HOME ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਨਵਾਂਸ਼ਹਿਰ ਵਲੋ ਪਰਿਵਾਰਿਕ ਮਿਲਣੀ ਕਰਵਾਈ ਗਈ

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਨਵਾਂਸ਼ਹਿਰ ਵਲੋ ਪਰਿਵਾਰਿਕ ਮਿਲਣੀ ਕਰਵਾਈ ਗਈ

3

ਨਵਾਂਸ਼ਹਿਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਨਵਾਂਸ਼ਹਿਰ ਵੱਲੋ ਤਰਕਸ਼ੀਲ ਪਰਿਵਾਰਿਕ ਮਿਲਣੀ ਦਾ ਅਯੋਜਨ ਬਲਵਿੰਦਰ ਕੌਰ ਸਲੋਹ ਇਕਾਈ ਜਥੇਬੰਦਕ ਮੁਖੀ ਦੇ ਘਰ ਸਲੋਹ ਵਿਖੇ ਕੀਤਾ ਗਿਆ।ਇਸ ਪਰਿਵਾਰਿਕ ਮਿਲਣੀ ‘ਚ ਜੋਨ ਨਵਾਂਸ਼ਹਿਰ ਦੀਆ ਇਕਾਈਆਂ ਬੰਗਾ,ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਦੇ ਸਮੁੱਚੇ ਪਰਿਵਾਰਾ ਵੱਲੋ ਸਮੂਲੀਅਤ ਕੀਤੀ ਗਈ।ਪਰਿਵਾਰਾ ਨੂੰ ਤਰਕਸ਼ੀਲ ਨਜ਼ਰੀਏ ਤੋਂ ਸਿੱਖਿਅਤ ਕਰਨ ਅਤੇ ਪਰਿਵਾਰਾ ਦੀ ਸਾਂਝ ਨੂੰ ਮਜਬੂਤ ਕਰਨ ਲਈ ਵਿਚਾਰ ਚਰਚਾਵਾਂ ਕੀਤੀਆ ਗਈਆਂ,ਚਰਚਾ ਦੀ ਸ਼ੁਰੂਆਤ ਸਾਹਿਤ ਦੇ ਵਣਜਾਰੇ ਇਕਾਈ ਦੇ ਸਰਗਰਮ ਆਗੂ ਜਸਵੀਰ ਬੇਗਮਪੁਰੀ ਵਲੋ ਸਾਹਿਤ ਨਾਲ ਸਾਂਝ ਪਾਉਂਦਿਆਂ ਆਏ ਸਾਥੀਆ ਨੂੰ ਜੀ ਆਇਆ ਆਖ ਕੇ ਕੀਤੀ।ਸੀਨੀਅਰ ਆਗੂ ਸੱਤਪਾਲ ਸਲੋਹ ਵਲੋ ਸੁਸਾਇਟੀ ਦੀ ਹੋਂਦ,ਸਮਝ,ਉਦੇਸ਼ ਅਤੇ ਕਾਰਜ ਵਿਉਂਤ ਤੇ ਬੋਲਦਿਆਂ ਕੌੜੇ-ਮਿੱਠੇ ਤਜਰਬਿਆਂ ਰਾਹੀ ਵੱਖ ਵੱਖ ਕੇਸਾ ਦੀ ਗੱਲ ਕਰਦਿਆ ਚਰਚਾ ਨੂੰ ਅੱਗੇ ਤੋਰਿਆ।ਮਾਸਟਰ ਰਾਜ ਕੁਮਾਰ,ਹਰਜਿੰਦਰ ਸੂੰਨੀ ਵਲੋ ਤਰਕਸ਼ੀਲਤਾ ਦੇ ਵੱਖ-ਵੱਖ ਪੜਾਅ ਤੇ ਕੀ? ਕਿਓ? ਕਿਵੇਂ ਦੀ ਸਮਝ ਨੂੰ ਅਪਣਾਉਣ ਲਈ ਜੋਰ ਦਿੱਤਾ। ਔਰਤਾ ਦੀ ਭਰਮੀ ਸਮੂਲੀਅਤ ਦੇ ਨਾਲ ਨਾਲ ਪਹਿਲੀ ਵਾਰ ਹਾਜਰ ਮੈਂਬਰਾ ਨੂੰ ਇਕਾਈ ਵਲੋ ਕਿਤਾਬਾ ਸਨਮਾਨ ਵਜੋ ਭੇਟ ਕੀਤੀਆ ਗਈਆਂ।ਇਸ ਮਿਲਣੀ ਨੂੰ ਰੋਚਕ ਬਣਾਉਂਦਿਆਂ ਬੱਚਿਆਂ ਬਲਵਿੰਦਰ ਕੌਰ,ਇਸ਼ਾ,ਨਵਨੀਤ,ਕਰਨ ਰੱਤੂ,ਤੇ ਵਿਵੇਕ ਰੱਤੂ ਵਲੋ ਨਿਡਰਤਾ ਦੇ ਨਾਲ ਸਿਸਟਮ ਤੇ ਕਵਿਤਾ ਪੇਸ਼ ਕਰਨ ਦੇ ਨਾਲ ਨਾਲ ਸਵਾਲਾ-ਜੁਆਬਾ ਦੇ ਜਰੀਏ ਚਰਚਾ ‘ਚ ਹਿੱਸਾ ਲਿਆ। ਮਾਸਟਰ ਜਗਦੀਸ਼ ਰਾਏਪੁਰਡੱਬਾ ਜੋਨ ਨਵਾਂਸ਼ਹਿਰ ਮੁਖੀ ਜਥੇਬੰਦਕ ਵਿਭਾਗ ਵਲੋ ਮਰਦਾ ਨਾਲੋ ਔਰਤਾ ਦੇ ਅੰਧਵਿਸ਼ਵਾਸੀ ਹੋਣ ਦੇ ਨੁਕਸਾਨ ਤੇ ਚਰਚਾ ਕਰਦਿਆ ਔਰਤਾ ਨੂੰ ਸਿਖਿਅਤ ਕਰਨ ਤੇ ਜੋਰ ਦਿੰਦਿਆ ਇਕਾਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਸਮਾਗਮ ਦੀ ਸਾਰੀ ਕਾਰਗੁਜ਼ਾਰੀ ਸੁਬਾਈ ਆਗੂ ਜੁਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰ ਵਿਭਾਗ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹਿਆ ਗਿਆ ਉਹਨਾਂ ਅਜਿਹੇ ਕਾਰਜਾ ਦੀ ਲਗਾਤਾਰਤਾ ਦੇ ਨਾਲ-ਨਾਲ ਸੂਬੇ ‘ਚ ਵੀ ਲਾਗੂ ਕਰਨ ਦੀ ਗੱਲ ਆਖੀ।ਇਸ ਮੌਕੇ ਮੋਹਨ ਬੀਕਾ,ਬਲਜਿੰਦਰ ਸਵਾਜਪੁਰੀ,ਗੁਰਨਾਮ ਸਿੰਘ,ਡਾਂ.ਦਲਵੀਰ ਮਾਹਲ,ਪਰਮਿੰਦਰ ਕੌਰ,ਸਿੰਮੀ,ਮੀਨਾ ਕੁਮਾਰੀ ਪ੍ਰਿਸੀਪਲ ਕਮਲਜੀਤ ਕੌਰ,ਸੁਰਜੀਤ ਰੁੜਕੀ,ਸੁਮਨ ਪਰਮਜੀਤ ਕੌਰ,ਬਲਵਿੰਦਰ ਕੁਮਾਰ,ਸੰਜੀਵ ਕੁਮਾਰ ਆਦਿ ਨੇ ਸਮੂਲੀਅਤ ਕੀਤੀ।ਸਟੇਜ ਦਾ ਸੰਚਾਲਨ ਨਿੰਦਰ ਮਾਈਦਿੱਤਾ (ਸਰਪੰਚ) ਵਲੋ ਕੀਤਾ ਗਿਆ ਅੰਤ ਵਿੱਚ ਇਕਾਈ ਮੁਖੀ ਜਥੇਬੰਦਕ ਵਿਭਾਗ ਵਲੋ ਆਏ ਸਾਥੀਆ ਦਾ ਧੰਨਵਾਦ ਕੀਤਾ ਗਿਆ ਤੇ ਜਸਵੀਰ ਬੇਗਮਪੁਰੀ ਵਲੋ ਬੇਟੇ ਤੇ ਬਹੂ ਦੀ ਪਹਿਲੀ ਸਾਲਗਿਰਾ ਦੀ ਖੁਸ਼ੀ ਵਿਚ ਇਕਾਈ ਨੂੰ ਮਾਈਕ ਸਹਾਇਤਾ ਦਿੱਤੀ ਗਈ।
ਰਿਪੋਰਟ..ਨਿੰਦਰ ਮਾਈਦਿੱਤਾ
ਮੀਡੀਆ ਇੰਚਾਰਜ ਇਕਾਈ ਨਵਾਂਸ਼ਹਿਰ..9463251568

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਮਨਾਇਆ ਗਿਆ ਗਣਤੰਤਰ ਦਿਵਸ l
Next articleਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਪਿਤਾ ਚੌਧਰੀ ਰਾਮ ਕਿਸ਼ਨ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।