ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਤਰਕਸ਼ੀਲ ਸੁਸਾਇਟੀ ਭਾਰਤ ਰਜਿ: ਇਕਾਈ ਮਹਿਤਪੁਰ ਅਤੇ ਨਕੋਦਰ ਵੱਲੋਂ ਪਿਛਲੇ 4 ਦਹਾਕਿਆਂ ਤੋਂ ਵਿਸਾਖੀ ਦੇ ਮੇਲੇ ਤੇ ਤਰਕਸ਼ੀਲ ਮੇਲਾ ਕਰਵਾਇਆ ਜਾ ਰਿਹਾ। ਸ਼ੁਰੂਆਤੀ ਸਾਲਾਂ ਵਿੱਚ ਕਿਤਾਬਾਂ ਦੇ ਸਟਾਲ ਅਤੇ ਜਾਦੂ ਦੇ ਟਰੱਕਾਂ ਨਾਲ ਪ੍ਰੋਗਰਾਮ ਕੀਤੇ ਜਾਂਦੇ ਰਹੇ। 1994 ਤੋਂ ਛਿੰਝ ਗਰਾਉਂਡ ਦੇ ਨੇੜੇ ਤੇੜੇ ਤਰਕਸ਼ੀਲ ਮੇਲਾ ਕਰਵਾਇਆ ਜਾਂਦਾ ਹੈ। ਇਸ ਸਾਲ ਕੱਲ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਛਿੰਝ ਗਰਾਉਂਡ ਵਿੱਚ ਸਵੇਰੇ 11 ਵਜੇ ਤਰਕਸ਼ੀਲ ਮੇਲੇ ਦੀ ਸ਼ੁਰੂਆਤ, ਕੋਰੀਓਗ੍ਰਾਫੀ ‘ਮੈਂ ਗੁਰਮੁਖੀ ਦਾ ਬੇਟਾ’ ਗੌਰਮਿੰਟ ਹਾਈ ਸਕੂਲ ਮਹਿਸਮਪੁਰ ਦੇ ਬੱਚਿਆਂ ਨੇ ਪੇਸ਼ ਕਰਕੇ ਕੀਤੀ। ਲੋਕ ਕਲਾ ਮੰਚ ਜੀਰਾ ਵੱਲੋਂ ਨਾਟਕ ‘ਅੰਨੀ ਗੜੀ ਦੇ ਮੋੜ ਤੇ’ ਅਤੇ ‘ਬੇਗਮੋ ਦੀ ਧੀ’ ਬਖੂਬੀ ਪੇਸ਼ ਕੀਤੇ ਗਏ। ਇਸੇ ਟੀਮ ਵੱਲੋਂ ਨਸ਼ੇ ਤੋਂ ਬਚਣ ਅਤੇ ਸਮਾਜ ਨੂੰ ਉਸਾਰੂ ਸੇਧ ਦੇਣ ਵਾਲਿਆਂ ਕੋਰੀਓਗਰਾਫੀਆਂ ਪੁੱਤ ਵਰਗਾ ਫੋਰਡ ਟਰੈਕਟਰ, ਧਰਤੀ ਪੰਜਾਬ ਦੀ, ਪਾਣੀ ਪੰਜਾਂ ਦਰਿਆਵਾਂ ਵਾਲਾ ਆਦਿ ਪੇਸ਼ ਕੀਤੀਆਂ ਗਈਆਂ। ਜਸਵਿੰਦਰ ਸਿੰਘ ਤਰਕਸ਼ੀਲ ਵੱਲੋਂ ਆਨਲਾਈਨ ,ਬੈਂਕ ਅਤੇ ਇੰਸ਼ੋਰੈਂਸ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਫਰਾਡ ਬਾਰੇ ਖੂਬਸੂਰਤੀ ਨਾਲ ਵਿਚਾਰ ਵਟਾਂਦਰਾ ਕਰਕੇ, ਲੋਕਾਂ ਨੂੰ ਉਪਰੋਕਤ ਫਰਾਡਾਂ ਤੋਂ ਬਚਣ ਬਾਰੇ ਸੁਚੇਤ ਕੀਤਾ। ਸੁਰਿੰਦਰ ਕਰੀਮਪੁਰੀ ਜਾਦੂਗਰ ਵੱਲੋਂ ਲੋਕਾਂ ਨੂੰ ਜਾਦੂ ਦੇ ਟਰਿਕ ਵਿਖਾ ਕੇ ਮਨੋਰੰਜਨ ਕੀਤਾ ਗਿਆ। ਗੁਰਨਾਮ ਸਿੰਘ ਮਹਿਸਮਪੁਰੀ, ਪੋਹਲਾ ਸਿੰਘ ਬਰਾੜ ਮੋਗਾ, ਜਗਸੀਰ ਖੋਸਾ ਤੇ ਮੇਘ ਰਾਜ ਰੱਲਾ ਨੇ ਲੋਕਾਂ ਨੂੰ ਤਰਕਸ਼ੀਲ ਸੋਚ ਅਪਣਾ ਕੇ ਅੰਧ ਵਿਸ਼ਵਾਸਾਂ ਤੋਂ ਬਚਣ ਦਾ ਹੋਕਾ ਦਿੱਤਾ। ਇਸ ਮੌਕੇ ਹੋਣਹਾਰ ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਹੋਰ ਸਮਗਰੀ ਵੰਡੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲਗਾਈਆਂ ਗਈਆਂ ਪੈਂਨਸ਼ਨਾਂ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ। ਸਰਦਾਰ ਗੁਰਦਿਆਲ ਸਿੰਘ ਬਾਜਵਾ ਮੇਲੇ ਵਿੱਚ ਮੁੱਖ ਮਹਿਮਾਨ ਮਾਨ ਵਜੋਂ ਸ਼ਾਮਿਲ ਹੋਏ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਲੋਕਾਂ ਨੂੰ ਸੰਬੋਧਨ ਕਰਕੇ ਗਏ। ਇਸ ਮੌਕੇ ਪਰਮਜੀਤ ਸਿੰਘ ਭੋਡੀਪੁਰ ,ਰਣਜੀਤ ਸਿੰਘ ਸੰਗੋਵਾਲ ਕੁਲਦੀਪ ਸਿੰਘ ਚੰਦੀ ਗੁਰਨਾਮ ਸਿੰਘ ਧਰਮਕੋਟ ,ਸਾਰਜ ਸਿੰਘ ਕਾਲਾ ਧਰਮਕੋਟ, ਬਲਵਿੰਦਰ ਸਿੰਘ 35, ਸੁਰਿੰਦਰ ਪਾਲ ਸਿੰਘ ਨਕੋਦਰ, ਖਾਲਸਾ ਮੋਬਾਈਲ ਪ੍ਰੇਮ ਤਰਕਸ਼ੀਲ ਸੁਖਵਿੰਦਰ ਗੋਗਾ, ਮਹਿੰਦਰਪਾਲ ਸਿੰਘ ਟੁਰਨਾ, ਕਸ਼ਮੀਰੀ ਲਾਲ ਐਮ ਸੀ, ਹਰਪ੍ਰੀਤ ਸਿੰਘ ਐਮ ਸੀ, ਮਾਸਟਰ ਦਲਬੀਰ ਸਿੰਘ, ਮਾਸਟਰ ਰਕੇਸ਼ ਕੁਮਾਰ, ਹਰਜਿੰਦਰ ਸਿੰਘ ਸਰਪੰਚ,ਤਰਕਸ਼ੀਲ ਸੋਸਾਇਟੀ ਇਕਾਈ ਭਾਰਤ ਇਕਾਈ ਨਕੋਦਰ ਇਕਾਈ ਧਰਮਕੋਟ ਅਤੇ ਇਕਾਈ ਮੋਗਾ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj