾ ਕੋਚ ਉਤਪਾਦਨ, ਕੰਮ ਦੇ ਅਨੁਸਾਰ ਕਰਮਚਾਰੀਆਂ ਨੂੰ ਨਵੀਂ ਭਰਤੀ ਕਰਨ, ਬੇਤਹਾਸ਼ਾ ਆਊਟਸੋਰਸਿੰਗ ਨੂੰ ਬੰਦ ਕਰਨ ,ਜਲੰਧਰ ਤੋਂ ਨਵੀਂ ਦਿੱਲੀ ਵਾਇਆ ਰੇਲ ਕੋਚ ਫੈਕਟਰੀ ਹੁਸੈਨਪੁਰ, ਮੇਲ ਐਕਸਪ੍ਰੈਸ ਜਨਮ ਭੂਮੀ ਐਕਸਪ੍ਰੈਸ ਸਰਬੱਤ ਦਾ ਭਲਾ ਠਹਿਰਾਅ ਰੇਲ ਕੋਚ ਫੈਕਟਰੀ ਹਾਰਟ ਤੇ ਸਟੇਸ਼ਨ ਤੇ ਕਰਨ, ਰੇਲ ਕੋਚ ਫੈਕਟਰੀ ਵਿੱਚ ਐਕਟ ਐਪਰੈਟਿਸ ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਬਤੌਰ ਸਬਸੀਟਿਊਟ ਭਰਤੀ ਕਰਨ ਸਲਾਨਾ ਕੋਚ ਦਿੱਤੇ ਟੀਚੇ ਦੇ ਅਨੁਸਾਰ ਸਮੇਂ ਤੇ ਸਮੱਗਰੀ ਦਾ ਪ੍ਰਬੰਧ ਕਰਨ, ਰੇਲ ਕੋਚ ਫੈਕਟਰੀ  ਵਿੱਚ ਬੰਦੇ ਮੈਟਰੋ ਕੋਚਾਂ ਦੇ ਨਿਰਮਾਣ ਲਈ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਦੀ ਭਾਗੀਦਾਰੀ ਨੂੰ ਪੱਕਾ ਕਰਨ, ਜੈਮ ਸਿਸਟਮ ਨੂੰ ਬੰਦ ਕਰਨ ਤੇ ਕਰਮਚਾਰੀਆਂ ਦੀ ਸੁਰੱਖਿਆ ਦੇ ਅਪਕਰਨਾਂ ਵਾਲੀ ਸਮਗਰੀ ਨੂੰ ਬਰੈਂਡਡ ਗੁਣਵੱਤਾ ਕੰਪਨੀ ਤੋਂ ਖਰੀਦ ਕਰਨ ਐਡਮ ਬਲੋਕ ਵਿੱਚ ਪੰਜ ਦਿਨਾਂ ਦੇ ਕਾਰਜ ਸਤਿਕਾਰ ਨੂੰ ਲਾਗੂ ਕਰਨ ਰੇਲ ਵਿੱਚ ਖਾਲੀ ਪਏ ਲਗਭਗ 3 ਲੱਖ ਤੋਂ ਵੱਧ ਅਸਾਮੀਆਂ ਨੂੰ ਭਰਨ ਕੋਵਿਡ19 ਦੀ ਮਹਾਂਮਾਰੀ ਹਨਾ ਦੇ ਦੌਰਾਨ ਕੇਂਦਰ ਸਰਕਾਰ ਦੇ ਦੁਆਰਾ ਜਨਵਰੀ 2020 ਤੋਂ ਜੂਨ 2021 ਤੱਕ ਕਰਮਚਾਰੀਆਂ ਦੇ ਡੀਏ ਡੀਆਰ ਦੀ ਤਿੰਨ ਕਿਸ਼ਤਾਂ ਨੂੰ ਜਾਰੀ ਕਰਨ ਰੇਲ ਪਰਸੈਟਰੀ ਦੀ ਕੋਚ ਨਿਰਮਾਣ ਸਮਰੱਥਾ ਨੂੰ ਵਧਾਉਣ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਸੁਵਿਧਾਵਾਂ ਨਾਲ ਲੈਸ ਹਸਪਤਾਲਾਂ ਜਿਨਾਂ ਵਿੱਚ ਫੋਰਟਿਸ ਮਹਾਲੀ ਅਤੇ ਹੋਰ ਅਹਿਮ ਹਸਪਤਾਲਾਂ ਨੂੰ ਜੋੜਨ ਆਦਿ ਦੀ ਮੰਗ ਕੀਤੀ ਗਈ ਮੰਗ ਪੱਤਰ ਦੇ ਨਾਲ ਰੇਲ ਕੋਚ ਫੈਕਟਰੀ ਹਸਪਤਾਲ ਦੇ ਰੇਲਵੇ ਮੈਡੀਕਲ ਲਬੋਰਟਰੀ ਟੈਕਨਾਲਜਿਸਟ ਐਸੋਸੀਏਸ਼ਨ ਦੇ ਕਰਮਚਾਰੀਆਂ ਜਾਇਜ਼ ਤੇ ਹੋਰ ਮੰਗਾਂ ਸਬੰਧੀ ਵੀ ਮੰਗ ਪੱਤਰ ਸੌਂਪਿਆ ਗਿਆ। ਰਵਨੀਤ ਸਿੰਘ ਰੇਲਰਾਜ ਮੰਤਰੀ ਭਾਰਤ ਸਰਕਾਰ ਆਰ ਸੀ ਐਫ ਇੰਪਲਾਇਜ ਯੂਨੀਅਨ ਦੇ ਪ੍ਰਤੀਨਿਧੀ ਮੰਡਲ ਨੂੰ ਕਾਰਖਾਨੇ ਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਉਚਿਤ ਵਿਚਾਰ ਕਰਨ ਤੇ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ। ਇਸ ਦੌਰਾਨ ਰਵਨੀਤ ਸਿੰਘ ਨੇ ਪ੍ਰਤਿਨਿਧੀ ਮੰਡਲ ਨੂੰ ਦਿੱਲੀ ਆ ਕੇ ਉਹਨਾਂ ਨਾਲ ਪੂਰਨ ਤੌਰ ਤੇ ਵਿਚਾਰ ਕਰਨ ਤੇ ਸਾਰੀਆਂ ਮੰਗਾਂ ਦੇ ਹੱਲ ਸਬੰਧੀ ਵੀ ਪੂਰਨ ਭਰੋਸਾ ਦਿੱਤਾ। ਇਸ ਦੌਰਾਨ ਪ੍ਰਤੀਨਿਧੀ ਮੰਡਲ ਵਿੱਚ ਉਹਨਾਂ ਦੇ ਇਲਾਵਾ ਦਰਸ਼ਨ ਲਾਲ ਮਨਜੀਤ ਸਿੰਘ ਬਾਜਵਾ ਰਾਮ ਸਿੰਘ ਰਾਣਾ ਤਰਲੋਚਨ ਸਿੰਘ ਜਸਪਾਲ ਸਿੰਘ ਸੇਖੋਂ ਅਵਤਾਰ ਸਿੰਘ ਸੁਰਜੀਤ ਸਿੰਘ ਬਲਦੇਵ ਰਾਜ, ਸੰਜੀਵ ਵਰਮਾ ਜਗਤਾਰ ਸਿੰਘ ਦਰਬਾਰ ਸਿੰਘ ਤੇ ਸੱਜਣ ਕੁਮਾਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੀਆਂ ਗਈਆਂ ਗੇਟ ਰੈਲੀਆਂ
Next articleਹੌਂਸਲਾ, ਜਿਸਦਾ ਅਸਲ ਮਤਲਬ ਹੈ ਕਿਸੇ ਵੀ ਸਥਿੱਤੀ ‘ਚ ਹਿੰਮਤ ਨਾ ਹਾਰਨਾ