ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਅੱਜ ਕੱਲ ਦੇ ਰਾਜਨੀਤਕ ਆਗੂਆਂ ਨੇ ਸਿਆਸੀ ਮੰਚ ਇਹੋ ਜਿਹਾ ਬਣਾ ਦਿੱਤਾ ਹੈ ਤੇ ਇਸ ਮੰਚ ਦੇ ਉੱਪਰ ਕੀ ਕਦੋਂ ਹੋ ਜਾਵੇ ਇਹ ਪਤਾ ਨਹੀਂ ਲੱਗਦਾ ਲੰਘੀਆਂ ਚੋਣਾਂ ਦੇ ਵਿੱਚ ਦਲ ਬਦਲੂ ਆਗੂਆਂ ਨੇ ਨਵੇਂ ਤੋਂ ਨਵੇਂ ਰੰਗ ਬੇਸ਼ਰਮੀ ਨਾਲ ਦਿਖਾਏ, ਜੋ ਕਾਂਗਰਸ ਵਿੱਚ ਹੈ ਉਹ ਭਾਜਪਾ ਵਿੱਚ ਜੋ ਭਾਜਪਾ ਵਿੱਚ ਹੈ ਉਹ ਆਪ ਵਿੱਚ ਜੋ ਆਪ ਹੈ ਉਹ ਫਿਰ ਕਾਂਗਰਸ ਵਿੱਚ ਇਸ ਤਰ੍ਹਾਂ ਕਰਕੇ ਸਿਆਸੀ ਆਗੂਆਂ ਦੇ ਸਿਆਸੀ ਤੇ ਬੌਣੇ ਕਿਰਦਾਰ ਸਾਹਮਣੇ ਆਏ ਹਨ।
ਅਜਿਹਾ ਇੱਕ ਕਿਰਦਾਰ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਪਰਿਵਾਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਦੋਂ ਉਹਨਾਂ ਦੇ ਪੋਤੇ ਰਵਨੀਤ ਸਿੰਘ ਬਿੱਟੂ ਜੋ ਟਕਸਾਲੀ ਕਾਂਗਰਸ ਪਰਿਵਾਰ ਵਿੱਚੋਂ ਸਨ ਤੇ ਉਹ ਕਾਂਗਰਸ ਨੂੰ ਸਮਰਪਿਤ ਸਨ ਪਰ ਇਨਾਂ ਲੋਕ ਸਭਾ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਨੇ ਕਾਂਗਰਸ ਵਿੱਚੋਂ ਛਾਲ ਮਾਰ ਕੇ ਭਾਜਪਾ ਵਿੱਚ ਜਾਣ ਤੋਂ ਬਾਅਦ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਜਿਸ ਨੂੰ ਦੇਖ ਕੇ ਲੋਕ ਵੀ ਹੱਕੇ ਬੱਕੇ ਰਹਿ ਗਏ ਹੁਣ ਰਵਨੀਤ ਬਿੱਟੂ ਦੇ ਸਾਥੀ ਜਾਂ ਰਿਸ਼ਤੇਦਾਰ ਜੋ ਕਾਂਗਰਸ ਪਾਰਟੀ ਵਿੱਚ ਸਨ ਉਹਨਾਂ ਨੂੰ ਵੀ ਕਾਂਗਰਸ ਵਿੱਚੋਂ ਕੱਢਿਆ ਜਾ ਰਿਹਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ ਹੁਕਮਾਂ ਅਨੁਸਾਰ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ, ਰਾਜਵੰਤ ਸਿੰਘ ਕੂੰਨਰ ਸਾਬਕਾ ਚੇਅਰਮੈਨ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਰਾਜਾ ਵੜਿੰਗ ਵਲੋਂ ਜਾਰੀ ਪੱਤਰ ਅਨੁਸਾਰ ਉਕਤ ਦੋਵਾਂ ਆਗੂਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰਨ, ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਕਾਂਗਰਸ ’ਚੋਂ ਕੱਢਿਆ ਜਾਂਦਾ ਹੈ। ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਬਣਦੇ ਰਹੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਚੋਣ ਲੜੀ ਸੀ ਅਤੇ ਬਿੱਟੂ ਦੇ ਮਾਮਾ ਰਾਜਵੰਤ ਸਿੰਘ ਕੂੰਨਰ ਤੇ ਤੇਜਿੰਦਰ ਸਿੰਘ ਕੂੰਨਰ ਨੇ ਲੁਧਿਆਣਾ ਵਿਖੇ ਆ ਕੇ ਆਪਣੇ ਭਾਣਜੇ ਦੇ ਹੱਕ ਵਿਚ ਚੋਣ ਕਮਾਨ ਸੰਭਾਲਦਿਆਂ ਕਾਂਗਰਸ ਦੀ ਵਿਰੋਧਤਾ ਕੀਤੀ ਸੀ ਇਸ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਤੋਂ ਬਾਹਰ ਕਰ ਦਿੱਤਾ ਹੈ।
ਕਾਂਗਰਸ ਪਾਰਟੀ ’ਚੋਂ ਕੱਢੇ ਗਏ ਤਿੰਨੇ ਆਗੂ ਹਲਕਾ ਸਮਰਾਲਾ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਨੂੰ ਪਾਰਟੀ ’ਚੋਂ ਕੱਢ ਕਿ ਇੱਕ ਨਵਾਂ ਸਿਆਸੀ ਧਮਾਕਾ ਤਾਂ ਹੋਇਆ ਹੀ ਹੈ ਤੇ ਲੋਕਾਂ ਵਿੱਚ ਨਵੀਆਂ ਚਰਚਾਵਾਂ ਵੀ ਛਿੜ ਪਈਆਂ ਹਨ ਇਸ ਤੋਂ ਬਾਅਦ ਬਾਦ ਤਾਂ ਹੁਣ ਜੱਗ ਜਾਹਰ ਹੋ ਹੀ ਗਿਆ ਹੈ ਕੂ ਜਦੋਂ ਰਵਨੀਤ ਬਿੱਟੂ ਦੇ ਮਾਮਿਆਂ ਨੂੰ ਕਾਂਗਰਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਤਾਂ ਹੁਣ ਬਿੱਟੂ ਜਲਦੀ ਹੀ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਏਗਾ ਬਾਕੀ ਆਉਣ ਵਾਲਾ ਸਮਾਂ ਦੱਸੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly