ਭਾਜਪਾ ਦਾ ਸਫ਼ਾਇਆ ਕਰਨ ਲਈ ਰੱਥ ਯਾਤਰਾ ਸ਼ੁਰੂ ਕੀਤੀ: ਅਖਿਲੇਸ਼

Akhilesh's Rath.

ਕਾਨਪੁਰ/ਮਥੁਰਾ (ਸਮਾਜ ਵੀਕਲੀ):  ਰੱਥ ਯਾਤਰਾ ਨਾਲ ‘ਮਿਸ਼ਨ 2022’ ਦੀ ਸ਼ੁਰੂਆਤ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਨੇ ਮੰਗਲਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਨੇ ਕਿਸਾਨਾਂ ਨੂੰ ਦਰੜ ਕੇ ਮਾਰ ਦਿੱਤਾ। ਜੇ ਇਹ ਉਤਰ ਪ੍ਰਦੇਸ਼ ਵਿੱਚ ਮੁੜ ਸੱਤਾ ਵਿੱਚ ਆ ਗਏ ਤਾਂ ਇਹ ਸੰਵਿਧਾਨ ਨੂੰ ਵੀ ਖ਼ਤਮ ਕਰ ਦੇਣਗੇ। ਜ਼ਿਕਰਯੋਗ ਹੈ ਕਿ ਉਹ ਪਿਛਲੇ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਗੱਡੀਆਂ ਚੜ੍ਹਾਉਣ ਦੇ ਮਾਮਲੇ ਸਬੰਧੀ ਪ੍ਰਤੀਕਿਰਿਆ ਦੇ ਰਹੇ ਸਨ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਾਨਪੁਰ ਤੋਂ ‘ਸਮਾਜਵਾਦੀ ਵਿਜੈ ਰੱਥ ਯਾਤਰਾ’ ਸ਼ੁਰੂ ਕੀਤੀ। 2022 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਯਾਤਰਾ 403 ਵਿਧਾਨ ਸਭਾ ਹਲਕਿਆਂ ਤੋਂ ਗੁਜ਼ਰੇਗੀ।

ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚੋਂ ਭਾਜਪਾ ਦਾ ਸਫ਼ਾਇਆ ਕਰਨ ਲਈ ਵਿਜੈ ਯਾਤਰਾ ਕੱਢੀ ਜਾ ਰਹੀ ਹੈ ਅਤੇ ਇਸ ਨੂੰ ਜਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਹ ਯਾਤਰਾ ਇਕ ਵਿਸ਼ੇਸ਼ ਬੱਸ ’ਤੇ ਸ਼ੁਰੂ ਹੋਈ ਹੈ ਜਿਸ ਦਾ ਨਾਂਅ ਵਿਜੈ ਰੱਥ ਰੱਖਿਆ ਗਿਆ ਹੈ। ਕਾਨਪੁਰ ਦੇ ਗੰਗਾ ਪੁਲ ਤੋਂ ਸ਼ੁਰੂ ਹੋਈ ਇਸ ਯਾਤਰਾ ਵਿੱਚ ਲਾਲ ਟੋਪੀ ਪਾ ਕੇ ਸ਼ਾਮਲ ਹੋਏ ਪਾਰਟੀ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਰੱਥ ’ਤੇ ਪਾਰਟੀ ਆਗੂ ਆਜਮ ਖ਼ਾਨ, ਜਨੇਸ਼ਵਰ ਮਿਸ਼ਰਾ, ਰਾਮ ਮਨੋਹਰ ਲੋਹੀਆ, ਮਹਾਤਮਾ ਗਾਂਧੀ ਅਤੇ ਬੀ ਆਰ ਅੰਬੇਡਕਰ ਅਤੇ ਮਹਿਰੂਮ ਰਾਸ਼ਟਰਪਤੀ ਅਬਦੁਲ ਕਲਾਮ ਦੀ ਤਸਵੀਰ ਲਾਈ ਹੋਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਸ਼ਹੀਦ ਫੌਜੀਆਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ
Next articleਟਾਟਾ ਪਾਵਰ: ਪੰਜਾਬ ਹੁਣ ਦੁੱਗਣੇ ਭਾਅ ’ਤੇ ਖਰੀਦੇਗਾ ਬਿਜਲੀ