
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਪਿਤਾ ਚੌਧਰੀ ਰਾਮ ਕਿਸ਼ਨ ਸਾਬਕਾ ਤਹਿਸੀਲਦਾਰ ਜੀ ਦੀ ਅੰਤਿਮ ਅਰਦਾਸ ਕੀਤੀ ਗਈ ਅਤੇ ਰਾਗੀ ਜੱਥੇ ਵੱਲੋਂ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਮੌਕੇ ਤੇ ਵੱਖ ਵੱਖ ਰਾਜਨੀਤਿਕ, ਸਮਾਜਿਕ,ਧਾਰਮਿਕ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ ਉਨ੍ਹਾਂ ਨੇ ਚੌਧਰੀ ਸਾਹਿਬ ਜੀ ਦੀ ਕਠਿਨ ਤਪੱਸਿਆ ਕਰਕੇ ਹੀ ਅੱਜ ਸੁੱਖੀ ਸਾਹਿਬ ਦੋ ਵਾਰ ਐਮ ਐਲ ਏ ਬਣੇ ਹਨ ਅਤੇ ਬਾਕੀ ਪਰਿਵਾਰ ਵੀ ਆਪਣੀ ਜਗ੍ਹਾ ਠੀਕ ਠਾਕ ਹੈ। ਉਨ੍ਹਾਂ ਦਾ ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਆਪਣੇ ਜੀਵਨ ਵਿੱਚ ਜੱਦੋਜਹਿਦ ਕੀਤੀ। ਇਸ ਮੌਕੇ ਤੇ ਚੌਧਰੀ ਰਾਮ ਕਿਸਨ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਸੁਖਦੀਪ ਸਿੰਘ ਸੁਕਾਰ ਜਿਨ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਭਾਸ਼ ਸ਼ਰਮਾ ਭਾਜਪਾ ਆਗੂ,ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ,ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ,ਅਮਨ ਅਰੌੜਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ ਸੀ ਕਮਿਸਨ ਵੱਲੋਂ ਭੇਟ ਕੀਤੀਆਂ ਗਈਆਂ ਵੱਖ ਵੱਖ ਬੁਲਾਰਿਆਂ ਨੇ ਚੌਧਰੀ ਰਾਮ ਕਿਸ਼ਨ ਸਾਬਕਾ ਤਹਿਸੀਲਦਾਰ ਜੀ ਦੀ ਸ਼ਖ਼ਸੀਅਤ ਨੂੰ ਉਨ੍ਹਾਂ ਵੱਲੋਂ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ।ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਸ਼ੋਕ ਸੁੰਦੇਸ਼ ਭੇਜੇ ਗਏ । ਇਸ ਮੌਕੇ ਤੇ ਹਰਜੋਤ ਲੋਹਟੀਆ, ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਮਨਜੀਤ ਸਿੰਘ ਬ੍ਰਹਮਪੁਰਾ, ਵਿਧਾਇਕ ਕਟਾਰੀਆ, ਨਿਸ਼ਾਂਤ ਕੁਮਾਰ ਵਿਧਾਇਕ ਚੱਬੇਵਾਲ, ਨਿਹਾਲ ਸਿੰਘ ਵਾਲਾ,ਡਾ ਸ਼ਾਮ ਲਾਲ,ਐਸ ਡੀ ਐਮ ਵਿਪਨ ਭੰਡਾਰੀ,ਸੋਹਣ ਲਾਲ ਢੰਡਾ, ਕੁਲਜੀਤ ਸਿੰਘ ਸਰਹਾਲ, ਬਲਵੀਰ ਕਰਨਾਣਾ, ਸ਼ਮਿੰਦਰ ਸਿੰਘ ਗਰਚਾ, ਦਿਲਬਾਗ ਸਿੰਘ ਬਾਗੀ,ਜੀਤ ਸਿੰਘ ਭਾਟੀਆ, ਜਸਵਿੰਦਰ ਸਿੰਘ ਮਾਨ ਨੰਬਰਦਾਰ, ਮਨਜੀਤ ਬੱਬਲ, ਮਨੋਹਰ ਕਮਾਮ,ਜੈ ਪਾਲ ਸੁੰਡਾਂ, ਪਰਮਜੀਤ ਦੁਸਾਂਝ, ਗਾਇਕ ਰਾਜ ਦਦਰਾਲ, ਗਾਇਕ ਕ੍ਰਿਸ਼ਨ ਹੀਓ ,ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਕ ਸਬੰਧੀ ਹਾਜ਼ਰ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


