ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਨਵਾਂਸ਼ਹਿਰ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ।

ਨਵਾਂਸ਼ਹਿਰ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਦੀਆ ਇਕਾਈਆ ਦੇ ਗਠਨ ਦਾ ਸਿਲਸਿਲਾ ਸ਼ੈਸ਼ਨ 2025-27 ਦੇ ਲਈ ਚੱਲ ਰਿਹਾ ਹੈ,ਇਕਾਈ ਨਵਾਂਸ਼ਹਿਰ ਦੀ ਚੋਣ ਜੋਨ ਮੁਖੀ ਸੱਤਪਾਲ ਸਲੋਹ ਜੀ ਦੇ ਨਿਵਾਸ ਸਥਾਨ ਤੇ ਕੀਤੀ ਗਈ।ਇਸ ਵਾਰ ਨਵਾਂਸ਼ਹਿਰ ਯੂਨਿਟ ਦੀ ਕਮਾਂਡ ਬਲਵਿੰਦਰ ਕੌਰ ਸਲੋਹ ਨੂੰ ਸੰਭਾਲੀ ਗਈ ਹੈ ਜਿਹਨਾ ਨੂੰ ਜਥੇਬੰਦਕ ਮੁਖੀ ਦੇ ਤੌਰ ਤੇ ਚੁਣਿਆ ਗਿਆ ਹੈ।ਵਿੱਤ ਵਿਭਾਗ ਲਈ ਬਲਜਿੰਦਰ ਸਵਾਜਪੁਰੀ ਮੀਡੀਆ ਵਿਭਾਗ ਲਈ ਨਿੰਦਰ ਮਾਈਦਿੱਤਾ ਤੇ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਲਈ ਗੁਰਦੇਵ ਬਛੌੜੀ ਜੀ ਦੀ ਡਿਊਟੀ ਲਗਾਈ ਗਈ ਹੈ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਵਜੋ ਬਲਵਿੰਦਰ ਕੁਮਾਰ ਨੂੰ ਚੁਣਿਆ ਗਿਆ ਹੈ।ਇਸ ਤੋਂ ਪਹਿਲਾ ਸਾਰੇ ਹੀ ਵਿਭਾਗਾ ਦੇ ਮੁਖੀਆ ਵਲੋ ਬੀਤੇ ਦੋ ਸਾਲ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ ਅਤੇ ਆ ਰਹੀਆ ਮੁਸ਼ਕਲਾ ਦੇ ਹੱਲ,ਤਰੁੱਟੀਆਂ ਤੇ ਉਪਲੱਬਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਬੇਗਮਪੁਰਾ ਬੁੱਕ ਸ਼ਾਪ ਦੇ ਸੰਚਾਲਕ ਜਸਵੀਰ ਬੇਗਮਪੁਰੀ,ਸੁਰਜੀਤ ਰੁੜਕੀ,ਬਲਜਿੰਦਰ ਤਾਜੋਵਾਲ, ਸਿੰਮੀ,ਸੰਜੀਵ ਕੁਮਾਰ ਆਦਿ ਸਾਥੀਆ ਵਲੋ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਗਿਆ।ਇਹ ਚੋਣ ਵਿਸ਼ੇਸ਼ ਤੌਰ ਤੇ ਜੋਨ ਨਵਾਂਸ਼ਹਿਰ ਤੋਂ ਮਾਸਟਰ ਜਸਦੀਸ਼ ਰਾਏਪੁਰਡੱਬਾ ਮੁਖੀ ਮੀਡੀਆ ਵਿਭਾਗ ਦੀ ਦੇਖ ਰੇਖ ਵਿੱਚ ਕੀਤੀ ਗਈ। ਇਸ ਮੋਕੇ ਤਰਕਸ਼ੀਲ ਮੈਗਜ਼ੀਨ ਵੀ ਮੈਬਰਾਂ ਦੇ ਸਪੁਰਦ ਕੀਤਾ ਗਿਆ ਅਤੇ ਸਾਰੇ ਹੀ ਨਵੇੰ ਚੁਣੇ ਗਏ ਵਿਭਾਗਾ ਦੇ ਮੁਖੀਆ ਵਲੋ ਆਉਣ ਵਾਲੇ ਦੋ ਸਾਲ ਲਈ ਤਨ ਮਨ ਧਨ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਤੇ ਵਿਸ਼ੇਸ਼ ਦਿਨਾ ਤੇ ਸੁਸਾਇਟੀ ਦੀ ਆਮਦਨ ਵਿਚ ਵਾਧਾ ਕਰਨ ਦਾ ਅਹਿਦ ਲਿਆ ਗਿਆ।ਇਸ ਮੌਕੇ ਸੱਤਪਾਲ ਸਲੋਹ ਵਲੋ ਪਰਿਵਾਰ ਵਿਚ ਬੇਟੇ ਦੇ ਵਿਆਹ ਹੋਣ ਦੀ ਖੁਸ਼ੀ ਤੇ ਪਰਿਵਾਰ ਵਿਚ ਬਹੂ ਦੇ ਰੂਪ ‘ਚ ਵਾਧਾ ਹੋਣ ਦੀ ਖੁਸ਼ੀ ਤੇ ਵਿਦੇਸ਼ ਤੋਂ ਘਰ ਆਮਦ ਦੀਆ ਖੁਸ਼ੀਆ ਨੂੰ ਵੰਡਦੇ ਹੋਏ ਇਕਾਈ ਨਵਾਂਸ਼ਹਿਰ ਨੂੰ ਵਿਸ਼ੇਸ਼ ਸਹਿਯੋਗ ਰਾਸ਼ੀ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬ ਦੀ ਭਲਾਈ ਲਈ ਬਸਪਾ ਦੀ ਸਰਕਾਰ ਜਰੂਰੀ: ਕਰੀਮਪੁਰੀ
Next articleਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਠਿੰਡਾ ਜੋਨ ਦੀ ਮੀਟਿੰਗ ਕੀਤੀ ਗਈ