ਰਵਿੰਦਰ ਰੌਕੀ ਨੇ 43ਵੀਂ ਸਟੇਟ ਮਾਸਟਰ ਐਥਲੈਟਿਕਸ ਮੀਟ ਵਿੱਚ ਦੋ ਗੋਲਡ ਮੈਡਲ ਜਿੱਤੇ

ਕੈਪਸਨ ਜੇਤੂ ਮੈਡਲਾਂ ਨਾਲ ਰਵਿੰਦਰ ਰੌਕੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਮਾਸਟਰ ਐਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਕਰਵਾਈ ਗਈ 43 ਵੀਂ ਸਟੇਟ ਮਾਸਟਰ ਐਥਲੈਟਿਕਸ ਮੀਟ ਵਿੱਚ 50 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਉੱਘੇ ਐਥਲੀਟ ਰਵਿੰਦਰ ਸਿੰਘ ਰੌਕੀ ਨੇ 100 ਅਤੇ 200 ਦੌੜ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਨਾਂ ਉੱਚਾ ਕੀਤਾ ਹੈ। ਵਰਨਣਯੋਗ ਹੈ ਕਿ ਰਵਿੰਦਰ ਰੌਕੀ ਇਸ ਤੋਂ ਪਹਿਲਾਂ ਵੀ ਕਈ ਮੁਕਾਬਿਲਆਂ ਵਿੱਚ ਮੈਡਲ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਨੂੰ 1994ਵਿੱਚ ਉੱਪਨ ਪੰਜਾਬ ਐਥਲੈਟਿਕਸ ਮੀਟ ਵਿੱਚ ਪੰਜਾਬ ਦਾ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ।

ਰੌਕੀ ਦੀ ਇਸ ਪ੍ਰਾਪਤੀ ਉੱਪਰ ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾ.ਨਿਰਮਲ ਸਿੰਘ, ਪ੍ਰੋ.ਗੁਰਿੰਦਰ ਸਿੰਘ ਥਿੰਦ, ਉੱਘੇ ਪ੍ਰਚਾਰਕ ਭਾਈ ਹਰਜੀਤ ਸਿੰਘ,ਬਲਕਾਰ ਸਿੰਘ ਹਰਨਾਮ ਪੁਰ, ਜਸਬੀਰ ਸਿੰਘ ਸ਼ਿਕਾਰਪੁਰ, ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਪੰਚ ਬਲਦੇਵ ਸਿੰਘ ਜਾਂਗਲਾ, ਕੁਲਵੰਤ ਸਿੰਘ ਬਾਠ, ਸੁਖਵਿੰਦਰ ਸਿੰਘ ਖਿੰਡਾ, ਸਰਪੰਚ ਸੁਰਜੀਤ ਸਿੰਘ ਬੱਗਾ, ,ਕੋਚ ਰੂਬੀ ਟਿੱਬਾ,ਮੱਟਾ ਟਿੱਬਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਮੋਰਚੇ ਵੱਲੋਂ 26 ਅਕਤੂਬਰ ਨੂੰ ਹੋਣ ਵਾਲੀ ਲਖਨਊ ਕਿਸਾਨ ਮਹਾਂਪੰਚਾਇਤ ਨੂੰ ਲੈ ਕੇ ਆਈ ਇਹ ਖਬਰ
Next articleNature’s message to planners in Kerala and Uttarakhand