ਤਰਕਸ਼ੀਲਾਂ ਵੱਲੋਂ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ, ਪੁਸਤਕ ਕਿਸਾਨਾਂ ਵਿੱਚ ਵੰਡੀ

ਸੰਗਰੂਰ  (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਮਾਸਟਰ ਪਰਮ ਵੇਦ,ਸਵਰਨਜੀਤ ਸਿੰਘ,ਗੁਰਦੀਪ ਸਿੰਘ ਲਹਿਰਾ,ਚਰਨ ਕਮਲ ਸਿੰਘ,ਸੁਖਦੇਵ ਸਿੰਘ ਕਿਸ਼ਨਗੜ, ਰਘਬੀਰ ਸਿੰਘ ਤੇ ਰਣਜੀਤ ਸਿੰਘ ਆਧਾਰਤ ਤਰਕਸ਼ੀਲ ਟੀਮ ਨੇ ਸੰਗਰੂਰ ਰੇਲਵੇ ਸਟੇਸ਼ਨ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਵਿੱਚ ਪਹੁੰਚ ਕੇ ਸੂਬਾ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ, ਸ਼ਹੀਦ ਭਗਤ ਸਿੰਘ ਦੇ ਵਿਚਾਰ, —ਦੇਵ ਪੁਰਸ਼ ਹਾਰ ਗਏ ਤੇ ਤਰਕਸ਼ੀਲ ਮੈਗਜੀਨ ਕਿਸਾਨਾਂ ਨੂੰ ਵੰਡੇ ਗਏ।ਤਰਕਸ਼ੀਲਾਂ ਵੱਲੋਂ ਪੁਸਤਕਾਂ ਇਸ ਲਈ ਦਿਤੀਆਂ ਗਈਆਂ ਤਾਂ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਅੱਗੇ ਪ੍ਰਾਪਤ ਗਿਆਨ ਦੂਜਿਆਂ ਨਾਲ ਸਾਂਝਾ ਕਰਨ ਸਕਣ।

ਇਕਾਈ ਪ੍ਰਧਾਨ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਪਹਿਲਾਂ ਵੀ ਦਿੱਲੀ ਕਿਸਾਨੀ ਸੰਘਰਸ਼ ਦੇ ਮੋਰਚਿਆਂ ਵਿੱਚ ਗਿਆਨ ਤੇ ਚੇਤਨਾ ਦੀ ਰੋਸ਼ਨੀ ਵਿਖੇਰਨ ਲਈ ਕਾਫੀ ਮਾਤਰਾ ਵਿੱਚ ਪੁਸਤਕਾਂ ਵੰਡ ਚੁੱਕੀ ਹੈ ਤੇ ਹੁਣ ਦੁਬਾਰਾ ਫਿਰ ਵਿਗਿਆਨਕ ਸੋਝੀ ਵਿਕਸਿਤ ਕਰਨ ਵਾਲਾ ਸਾਹਿਤ ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾਕਟਰ ਨਰਿੰਦਰ ਦਭੋਲਕਰ ਦੀ ਸ਼ਹਾਦਤ ਨੂੰ ਸਮੱਰਪਤ ਕਾਫੀ ਮਾਤਰਾ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿਤ ਸਾਹਿਤ ਦਿੱਲੀ ਦੇ ਚਾਰੇ ਕਿਸਾਨੀ ਸੰਘਰਸ਼ੀ ਮੋਰਚਿਆਂ ਵਿੱਚ ਵੰਡਿਆ ਗਿਆ।ਸਥਾਨਕ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਨਿਰਮਲ ਸਿੰਘ ਬਟੜਿਆਣਾ, ਰੋਹੀ ਸਿੰਘ ਮੰਗਵਾਲ, ਇੰਦਰਜੀਤ ਸਿੰਘ ਪੁੰਨਾਵਾਲ ਨੇ ਤਰਕਸ਼ੀਲ ਸਾਹਿਤ ਵੰਡਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਧੰਨਵਾਦ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਨ੍ਹਾਂ ਰਾਹਾਂ ਦੀ ਸਾਰ ਮੈਂ ਜਾਣਾ,ਉਨ੍ਹਾਂ ਰਾਹਾਂ ਤੋਂ ਮੈਨੂੰ ਮੁੜਨਾ ਪਿਆ
Next articleਕੋਰੜਾ