ਬਹੁਜਨ ਮਿਸ਼ਨ ਦੇ ਕੌਮੀ ਗੀਤਕਾਰ ਰੱਤੂ ਰੰਧਾਵਾ ਦਾ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਮਿਸ਼ਨ ਸੇਵਾਵਾਂ ਨੂੰ ਦੇਖਦਿਆਂ ਕੀਤਾ ਗਿਆ ਵਿਸ਼ੇਸ਼ ਸਨਮਾਨ

ਕੈਨੇਡਾ /ਵੈਨਕੂਵਰ (ਕੁਲਦੀਪ ਚੁੰਬਰ) (ਸਮਾਜ ਵੀਕਲੀ): ਅਸਟ੍ਰੇਲੀਆ ਫੇਰੀ ਦੌਰਾਨ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਬਹੁਜਨ ਮਹਾਂਪੁਰਸ਼ਾਂ ਦੀ ਸੋਚ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਬਹੁਜਨ ਮਿਸ਼ਨ ਦੀਆਂ ਵੱਖ ਵੱਖ ਲਿਖਣ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਪ੍ਰਸਿੱਧ ਕੌਮੀ ਮਿਸ਼ਨਰੀ ਕਵੀ ਗੀਤਕਾਰ ਰੱਤੂ ਰੰਧਾਵਾ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਇਸ ਸਨਮਾਨ ਨੂੰ ਕਰਦਿਆਂ ਸਭਾ ਦੇ ਬੁਲਾਰਿਆਂ ਨੇ ਕਿਹਾ ਕਿ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਦੀ ਕਲਮ ਨੇ ਅਨੇਕਾਂ ਅਜਿਹੇ ਗੀਤ ਲਿਖੇ ਹਨ ਜੋ ਸਮਾਜ ਵਿੱਚ ਨਵੀਂ ਰੂਹ ਫੂਕਦਿਆਂ ਚੇਤਨਾ ਅਤੇ ਜਾਗਰੂਕਤਾ ਪੈਦਾ ਕਰਦੇ ਹਨ । ਸਭਾ ਨੇ ਗੀਤਕਾਰ ਰੱਤੂ ਰੰਧਾਵਾ ਦਾ ਸਨਮਾਨ ਕਰਨਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਆਖੀ ।

ਇਸ ਮੌਕੇ ਗੀਤਕਾਰ ਰੱਤੂ ਰੰਧਾਵਾ ਨੇ ਜਿੱਥੇ ਆਪਣੀਆਂ ਵੱਖ ਵੱਖ ਮਿਸ਼ਨਰੀ ਰਚਨਾਵਾਂ ਪੇਸ਼ ਕਰਦਿਆਂ ਆਪਣੀ ਕਲਮ ਦਾ ਲੋਹਾ ਮਨਵਾਇਆ ਉਥੇ ਹੀ ਉਨ੍ਹਾਂ ਨੇ ਸਾਰੇ ਸਭਾ ਦੇ ਅਹੁਦੇਦਾਰਾਂ ਬਲਜਿੰਦਰ ਰਤਨ, ਵਿਨੋਦ ਕੁਮਾਰ, ਰਣਜੀਤ ਸੋਡੀ, ਰੋਸ਼ਨ ਗੁਰਾਇਆ, ਜਗਤਾਰ ਮੱਲਾ ਬੇਦੀਆਂ ਅਤੇ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ , ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਮਾਣ ਸਤਿਕਾਰ ਦੇ ਕੇ ਕੌਮ ਪ੍ਰਤੀ ਸੇਵਾ ਕਰਨ ਦਾ ਹੋਰ ਵੀ ਬਲ ਬਖ਼ਸ਼ਿਆ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇੱਕੋ ਦਿਨ ਵਿੱਚ ਬਣੇ ਦੋ ਜੱਜ
Next article‘ਮਹਿਕ ਵਤਨ ਦੀ ਲਾਈਵ’