ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਇਕਾਈ ਬੰਗਾ ਦੀ ਅਹਿਮ ਮੀਟਿੰਗ ਹੋਈ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ)– ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਇਕਾਈ ਬੰਗਾ ਦੀ ਅਹਿਮ ਮੀਟਿੰਗ ਜਥੇਬੰਦਕ ਮੁਖੀ ਹਰਜਿੰਦਰ ਸੂੰਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਰਕਸ਼ੀਲ ਮੈਗਜ਼ੀਨ ਅੰਕ ਜਨਵਰੀ -ਫਰਵਰੀ ਦੀ ਵੰਡ ਕੀਤੀ ਗਈ ਅਤੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਅਤੇ ਸਨਮਾਨ ਪੱਤਰ ਮੈਂਬਰਾਂ ਸਪੁਰਦ ਕੀਤੇ ਗਏ। ਮੀਟਿੰਗ ਸੰਬੰਧੀ ਅੱਗੇ ਜਾਣਕਾਰੀ ਦਿੰਦਿਆਂ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਦੱਸਿਆ ਇਕਾਈ ਆਗੂਆਂ ਵਲੋਂ ਦੇਸ਼ ਅੰਦਰ ਵਧ ਰਹੀ ਫਿਰਕਾਪ੍ਰਸਤੀ ਸੰਬੰਧੀ ਚਿੰਤਾ ਜ਼ਾਹਿਰ ਕੀਤੀ ਅਤੇ ਇਸ ਤੇ ਡੂੰਘੀ ਸੋਚ ਵਿਚਾਰ ਕੀਤੀ ਗਈ। ਹਰਜਿੰਦਰ ਸੂੰਨੀ , ਮੋਹਨ ਬੀਕਾ,ਮਾ. ਪਰਮਜੀਤ ਖਮਾਚੋਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਆਪਣੇ ਰਾਜ ਭਾਗ ਨੂੰ ਨਿਰਵਿਘਨ ਚਲਦਾ ਰੱਖਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਂਦੀਆਂ ਹਨ ।ਜੇ ਸਾਡੇ ਲੀਡਰ ਜਾਤਾਂ ਪਾਤਾਂ, ਧਰਮਾਂ, ਮਜ਼੍ਹਬਾਂ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣ ਤਾਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਸੁਰੇਸ਼ ਕਰਨਾਣਾ, ਮਾ. ਜਗਦੀਸ਼, ਸੁਖਵਿੰਦਰ ਗੋਗਾ ਨੇ ਕਿਹਾ ਕਿ ਫਿਰਕਾਪ੍ਰਸਤੀ ਦੇਸ਼ ਦੇ ਇਨਸਾਫ਼ ਪਸੰਦ ਲੋਕਾਂ, ਗਰੀਬਾਂ, ਮਜ਼ਦੂਰਾਂ, ਘੱਟ ਗਿਣਤੀਆਂ ਲਈ ਬਹੁਤ ਹੀ ਘਾਤਕ ਹਥਿਆਰ ਹੈ। ਇਤਿਹਾਸ ਗਵਾਹ ਹੈ ਚਾਹੇ 1947 ਦੀ ਵੰਡ ਹੋਵੇ, ਚਾਹੇ 84 ਦੇ ਦਿੱਲੀ ਦੰਗੇ ਹੋਣ,ਚਾਹੇ 2002 ਦਾ ਗੋਧਰਾ ਕਾਂਡ ਹੋਵੇ,ਚਾਹੇ ਮਨੀਪੁਰ ਦੀਆਂ ਲੋਕ ਮਾਰੂ ਘਟਨਾਵਾਂ ਹੋਣ ਜਾਂ ਕੋਈ ਹੋਰ ਸਾਰੀਆਂ ਵਿੱਚ ਇੱਕ ਫਿਰਕੇ ਦੇ ਲੋਕਾਂ ਨੂੰ ਦੂਸਰੇ ਫਿਰਕੇ ਦੇ ਲੋਕਾਂ ਨਾਲ ਲੜਾਕੇ ਆਮ ਲੋਕਾਂ ਦਾ ਘਾਣ ਕਰਾਇਆ ਜਾਂਦਾ ਰਿਹਾ ਹੈ।ਸੋ ਸਾਨੂੰ ਸ਼ੈਤਾਨਾ ਦੀਆਂ ਚਾਲਾਂ ਨੂੰ ਪਛਾਣਦੇ ਹੋਏ ਬਚਣਾ ਚਾਹੀਦਾ ਹੈ। ਚੰਗੀਆਂ ਕਹਾਣੀਆਂ,ਚੰਗਾ ਲੋਕਪੱਖੀ ਸਾਹਿਤ, ਤਰਕਸ਼ੀਲ ਸਾਹਿਤ, ਜਮਹੂਰੀਅਤ ਪਸੰਦ ਸਾਹਿਤ ਪੜ੍ਹਨਾ ਚਾਹੀਦਾ।ਇਸ ਮੌਕੇ ਕਾਫੀ ਦਿਨਾਂ ਤੋਂ ਮਰਨ ਬਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈਕੇ ਵੀ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਹੱਕੀ ਮੰਗਾਂ ਨੂੰ ਜਲਦੀ ਲਾਗੂ ਕਰਕੇ ਮਰਨ ਬਰਤ ਖਤਮ ਕਰਵਾਏ। ਇਸ ਮੌਕੇ ਮਾਸਟਰ ਰਮੇਸ਼ ਚੰਦਰ ਹਿਉਂ, ਬਲਜੀਤ ਖਟਕੜ, ਸਤਨਾਮ ਖਟਕੜ, ਸੁਖਵਿੰਦਰ ਲੰਗੇਰੀ, ਹਰਚਰਨ ਨੌਰਾ, ਕੁਲਵਿੰਦਰ ਖਟਕੜ ਆਦਿ ਹਾਜ਼ਰ ਸਨ।

ਮਾ. ਜਗਦੀਸ਼ ਰਾਏ ਪੁਰ ਡੱਬਾ।
ਵਿੱਤ ਸਕੱਤਰ ਇਕਾਈ ਬੰਗਾ।
ਫੋਨ 9417434038

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਲਿਸ ਨੇ ਲੰਗੜੋਆ ਬਾਈਪਾਸ ‘ਤੇ 200 ਦੇ ਕਰੀਬ ਵਾਹਨਾਂ ‘ਤੇ ਰਿਫਲੈਕਟਰ ਲਗਾਏ ਸੰਘਣੀ ਧੁੰਦ ਦੇ ਮੱਦੇਨਜ਼ਰ ਮੁਹਿੰਮ ਇਸੇ ਤਰ੍ਹਾਂ ਰਹੇਗੀ ਜਾਰੀ – ਡੀ.ਐਸ.ਪੀ ਲਖਵੀਰ ਸਿੰਘ
Next articleਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ